ਲੁਧਿਆਣਾ (ਸੁਰਿੰਦਰ ਸੰਨੀ) : ਸ਼ਹਿਰ ਵਿਚ ਸ਼ਰਾਬ ਦਾ ਸੇਵਨ ਕਰਕੇ ਡਰਾਈਵਿੰਗ ਕਰਨ ਵਾਲੇ ਚਾਲਕਾਂ ਦੇ ਚਲਾਨ ਲਗਾਤਾਰ ਜਾਰੀ ਹੈ। ਬੀਤੇ ਹਫ਼ਤੇ ਵੀ ਟ੍ਰੈਫਿਕ ਪੁਲਸ ਵਲੋਂ ਅਜਿਹੇ 150 ਚਾਲਕ ਟ੍ਰੈਫਿਕ ਪੁਲਸ ਦੇ ਕਾਬੂ ਆਏ ਹਨ। ਟ੍ਰੈਫਿਕ ਪੁਲਸ ਵਲੋਂ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲਿਆਂ ’ਤੇ ਰੋਕ ਲਗਾਉਣ ਲਈ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਦੌਰਾਨ ਹਫ਼ਤੇ ਵਿਚ 3 ਦਿਨ ਵਿਸ਼ੇਸ ਤੌਰ ’ਤੇ ਨਾਕਾਬੰਦੀ ਕਰਕੇ ਚਲਾਨ ਕੀਤੇ ਜਾ ਰਹੇ ਹਨ, ਜਿਨਾਂ ਵਿਚ ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਦਾ ਦਿਨ ਸ਼ਾਮਲ ਹੈ। ਇਨ੍ਹਾਂ 3 ਦਿਨਾਂ ਵਿਚ ਟ੍ਰੈਫਿਕ ਪੁਲਸ ਵਲੋਂ 4 ਜਗ੍ਹਾ ’ਤੇ ਨਾਕਾਬੰਦੀ ਕੀਤੀ ਜਾਂਦੀ ਹੈ। ਹਰ ਦਿਨ ਨਾਕੇ ਦੀ ਲੋਕੇਸ਼ਨ ਬਦਲ ਦਿੱਤੀ ਜਾਂਦੀ ਹੈ ਤਾਂ ਜੋ ਵੱਧ ਤੋਂ ਵੱਧ ਪੁਆਇੰਟਾਂ ਨੂੰ ਕਵਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ : AMUL ਦਾ ਵੱਡਾ ਤੋਹਫਾ : ਘਿਓ, ਮੱਖਣ ਤੇ ਆਈਸ ਕਰੀਮ ਹੋਏ ਸਸਤੇ, 700 ਤੋਂ ਵੱਧ ਪ੍ਰੋਡਕਟਸ ਦੀਆਂ ਘਟੀਆਂ ਕੀਮਤਾਂ
ਨਾਕਿਆਂ ਤੇ ਵਾਹਨ ਚਾਲਕਾਂ ਨੂੰ ਰੋਕ ਕੇ ਉਨ੍ਹਾਂ ਦਾ ਐਲਕੋਮੀਟਰ ਦੀ ਮਦਦ ਨਾਲ ਅਲਕੋਹਲ ਟੈਸਟ ਕੀਤਾ ਜਾਂਦਾ ਹੈ। ਟੈਸਟ ਵਿਚ ਅਲਕੋਹਲ ਦੀ ਮਾਤਰਾ 30 ਮਿਲੀਗ੍ਰਾਮ ਤੋਂ ਵੱਧ ਆਉਣ ’ਤੇ ਚਾਲਕ ਦਾ ਡਰੰਕਨ ਡਰਾਈਵਿੰਗ ਦੇ ਜ਼ੁਰਮ ਵਿਚ ਚਲਾਨ ਕੀਤਾ ਜਾ ਰਿਹਾ ਹੈ, ਜਿਸ ਦੀ ਜੁਰਮਾਨਾ ਰਾਸ਼ੀ 5 ਹਜ਼ਾਰ ਹੈ, ਨਾਲ ਹੀ ਚਾਲਕ ਦਾ ਡਰਾਈਵਿੰਗ ਲਾਇਸੈਂਸ ਵੀ 3 ਮਹੀਨੇ ਲਈ ਸਸਪੈਂਡ ਕੀਤਾ ਜਾਂਦਾ ਹੈ। ਏ.ਸੀ.ਪੀ. ਜਤਿਨ ਬਾਂਸਲ ਨੇ ਕਿਹਾ ਕਿ ਸ਼ਰਾਬ ਦਾ ਸੇਵਨ ਕਰਕੇ ਡਰਾਈਵਿੰਗ ਕਰਨਾ ਖਤਰੇ ਤੋਂ ਖਾਲੀ ਨਹੀਂ। ਲੋਕ ਡਰਾਈਵਿੰਗ ਦੌਰਾਨ ਸ਼ਰਾਬ ਦਾ ਸੇਵਨ ਕਰਨ ਤੋਂ ਪ੍ਰਹੇਜ਼ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ 'ਚ ਲੱਗੀ ਅੱਗ, ਬੱਚਿਆਂ ਨੂੰ ਗੋਦੀ ਚੁੱਕ ਦੌੜੇ ਮਾਪੇ, ਪਈਆਂ ਭਾਜੜਾਂ
NEXT STORY