ਲੁਧਿਆਣਾ (ਹਿਤੇਸ਼) : ਮਹਾਨਗਰ ’ਚ ਐੱਲ. ਈ. ਡੀ. ਸਟ੍ਰੀਟ ਲਾਈਟ ਚੋਰੀ ਹੋਣ ’ਤੇ ਨਗਰ ਨਿਗਮ ਜਾਂ ਕੰਪਨੀ ਦੀ ਬਜਾਏ ਕੌਂਸਲਰਾਂ ਨੂੰ ਪੁਲਸ ’ਚ ਸ਼ਿਕਾਇਤ ਦਰਜ ਕਰਵਾਉਣੀ ਹੋਵੇਗੀ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਕੌਂਸਲਰ ਪੰਕਜ ਕਾਕਾ ਨੇ ਮੁੱਦਾ ਚੁੱਕਿਆ ਕਿ ਉਨ੍ਹਾਂ ਦੇ ਵਾਰਡ ’ਚ ਵੱਡੀ ਗਿਣਤੀ ਵਿਚ ਐੱਲ. ਈ. ਡੀ. ਸਟ੍ਰੀਟ ਲਾਈਟਾਂ ਚੋਰੀ ਹੋ ਗਈਆਂ ਹਨ, ਜਿਸ ਨੂੰ ਲੈ ਕੇ ਨਗਰ ਨਿਗਮ ਅਧਿਕਾਰੀਆਂ ਅਤੇ ਕੰਪਨੀ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਸਟ੍ਰੀਟ ਲਾਈਟ ਬੰਦ ਰਹਿਣ ਤੋਂ ਬਾਅਦ ਹੁਣ ਪੁਆਇੰਟ ਬੰਦ ਰਹਿਣ ਦੌਰਾਨ ਹਨ੍ਹੇਰੇ ਦੀ ਵਜ੍ਹਾ ਨਾਲ ਹਾਦਸਿਆਂ ਅਤੇ ਅਪਰਾਧਿਕ ਘਟਨਾਵਾਂ ਦੇ ਮਾਮਲਿਆਂ ’ਚ ਇਜ਼ਾਫ਼ਾ ਹੋ ਰਿਹਾ ਹੈ। ਇਸ ’ਤੇ ਮੇਅਰ ਵੱਲੋਂ ਕੌਂਸਲਰਾਂ ਨੂੰ ਐੱਲ. ਈ. ਡੀ. ਸਟ੍ਰੀਟ ਲਈਟ ਚੋਰੀ ਹੋਣ ਦੀ ਹਾਲਤ ’ਚ ਆਪਣੇ ਤੌਰ ’ਤੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਉਣ ਲਈ ਬੋਲਿਆ ਗਿਆ ਹੈ। ਭਾਵੇਂ ਮੌਜੂਦਾ ਪ੍ਰਾਜੈਕਟ ’ਚ ਐੱਲ. ਈ. ਡੀ. ਸਟ੍ਰੀਟ ਲਾਈਟਾਂ ਨੂੰ ਨਗਰ ਨਿਗਮ ਦੀ ਬਜਾਏ ਪ੍ਰਾਪਰਟੀ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਕੌਂਸਲਰ ਰਾਕੇਸ਼ ਪਰਾਸ਼ਰ ਨੇ ਦੱਸਿਆ ਕਿ ਆਪਣੇ ਏਰੀਆ 'ਚ ਚੱਲ ਰਹੀਆ ਐੱਲ.ਈ.ਡੀ ਸਟ੍ਰੀਟ ਲਾਈਟ ਪੁਆਇੰਟ ਚੋਰੀ ਹੋਣ ’ਤੇ ਉਨਾਂ ਵਲੋਂ ਪੁਲਸ ਵਿਚ ਸ਼ਿਕਾਇਤ ਦਰਜ ਕਰਵਾ ਕੇ ਨਗਰ ਨਿਗਮ ਅਤੇ ਕੰਪਨੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਜਲੰਧਰ: ਕਾਰੋਬਾਰੀ ਟਿੰਕੂ ਕਤਲ ਕੇਸ 'ਚ ਬੰਬੀਹਾ ਗਰੁੱਪ ਦੇ ਸ਼ੂਟਰ ਹੈੱਪੀ ਭੁੱਲਰ ਨੇ ਖੋਲ੍ਹੀਆਂ ਹੈਰਾਨੀਜਨਕ ਪਰਤਾਂ
NEXT STORY