ਗੁਰਦਾਸਪੁਰ (ਵਿਨੋਦ) : ਇਕ ਮਹੀਨਾ ਪਹਿਲਾਂ ਆਰ. ਟੀ. ਓ. ਦਫ਼ਤਰ ’ਚ ਵਿਜੀਲੈਂਸ ਕਾਰਵਾਈ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਟਰੈਕ ’ਤੇ ਟੈਸਟ ਲਈ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ, ਜਿਸ ਤੋਂ ਬਾਅਦ ਹਰ ਟੈਸਟ ਦੇਣ ਵਾਲੇ ’ਤੇ ਤੀਜੀ ਅੱਖ ਨਾਲ ਨਜ਼ਰ ਰੱਖੀ ਜਾ ਰਹੀ ਹੈ। ਜੇਕਰ ਮਈ ਮਹੀਨੇ ਦੀ ਗੱਲ ਕਰੀਏ ਤਾਂ 50 ਫੀਸਦੀ ਲੋਕ ਟਰੈਕ ’ਤੇ ਟੈਸਟ ਦੌਰਾਨ ਫੇਲ ਹੋਏ ਹਨ। ਲੋਕ ਇਹ ਵੀ ਕਹਿੰਦੇ ਹਨ ਕਿ ਡਰਾਈਵਿੰਗ ਲਾਇਸੈਂਸ ਟਰੈਕ ’ਤੇ ਡਿਊਟੀ ’ਤੇ ਮੌਜੂਦ ਕਰਮਚਾਰੀ ਨੂੰ ਪਹਿਲਾਂ ਟਰੈਕ ਦਾ ਇੰਚਾਰਜ ਵੀ ਬਣਾਇਆ ਗਿਆ ਸੀ ਅਤੇ ਉਸ ਸਮੇਂ ਟੈਸਟ ਦੌਰਾਨ ਫੇਲ ਹੋਣ ਦੇ ਮਾਮਲੇ 2 ਫੀਸਦੀ ਵੀ ਨਹੀਂ ਸਨ। ਹੁਣ ਜਦੋਂ ਵਿਜੀਲੈਂਸ ਨੇ ਅਪ੍ਰੈਲ ਮਹੀਨੇ ’ਚ ਇਕ ਦਲਾਲ ਅਤੇ ਵਿਭਾਗ ਦੇ ਇਕ ਕਰਮਚਾਰੀ ਵਿਰੁੱਧ ਇਹ ਕਾਰਵਾਈ ਕੀਤੀ ਹੈ, ਉਦੋਂ ਤੋਂ ਜ਼ਿਆਦਾਤਰ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਲਈ ਟੈਸਟ ਟਰੈਕ ’ਤੇ ਫੇਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਇਸ ਰੂਟ 'ਤੇ ਬੱਸ ਸੇਵਾ ਹੋਈ ਬੰਦ
ਕਈ ਮਾਮਲੇ ਅਜਿਹੇ ਹਨ, ਜਿਨ੍ਹਾਂ ’ਚ ਲੋਕ ਪਿਛਲੇ 15 ਸਾਲਾਂ ਤੋਂ ਡਰਾਈਵਿੰਗ ਕਰ ਰਹੇ ਹਨ ਅਤੇ ਜਦੋਂ ਉਹ ਲਾਇਸੈਂਸ ਰੀਨਿਊ ਕਰਨ ਲਈ ਟਰੈਕ ’ਤੇ ਟੈਸਟ ਦੇਣ ਆ ਰਹੇ ਹਨ ਤਾਂ ਉਨ੍ਹਾਂ ਨੂੰ ਫੇਲ ਦੱਸਿਆ ਜਾ ਰਿਹਾ ਹੈ, ਜਿਸ ’ਚ ਕਿਹਾ ਜਾ ਰਿਹਾ ਹੈ ਕਿ ਰੀਅਰ ਵਿਊ ਐਡਜਸਟ ਕਰੋ ਅਤੇ ਬਿਨੈਕਾਰ ਫੇਲ ਹੋ ਰਿਹਾ ਹੈ। ਦੱਸਣਯੋਗ ਹੈ ਕਿ ਜੇਕਰ ਅਸੀਂ ਵਿਭਾਗ ਦੇ ਪਿਛਲੇ ਰਿਕਾਰਡ ਦੀ ਗੱਲ ਕਰੀਏ ਤਾਂ ਟੈਸਟ ਟਰੈਕ ’ਤੇ ਸਿਫ਼ਾਰਸ਼ ਨਾਲ ਡਰਾਈਵਿੰਗ ਲਾਇਸੈਂਸ ਲਈ ਕੰਮ ਆਸਾਨੀ ਨਾਲ ਹੋ ਜਾਂਦਾ ਸੀ। ਜਦੋਂ ਤੋਂ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ ਹੈ, ਫੇਲ ਹੋਣ ਦੇ ਮਾਮਲੇ ਵੱਧ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ 19 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਕੇ ਕਰ 'ਤਾ ਵੱਡਾ ਐਲਾਨ
ਇਸ ਦੌਰਾਨ ਪਿੰਡ ਮੱਦੋਵਾਲ ਦੇ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਦੋ ਵਾਰ ਟਰੈਕ ’ਤੇ ਡਰਾਈਵਿੰਗ ਲਾਇਸੈਂਸ ਲਈ ਟੈਸਟ ਦਿੱਤਾ ਸੀ ਪਰ ਰੀਅਰ ਵਿਊ ਐਡਜਸਟ ਕਰਨ ਲਈ ਕਹਿ ਕੇ ਫੇਲ ਹੋ ਗਿਆ। ਉਹ ਕਹਿੰਦਾ ਹੈ ਕਿ ਜਾਂ ਤਾਂ ਟਰੈਕ ’ਤੇ ਕੋਈ ਸਮੱਸਿਆ ਹੈ ਜਾਂ ਲੋਕਾਂ ਨੂੰ ਜਾਣਬੁੱਝ ਕੇ ਦਲਾਲਾਂ ਕੋਲ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪਿੰਡ ਗੋਤ ਪੋਖਰ ਦੇ ਹਰਮੋਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਡਰਾਈਵਿੰਗ ਲਾਇਸੈਂਸ ਲਈ ਇਕ ਵਾਰ ਫੇਲ ਹੋ ਗਿਆ ਹੈ, ਜਦੋਂ ਕਿ ਉਹ ਮੰਗਲਵਾਰ ਨੂੰ ਦੂਜੀ ਵਾਰ ਟੈਸਟ ਦੇਣ ਆਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਪਿੰਡ ਮੱਲੀਆਂ ਦੇ ਵਸਨੀਕ ਰਾਮ ਸਿੰਘ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਦੋ ਵਾਰ ਫੇਲ ਹੋ ਚੁੱਕਾ ਹੈ ਅਤੇ ਤੀਜੀ ਵਾਰ ਟੈਸਟ ਦੇਣ ਆਇਆ ਹੈ। ਉਹ ਕਈ ਸਾਲਾਂ ਤੋਂ ਕਾਰ ਚਲਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਜਿਹੇ ਹੋਰ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ, ਜਿੱਥੇ ਲੋਕ ਕਈ ਸਾਲਾਂ ਤੋਂ ਵਾਹਨ ਚਲਾ ਰਹੇ ਹਨ ਪਰ ਟਰੈਕ ’ਤੇ ਫੇਲ ਹੋ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਦੀ ਬੱਸ 'ਤੇ ਹਮਲਾ, ਮੰਜ਼ਰ ਦੇਖ ਸਵਾਰੀਆਂ ਦੇ ਸੁੱਕੇ ਸਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਤੋਂ ਸਨਸਨੀਖੇਜ਼ ਖ਼ਬਰ : ਜੇਲ੍ਹ 'ਚ ਪਤੀ ਨੂੰ ਮਿਲਣ ਗਈ ਔਰਤ ਨੇ ਕਰ 'ਤਾ ਓਹੀ ਕੰਮ
NEXT STORY