ਦਸੂਹਾ (ਝਾਵਰ)— ਬੀਤੀ ਰਾਤ ਉੱਚੀ ਬੱਸੀ ਹਾਈਡਲ ਨਹਿਰ ਨਜ਼ਦੀਕ ਰਾਸ਼ਟਰੀ ਰਾਜ ਮਾਰਗ 'ਤੇ ਇਕ ਟਰੱਕ ਨੰ. ਪੀ. ਬੀ 11-ਏ ਟੀ-7457, ਜੋ ਘਿਉ ਦੇ ਪੀਪਿਆਂ ਨਾਲ ਲੱਦਿਆ ਹੋਇਆ ਸੀ, ਅੱਗੇ 5-6 ਲੁਟੇਰਿਆਂ ਨੇ ਗੱਡੀ ਲਾ ਕੇ ਡਰਾਈਵਰ ਨੂੰ ਤੇਜ਼ਧਾਰ ਹਥਿਆਰਾਂ ਅਤੇ ਰਾਡਾਂ ਨਾਲ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਟਰੱਕ ਲੈ ਕੇ ਫਰਾਰ ਹੋ ਗਏੇ। ਡਰਾਈਵਰ ਨੇ ਜ਼ਖਮੀ ਹਾਲਤ 'ਚ ਟਰੱਕ ਦੇ ਮਾਲਕ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਤੁਰੰਤ ਪਹੁੰਚ ਕੇ ਐਂਬੂਲੈਂਸ ਰਾਹੀਂ ਉਸ ਨੂੰ ਦਸੂਹਾ ਦੇ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੋਂ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ।
ਥਾਣਾ ਮੁਖੀ ਦਸੂਹਾ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ। ਟਰੱਕ ਡਰਾਈਵਰ ਬਲਿਹਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਝੰਬੂਕਲਾਂ ਨੇ ਆਪਣੇ ਟਰੱਕ ਮਾਲਕ ਹਰਚਰਨ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪੰਜੋਲੀ ਖੁਰਦ ਜ਼ਿਲਾ ਫਤਿਹਗੜ੍ਹ ਸਾਹਿਬ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਸੀ। ਟਰੱਕ ਮਾਲਕ ਨੇ ਜੀ. ਪੀ. ਐੱਸ. ਸਿਸਟਮ ਰਾਹੀਂ ਟਰੱਕ ਨੂੰ ਬੰਦ ਕਰ ਦਿੱਤਾ। ਲੁਟੇਰੇ ਬਾਅਦ 'ਚ ਇਹ ਟਰੱਕ ਬੱਬਰੀ-ਗੁਰਦਾਸਪੁਰ ਰੋਡ 'ਤੇ ਖੜ੍ਹਾ ਕਰ ਗਏ, ਜਿਥੋਂ ਗੁਰਦਾਸਪੁਰ ਪੁਲਸ ਨੇ ਬਰਾਮਦ ਕਰ ਲਿਆ।
ਜਾਂਚ ਅਧਿਕਾਰੀ ਏ. ਐੱਸ. ਆਈ. ਰਸ਼ਪਾਲ ਸਿੰਘ ਨੇ ਦੱਸਿਆ ਕਿ ਡਰਾਈਵਰ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਦੇ ਬਿਆਨ ਦਰਜ ਨਹੀਂ ਹੋ ਸਕੇ, ਜਦਕਿ ਟਰੱਕ ਮਾਲਕ ਹਰਚਰਨ ਸਿੰਘ ਦੇ ਬਿਆਨਾਂ 'ਤੇ ਧਾਰਾ 379-ਬੀ ਅਧੀਨ ਕੇਸ ਦਰਜ ਕਰ ਲਿਆ ਹੈ ਅਤੇ ਇਸ ਸਬੰਧੀ ਗੁਰਦਾਸਪੁਰ ਪੁਲਸ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।
ਵਾਰਡ ਨੰਬਰ 11 'ਚ ਕਾਂਗਰਸੀ ਹੋਏ ਕਾਂਗਰਸ ਦੇ ਖਿਲਾਫ
NEXT STORY