ਨਵੀਂ ਦਿੱਲੀ/ਜਲੰਧਰ— ਮੁਸਲਿਮਾਂ 'ਚ ਇਕ ਵਾਰ 'ਚ ਤਿੰਨ ਤਲਾਕ ਦੀ ਪ੍ਰਥਾ ਨੂੰ ਅਪਰਾਧ ਦੀ ਸ਼੍ਰੇਣੀ 'ਚ ਲਿਆਉਣ ਵਾਲਾ ਤਿੰਨ ਤਲਾਕ ਬਿੱਲ ਸੋਮਵਾਰ ਨੂੰ ਰਾਜਸਭਾ 'ਚ ਪੇਸ਼ ਕੀਤਾ ਜਾਵੇਗਾ। ਦੂਜੇ ਪਾਸੇ ਕਾਂਗਰਸ ਤੇ ਹੋਰ ਵਿਰੋਧੀ ਦਲ ਇਸ ਚੋਣ ਕਮੇਟੀ ਕੋਲ ਭੇਜਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਸੱਤਾਧਾਰੀ ਭਾਜਪਾ ਤੇ ਕਾਂਗਰਸ ਨੇ ਵਹਿਪ ਜਾਰੀ ਕਰ ਆਪਣੇ ਮੈਂਬਰਾਂ ਤੋਂ ਸੋਮਵਾਰ ਨੂੰ ਉੱਪਰੀ ਸਦਨ 'ਚ ਮੌਜੂਦ ਰਹਿਣ ਨੂੰ ਕਿਹਾ ਹੈ।
ਕਾਂਗਰਸ ਨੇ ਸੱਦੀ ਵਿਰੋਧੀ ਧਿਰ ਦੀ ਬੈਠਕ
ਵਿਰੋਧੀ ਧਿਰ ਨੇ ਵੀ ਆਪਣੇ ਸੰਸਦਾਂ ਤੋਂ ਇਹ ਬਿੱਲ ਸਦਨ 'ਚ ਪੇਸ਼ ਕਰਨ ਦੌਰਾਨ ਮੌਜੂਦ ਰਹਿਣ ਨੂੰ ਕਿਹਾ ਹੈ। ਕਾਂਗਰਸ ਨੇ ਆਪਣੇ ਸੰਸਦਾਂ ਦੀ ਬੈਠਕ ਸੱਦੀ ਹੈ। ਕਈ ਵਿਰੋਧੀ ਦਲ ਵੀ ਸੋਮਵਾਰ ਦੀ ਸਵੇਰ ਵਿਰੋਧੀ ਧਿਰ ਦੇ ਨੇਤਾ ਗੁਲਾਬ ਨਬੀ ਆਜ਼ਾਦ ਦੇ ਚੈਂਬਰ 'ਚ ਮੁਲਾਕਾਤ ਕਰਕੇ ਇਸ ਮੁੱਦੇ 'ਤੇ ਸਦਨ ਦੀ ਆਪਣੀ ਰਣਨੀਤੀ ਬਣਾਉਣਗੇ।
ਰਾਜੀਵ ਚੌਂਕ ਮੈਟਰੋ ਸਟੇਸ਼ਨ ਤੋਂ ਰਾਤ 9 ਵਜੇ ਤੋਂ ਐਗਜ਼ਿਟ ਨਹੀਂ
ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ 31 ਦਸੰਬਰ ਦੀ ਰਾਤ 9 ਵਜੇ ਤੋਂ ਬਾਅਦ ਰਾਜੀਵ ਚੌਂਕ ਮੈਟਰੋ ਸਟੇਸ਼ਨ ਤੋਂ ਯਾਤਰੀਆਂ ਦੇ ਬਾਹਰ ਜਾਣ 'ਤੇ ਮਨਾਹੀ ਰਹੇਗੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਬੁਲਾਰਾ ਨੇ ਦੱਸਿਆ ਕਿ ਦਿੱਲੀ ਪੁਲਸ ਦੇ ਅਧਿਕਾਰੀਆਂ ਦੀ ਸਲਾਹ 'ਤੇ 31 ਦਸੰਬਰ ਸੋਮਵਾਰ ਰਾਤ 9 ਵਜੇ ਤੋਂ ਬਾਅਦ ਰਾਜੀਵ ਚੌਂਕ ਮੈਟਰੋ ਸਟੇਸ਼ਨ ਤੋਂ ਯਾਤਰੀਆਂ ਨੂੰ ਬਾਹਰ ਨਿਕਲਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
ਸਾਲ 2018 ਦਾ ਆਖਰੀ ਦਿਨ ਅੱਜ
ਸਾਲ 2018 ਦਾ ਅੱਜ ਆਖਰੀ ਦਿਨ ਹੈ ਤੇ ਇਸ ਸਾਲ ਦੇਸ਼ 'ਚ ਕਈ ਘਟਨਾਵਾਂ ਵਾਪਰੀਆਂ। ਇਹ ਸਾਲ ਕੁਝ ਖੱਟੀਆਂ ਤੇ ਕੁਝ ਮਿੱਠੀਆਂ ਯਾਦਾਂ ਨਾਲ ਖਤਮ ਹੋ ਰਿਹਾ ਹੈ। ਇਸ ਸਾਲ ਦੇਸ਼ ਨੇ ਕਈ ਵੱਡੇ ਨਾਵਾਂ ਨੂੰ ਦੁਨੀਆ ਤੋਂ ਵਿਦਾ ਹੁੰਦੇ ਹੋਏ ਦੇਖਿਆ, ਤਾਂ ਕਈਆਂ ਦੀ ਕਿਸਮਤ ਨੂੰ ਬਦਲਦੇ ਹੋਏ ਦੇਖਿਆ। ਇਸ ਸਾਲ ਦੇਸ਼ ਦੀ ਚੋਟੀ ਦੀ ਅਦਾਲਤ ਨੇ ਕਈ ਇਤਿਹਾਸਕ ਮਾਮਲਿਆਂ 'ਤੇ ਫੈਸਲਾ ਸੁਣਾਇਆ, ਜਿਸ 'ਚ ਸਬਰੀਮਾਲਾ ਮੰਦਰ, ਧਾਰਾ 377, ਧਾਰਾ 497 ਤੇ ਰਾਮ ਮੰਦਰ ਮਾਮਲੇ 'ਤੇ ਅਹਿਮ ਫੈਸਲੇ ਦਿੱਤੇ।
ਅੱਜ ਅਦਾਲਤ 'ਚ ਸਮਰਪਣ ਕਰ ਸਕਦੇ ਹਨ ਸਿੱਖ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ
ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਿਤ ਇਕ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟਣ ਵਾਲੇ ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਅੱਜ ਅਦਾਲਤ 'ਚ ਸਮਰਪਣ ਕਰ ਸਕਦੇ ਹਨ। ਕਿਉਂਕਿ ਦਿੱਲੀ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ 'ਚ ਉਨ੍ਹਾਂ ਦੀ ਅਪੀਲ 'ਤੇ ਇਸ ਤੋਂ ਪਹਿਲਾਂ ਸੁਣਵਾਈ ਦੀ ਸੰਭਾਵਨਾ ਨਹੀਂ ਹੈ।
ਅੱਜ ਹੀ ਬਦਲੋ ਆਪਣਾ ਏ.ਟੀ.ਐਮ. ਕਾਰਡ, ਨਹੀਂ ਤਾਂ ਹੋ ਜਾਵੇਗਾ ਬਲਾਕ
ਰਿਜ਼ਰਵ ਬੈਂਕ ਆਫ ਇੰਡੀਆ ਨੇ ਸਾਰੇ ਬੈਂਕਾਂ ਦੇ ਪੁਰਾਣੇ ਮੈਗਨੇਟਿਕ ਸਟ੍ਰਾਇਪ ਕਾਰਡ ਨੂੰ 31 ਦਸੰਬਰ ਤਕ ਬਦਲਣ ਦਾ ਆਰਡਰ ਦਿੱਤਾ ਹੈ। ਇਸ ਦੀ ਥਾਂ ਈ.ਐਮ.ਵੀ ਵਾਲੇ ਕਾਰਡ ਜਾਰੀ ਕੀਤੇ ਜਾ ਰਹੇ ਹਨ। ਇਨ੍ਹਾਂ ਨੂੰ ਬੈਂਕ ਸ਼ਾਖਾ ਜਾ ਕੇ ਜਾਂ ਫਿਰ ਨੈਟ ਬੈਂਕਿੰਗ ਦੇ ਜ਼ਰੀਏ ਬਦਲਿਆ ਜਾ ਸਕਦਾ ਹੈ। ਅਜਿਹੇ 'ਚ 31 ਦਸੰਬਰ ਤੋਂ ਬਾਅਦ ਪੁਰਾਣੇ ਕਾਰਡ ਬਲਾਕ ਹੋ ਜਾਣਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਬੈਡਮਿੰਟਨ : ਲਖਨਊ ਬਨਾਮ ਮੁੰਬਈ (ਪੀ. ਬੀ. ਐੱਲ.-2018)
ਕਬੱਡੀ : ਪ੍ਰੀਮੀਅਰ ਕਬੱਡੀ ਲੀਗ-2018
ਚੋਣ ਕਮਿਸ਼ਨ ਵਲੋਂ ਡਿਊਟੀ ਦੌਰਾਨ ਅਣਗਹਿਲੀ ਵਰਤਣ ਵਾਲੇ 3 ਅਫਸਰ ਮੁਅੱਤਲ
NEXT STORY