ਲੁਧਿਆਣਾ/ਖੰਨਾ (ਬਿਪਨ ਬੀਜਾ) : ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਅੱਜ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਰਹੇ ਸ਼ਰਧਾਲੂਆਂ ਦੀ ਬੋਲੈਰੋ ਜੀਪ ਖੰਨਾ ਦੇ ਪਿੰਡ ਮੋਹਨਪੁਰ ਨੇੜੇ ਖੇਤਾਂ ਵਿਚ ਜਾ ਵੜੀ। ਬੋਲੈਰੋ ਜੀਪ ’ਚ ਪਰਿਵਾਰ ਦੇ ਕਰੀਬ 12 ਮੈਂਬਰ ਸਵਾਰ ਸਨ। ਹਾਦਸੇ ’ਚ 17 ਸਾਲਾ ਬੱਚੀ ਸਿਮਰਨ ਦੀ ਮੌਤ ਹੋ ਗਈ ਜਦਕਿ ਬਾਕੀ ਸ਼ਰਧਾਲੂ ਵੀ ਜ਼ਖ਼ਮੀ ਹੋ ਗਏ। ਸ਼ਰਧਾਲੂ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਰਾਮਪੁਰ ਦੇ ਬਿਲਾਸਪੁਰ ਤਹਿਸੀਲ ਦੇ ਰਹਿਣ ਵਾਲੇ ਹਨ। ਹਾਦਸੇ ਦੀ ਵਜ੍ਹਾ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਮੁੜ ਆਈ ਦੁਖਦ ਖ਼ਬਰ, ਪੱਟੀ ਦੇ ਨਵਦੀਪ ਸਿੰਘ ਨਾਲ ਵਾਪਰ ਗਿਆ ਭਾਣਾ
ਹਾਦਸੇ ਤੋਂ ਬਾਅਦ ਬੋਲੈਰੋ ਦੇ ਡਰਾਇਵਰ ਤਰਸੇਮ ਸਿੰਘ ਨੇ ਕਿਹਾ ਕਿ ਉਸਦੀ ਅਚਾਨਕ ਅੱਖ ਲੱਗ ਗਈ ਸੀ ਜਿਸ ਕਰਕੇ ਗੱਡੀ ਬੇਕਾਬੂ ਹੋ ਗਈ ਅਤੇ ਖੇਤਾਂ ਵਿਚ ਜਾ ਵੜੀ। ਇਸ ਹਾਦਸੇ ’ਚ ਉਸਦੀ ਧੀ ਦੀ ਮੌਤ ਹੋ ਗਈ। ਗੱਡੀ ’ਚ ਸਵਾਰ ਪਲਵਿੰਦਰ ਸਿੰਘ ਨੇ ਕਿਹਾ ਕਿ ਰਸਤੇ ’ਚ ਡਰਾਈਵਰ ਬਦਲਿਆ ਗਿਆ ਸੀ। ਅਜੇ ਅਸੀਂ ਸੋਚ ਹੀ ਰਹੇ ਸੀ ਕਿ ਰਸਤੇ ’ਚ ਚਾਹ ਪੀਂਦੇ ਹਾਂ ਪਰ ਇਸ ਤੋਂ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ, ਜਿਸ ਵਿਚ 17 ਸਾਲਾ ਕੁੜੀ ਸਿਮਰਨ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੌਕੇ ’ਤੇ ਚੀਕ ਚਿਹਾੜਾ ਮਰਚ ਗਿਆ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਧਰ ਪੁਲਸ ਨੇ ਕੁੜੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਗੈਂਗਸਟਰ ਅਮਿਤ ਡਾਗਰ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਦਿੱਲੀ ਲੈ ਕੇ ਗਈ ਐੱਨ.ਆਈ.ਏ.
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
LED ਸਟ੍ਰੀਟ ਲਾਈਟ ਚੋਰੀ ਹੋਣ ’ਤੇ ਕੌਂਸਲਰਾਂ ਨੂੰ ਕਰਨੀ ਹੋਵੇਗੀ ਪੁਲਸ ’ਚ ਸ਼ਿਕਾਇਤ
NEXT STORY