ਚੰਡੀਗੜ੍ਹ (ਰਾਜਿੰਦਰ) : ਹੁਣ ਲੋਕਾਂ ਨੂੰ ਡਰਾਈਵਿੰਗ ਟੈਸਟ ਲਈ ਆਪਣੀ ਵਾਰੀ ਲਈ ਘੰਟਿਆਂ ਬੱਧੀ ਉਡੀਕ ਨਹੀਂ ਕਰਨੀ ਪਵੇਗੀ ਅਤੇ ਘਰ ਬੈਠੇ ਹੀ ਉਹ ਅਪੁਆਇੰਟਮੈਂਟ ਲੈ ਸਕਣਗੇ। ਰਜਿਸਟ੍ਰੇਸ਼ਨ ਐਂਡ ਲਾਈਸੈਂਸਿੰਗ ਅਥਾਰਟੀ (ਆਰ. ਐੱਲ. ਏ.) ਹਫਤੇ ਦੇ ਅੰਦਰ ਡਰਾਈਵਿੰਗ ਟੈਸਟ ਲਈ ਆਨਲਾਈਨ ਅਪੁਆਇੰਟਮੈਂਟ ਸਿਸਟਮ ਸ਼ੁਰੂ ਕਰਨ ਜਾ ਰਹੀ ਹੈ। ਇਸ ਲਈ ਵਿਭਾਗ ਨੇ ਟ੍ਰਾਇਲ ਪੂਰਾ ਕਰ ਲਿਆ ਹੈ ਅਤੇ ਹੁਣ ਸਿਰਫ ਡਿਪਟੀ ਕਮਿਸ਼ਨਰ ਦਫਤਰ ਦੀ ਮਨਜ਼ੂਰੀ ਬਾਕੀ ਹੈ। ਇਹ ਮਨਜ਼ੂਰੀ ਮਿਲਦਿਆਂ ਹੀ ਵਿਭਾਗ ਵਲੋਂ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਜਾਵੇਗਾ।
ਸ਼ਹਿਰ 'ਚ ਲਰਨਿੰਗ ਲਾਈਸੈਂਸ ਹੋਲਡਰ ਨੂੰ ਲਾਈਸੈਂਸ ਪੱਕਾ ਮਤਲਬ ਕਿ ਰੈਗੂਲਰ ਬਣਵਾਉਣ ਲਈ ਚਿਲਡਰਨ ਟ੍ਰੈਫਿਕ ਪਾਰਕ ਸੈਕਟਰ-23 'ਚ ਟੈਸਟ ਦੇਣਾ ਪੈਂਦਾ ਹੈ। ਜਿਸ ਤਰ੍ਹਾਂ ਆਰ. ਐੱਲ. ਏ. ਨੇ ਡਰਾਈਵਿੰਗ ਲਾਈਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.) ਬਣਵਾਉਣ ਸਬੰਧੀ ਆਨਲਾਈਨ ਅਪੁਆਇੰਟਮੈਂਟ ਸਿਸਟਮ ਸ਼ੁਰੂ ਕੀਤਾ ਸੀ, ਉਸੇ ਤਰ੍ਹਾਂ ਹੁਣ ਡਰਾਈਵਿੰਗ ਟੈਸਟ ਲਈ ਵੀ ਲੋਕਾਂ ਨੂੰ ਆਨਲਾਈਨ ਅਪੁਆਇੰਟਮੈਂਟ ਲੈਣੀ ਪਵੇਗੀ।
ਰਾਜ ਸਭਾ 'ਚ ਅੱਜ ਪੇਸ਼ ਹੋਵੇਗਾ ਤਿੰਨ ਤਲਾਕ ਬਿੱਲ (ਪੜ੍ਹੋ 31 ਦਸੰਬਰ ਦੀਆਂ ਖਾਸ ਖਬਰਾਂ)
NEXT STORY