ਸਮਾਲਸਰ (ਸੁਰਿੰਦਰ ਸੇਖਾਂ) : ਅੱਜ ਸਵੇਰੇ 5:15 ਵਜੇ ਦੇ ਕਰੀਬ ਪੁਲਸ ਥਾਣਾ ਸਮਾਲਸਰ ਦੇ ਅਧੀਨ ਪੈਂਦੇ ਪਿੰਡ ਸੇਖਾਂ ਖੁਰਦ, ਠੱਠੀ ਭਾਈ ਦੇ ਚੌਰਸਤੇ ਦੇ ਨੇੜੇ ਜੀਂਦਾ ਸਪੋਰਟਕਿੰਗ ਫੈਕਟਰੀ ਵਿਚ ਹਰ ਰੋਜ਼ ਦੀ ਤਰ੍ਹਾਂ ਕੰਮ ਕਰਨ ਵਾਲੀਆਂ ਔਰਤਾਂ ਨੂੰ ਲਿਜਾਣ ਵਾਲੀ ਪੀ. ਬੀ. 29 ਐੱਨ 9423 ਬੱਸ ਡਰਾਈਵਰ ਦੀ ਅਣਗਹਿਲੀ ਅਤੇ ਤੇਜ਼ ਰਫ਼ਤਾਰ ਹੋਣ ਕਾਰਨ ਦਰੱਖਤ ਨਾਲ ਜ਼ਬਰਦਸਤ ਟੱਕਰ ਮਾਰ ਪਲਟ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ ਦਰਜਨ ਦੇ ਕਰੀਬ ਫੈਕਟਰੀ ਵਿਚ ਹਰ ਰੋਜ਼ ਦੀ ਤਰ੍ਹਾਂ ਕੰਮ ਕਰਨ ਵਾਲੀਆਂ ਔਰਤਾਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਗੋਨੇਆਣਾ ਦੇ ਹਸਪਤਾਲ ਪਹੁੰਚਾਇਆ ਗਿਆ।
ਹਾਦਸਾ ਸ਼ੱਕ ਦੇ ਘੇਰੇ ਵਿਚ
ਹਾਦਸਾ ਹੋਣ ਉਪਰੰਤ ਬੱਸ ਮਾਲਕਾਂ ਵੱਲੋਂ ਜ਼ਖਮੀਆਂ ਦੀ ਸਾਰ ਲੈਣ ਦੀ ਬਜਾਏ ਬੱਸ ਦਾ ਬੀਮਾ ਜਲਦੀ ਹਾਸਿਲ ਕਰਨ ਵਿਉਂਤਬੰਦੀ ਕੀਤੀ ਜਾ ਰਹੀ ਸੀ ਜਿਸ ਦੀ ਆਮ ਲੋਕਾਂ ਵਿਚ ਚਰਚਾ ਚਲਦੀ ਰਹੀ। ਲੋਕ ਮੰਗ ਕਰ ਰਹੇ ਸਨ ਕਿ ਸਵੇਰੇ ਖਾਲ੍ਹੀ ਪਈ ਸੜਕ ਉਪਰ ਹੋਏ ਇਸ ਜ਼ਬਰਦਸਤ ਹਾਦਸੇ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਬੱਸ ਉਪਰ ਲਿਖੇ ਐਮਰਜੈਂਸੀ ਨੰਬਰ ਵੀ ਪੜੇ ਨਹੀਂ ਜਾ ਰਹੇ ਸਨ।
ਹੜ੍ਹ ’ਚ ਫ਼ਸੇ ਲੋਕਾਂ ਲਈ ਮਦਦ ਲੈ ਕੇ ਪੁੱਜੇ ਸੁਸ਼ੀਲ ਰਿੰਕੂ, ਕਿਸ਼ਤੀਆਂ ਰਾਹੀਂ ਪਹੁੰਚਾਇਆ ਖਾਣ-ਪੀਣ ਦਾ ਸਮਾਨ
NEXT STORY