ਚੰਡੀਗੜ੍ਹ (ਰਮਨਜੀਤ ਸਿੰਘ)-ਪੰਜਾਬ ਭਰ ’ਚ ਜਲਦ ਹੀ ਪੰਜਾਬ ਪੁਲਸ ਵੱਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖ਼ਿਲਾਫ਼ ਵੱਡੇ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧੀ ਮੁੱਖ ਮੰਤਰੀ ਦੇ ਹੁਕਮਾਂ ’ਤੇ ਗ੍ਰਹਿ ਸਕੱਤਰ ਵੱਲੋਂ ਡੀ. ਜੀ. ਪੀ. ਨੂੰ ਨਿਰਦੇਸ਼ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸੂਬੇ ਦੇ ਗ੍ਰਹਿ ਸਕੱਤਰ ਵੱਲੋਂ ਡੀ. ਜੀ. ਪੀ. ਗੌਰਵ ਯਾਦਵ ਨੂੰ ਪੱਤਰ ਭੇਜਿਆ ਗਿਆ ਹੈ, ਜਿਸ ’ਚ ਨਿਰਦੇਸ਼ ਦਿੱਤਾ ਗਿਆ ਹੈ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਕਾਰਣ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਸਖ਼ਤੀ ਵਰਤੀ ਜਾਵੇ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਆਸ਼ੀਰਵਾਦ ਯੋਜਨਾ ਦਾ 1 ਜਨਵਰੀ ਤੋਂ ਲਾਭਪਾਤਰੀ ਆਨਲਾਈਨ ਲੈ ਸਕਣਗੇ ਲਾਭ
ਇਸ ਮੁਹਿੰਮ ਦੇ ਤਹਿਤ ਸਭ ਤੋਂ ਪਹਿਲਾਂ ਪੰਜਾਬ ਭਰ ’ਚ ਮੌਜੂਦ ਮੈਰਿਜ ਪੈਲੇਸਾਂ ਦੇ ਬਾਹਰ ਐਲਕੋ ਮੀਟਰ ਲੈ ਕੇ ਸਪੈਸ਼ਲ ਐਂਟੀ ਡ੍ਰੰਕਨ ਡਰਾਈਵ ਨਾਕੇ ਲਗਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਡ੍ਰੰਕਨ ਡਰਾਈਵ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਜਾਗਰੂਕਤਾ ਮੁਹਿੰਮ ਚਲਾਉਣ ਲਈ ਵੀ ਕਿਹਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਇਟਲੀ ਤੋਂ ਆਈ ਦੁੱਖਦਾਈ ਖ਼ਬਰ, ਸੜਕ ਹਾਦਸੇ ’ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ
ਸਹੁਰਾ ਪਰਿਵਾਰ ਨੇ 5 ਸਾਲਾ ਬੱਚੀ ਦੀ ਮਾਂ 'ਤੇ ਢਾਹਿਆ ਤਸ਼ੱਦਦ, ਪੀੜਤਾ ਨੇ ਰੋ-ਰੋ ਦੱਸਿਆ ਦਰਦ
NEXT STORY