ਲੁਧਿਆਣਾ (ਸੇਠੀ)- ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਇਕ ਖ਼ਾਸ ਖ਼ੁਫ਼ੀਆ ਸੂਚਨਾ ’ਤੇ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਅਧਿਕਾਰੀਆਂ ਨੂੰ ਸੂਚਨਾ ਸੀ ਕਿ ਕੁਝ ਵਿਅਕਤੀ ਓਡਿਸ਼ਾ ਤੋਂ ਪੰਜਾਬ ’ਚ ਗਾਂਜੇ ਦੀ ਤਸਕਰੀ ਕਰ ਰਹੇ ਹਨ, ਜਿਸ ਦੇ ਮੱਦੇਨਜ਼ਰ ਡੀ.ਆਰ.ਆਈ., ਆਰ.ਯੂ., ਚੰਡੀਗੜ੍ਹ ਦੇ ਅਧਿਕਾਰੀਆਂ ਨੇ ਵਧੀਕ ਡਾਇਰੈਕਟਰ ਜਨਰਲ ਕਮਿਸ਼ਨਰ ਡੀ.ਆਰ.ਆਈ., ਜ਼ੋਨਲ ਯੂਨਿਟ, ਲੁਧਿਆਣਾ ਨਿਤਿਨ ਸੈਣੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 23 ਮਾਰਚ ਨੂੰ ਚੰਡੀਗੜ੍ਹ-ਅੰਬਾਲਾ ਹਾਈਵੇਅ ’ਤੇ ਦੱਪਰ ਟੋਲ ਪਲਾਜ਼ਾ ਨੇੜੇ ਇਕ ਟਰੱਕ ਨੂੰ ਰੋਕਿਆ। ਜਦੋਂ ਟਰੱਕ ਨੂੰ ਰੋਕਿਆ ਗਿਆ ਤਾਂ ਡਰਾਈਵਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਓਡਿਸ਼ਾ ਦੇ ਜਾਜਪੁਰ ਵਿਖੇ ਟਰੱਕ ’ਚ ਸਪੰਜ ਆਇਰਨ ਲੋਡ ਕੀਤਾ ਸੀ, ਜਿਸ ਨੂੰ ਮੰਡੀ ਗੋਬਿੰਦਗੜ੍ਹ ਪਹੁੰਚਾਇਆ ਜਾਣਾ ਸੀ।
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਕੁਦਰਤ ਦੀ ਮਾਰ ਨਾਲ ਫ਼ਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਦਿੱਤੇ ਹੁਕਮ
ਹਾਲਾਂਕਿ ਟਰੱਕ ਦੀ ਤਲਾਸ਼ੀ ਲੈਣ ’ਤੇ ਗਾਂਜੇ ਦੇ 16 ਬੈਗ ਬਰਾਮਦ ਹੋਏ, ਜਿਨ੍ਹਾਂ ਨੂੰ ਸਪੰਜ ਆਇਰਨ ਲੋਡ ਦੇ ਹੇਠਾਂ ਛੁਪਾ ਕੇ ਰੱਖਿਆ ਗਿਆ ਸੀ। ਬਰਾਮਦ ਕੀਤੇ ਗਏ ਗਾਂਜੇ ਦਾ ਕੁੱਲ ਵਜ਼ਨ 524.02 ਕਿਲੋਗ੍ਰਾਮ ਆਂਕਿਆ ਗਿਆ ਹੈ। ਚਾਲਕ ਨੇ ਓਡਿਸ਼ਾ ਦੇ ਜਾਜਪੁਰ ’ਚ ਗਾਂਜੇ ਦੀ ਤਸਕਰੀ ਕਰਨ ਦੀ ਗੱਲ ਕਬੂਲ ਕੀਤੀ ਅਤੇ ਖ਼ੁਲਾਸਾ ਕੀਤਾ ਕਿ ਗਾਂਜੇ ਨੂੰ ਉਸ ਦੇ ਇਕ ਸਾਥੀ ਨੇ ਜਾਜਪੁਰ, ਓਡਿਸ਼ਾ ਤੋਂ ਟਰੱਕ ’ਚ ਲੱਦਿਆ ਸੀ। ਬਰਾਮਦ 524.02 ਕਿਲੋਗ੍ਰਾਮ ਗਾਂਜਾ, ਜਿਸਦੀ ਕੀਮਤ ਲੱਗਭਗ 1.04 ਕਰੋੜ ਰੁਪਏ ਦੱਸੀ ਜਾ ਰਹੀ ਹੈ, ਇਸ ਦੀ ਪੈਕਿੰਗ ਸਮੱਗਰੀ, ਸਪੰਜ ਆਇਰਨ ਦੇ ਕਵਰ ਕਾਰਗੋ ਤੇ ਤਸਕਰੀ ਲਈ ਵਰਤਿਆ ਜਾਣ ਵਾਲਾ ਟਰੱਕ ਜ਼ਬਤ ਕਰ ਲਿਆ ਗਿਆ ਹੈ ਅਤੇ ਚਾਲਕ ਨੂੰ 24 ਮਾਰਚ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਨੇ ਕਾਨੂੰਨ-ਵਿਵਸਥਾ ਭੰਗ ਕਰਨ ਵਾਲੇ ਗ੍ਰਿਫ਼ਤਾਰ 44 ਵਿਅਕਤੀ ਕੀਤੇ ਰਿਹਾਅ
NEXT STORY