ਲੁਧਿਆਣਾ (ਰਾਮ) : ਸੈਕਟਰ-32 ਸਥਿਤ ਡ੍ਰਾਈਵਿੰਗ ਟੈਸਟ ਟ੍ਰੈਕ ’ਤੇ ਉੱਗਿਆ ਘਾਹ ਇਨ੍ਹਾਂ ਦਿਨਾਂ ਵਿਚ ਬਿਨੈਕਾਰਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਡ੍ਰਾਈਵਿੰਗ ਲਾਇਸੈਂਸ ਲਈ ਟੈਸਟ ਦੇਣ ਆਉਣ ਵਾਲੇ ਕਈ ਉਮੀਦਵਾਰਾਂ ਦਾ ਕਹਿਣਾ ਹੈ ਕਿ ਟ੍ਰੈਕ ਦੀ ਖਰਾਬ ਹਾਲਤ ਕਾਰਨ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਅਸਫਲ ਹੋਣਾ ਪੈ ਰਿਹਾ ਹੈ। ਖਾਸ ਤੌਰ ’ਤੇ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਟੈਸਟ ਦੌਰਾਨ ਸੰਤੁਲਨ ਬਣਾਈ ਰੱਖਣਾ ਮੁਸ਼ਕਲ ਹੋ ਰਿਹਾ ਹੈ ਕਿਉਂਕਿ ਟ੍ਰੈਕ ਦੇ ਕਈ ਹਿੱਸਿਆਂ ਵਿਚ ਘਾਹ ਇੰਨਾ ਜ਼ਿਆਦਾ ਵਧ ਚੁੱਕਿਆ ਹੈ ਕਿ ਸਹੀ ਰਸਤਾ ਸਾਫ ਨਹੀਂ ਦਿਖਦਾ। ਬਿਨੈਕਾਰਾਂ ਦੇ ਮੁਤਾਬਕ ਡ੍ਰਾਈਵਿੰਗ ਟੈਸਟ ਇਕ ਤਕਨੀਕੀ ਪ੍ਰਕਿਰਿਆ ਹੁੰਦੀ ਹੈ ਜਿਸ ਵਿਚ ਸਟੀਕਤਾ ਤੇ ਕੰਟਰੋਲ ਬੇਹੱਦ ਜ਼ਰੂਰੀ ਹੁੰਦਾ ਹੈ ਪਰ ਜਦੋਂ ਟ੍ਰੈਕ ਹੀ ਸਾਫ ਨਾ ਹੋਵੇ ਤਾਂ ਉਮੀਦਵਾਰ ਆਪਣੀ ਪੂਰੀ ਸਮਰਥਾ ਨਹੀਂ ਦਿਖਾ ਪਾਉਂਦੇ। ਕਈ ਉਮੀਦਵਾਰਾਂ ਨੇ ਦੱਸਿਆ ਕਿ ਉਹ ਟੈਸਟ ਦੀ ਪੂਰੀ ਤਿਆਰੀ ਕਰਕੇ ਆਉਂਦੇ ਹਨ ਪਰ ਘਾਹ ਕਾਰਨ ਵਾਹਨ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਨਿਰਧਾਰਤ ਲਾਈਨ ਦਾ ਅੰਦਾਜ਼ਾ ਨਹੀਂ ਲਗ ਪਾਉਂਦਾ ਜਿਸ ਕਾਰਨ ਉਹ ਫੇਲ ਹੋ ਜਾਂਦੇ ਹਨ। ਇਸ ਨਾਲ ਨਾ ਸਿਰਫ ਉਨ੍ਹਾਂ ਦਾ ਸਮਾਂ ਖਰਾਬ ਹੁੰਦਾ ਹੈ, ਸਗੋਂ ਮੁੜ ਫੀਸ ਭਰਨ ਅਤੇ ਨਵੀਂ ਤਰੀਕ ਲੈਣ ਦੀ ਪ੍ਰੇਸ਼ਾਨੀ ਵੀ ਝੱਲਣੀ ਪੈਂਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਿਆਸੀ ਹਲਚਲ ਤੇਜ਼, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਐਲਾਨ
ਕੁਝ ਉਮੀਦਵਾਰਾਂ ਨੇ ਇਹ ਵੀ ਦੋਸ਼ ਲਾਇਆ ਕਿ ਲੰਬੇ ਸਮੇਂ ਤੋਂ ਟ੍ਰੈਕ ਦੀ ਸਹੀ ਤਰੀਕੇ ਨਾਲ ਦੇਖਰੇਖ ਨਹੀਂ ਕੀਤੀ ਜਾ ਰਹੀ। ਨਿਯਮ ਨਾਲ ਸਫਾਈ ਤੇ ਰੱਖ ਰਖਾਅ ਦੀ ਕਮੀ ਕਾਰਨ ਇਹ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ’ਤੇ ਘਾਹ ਦੀ ਕਟਾਈ ਤੇ ਟ੍ਰੈਕ ਦੀ ਮੁਰੰਮਤ ਕੀਤੀ ਜਾਵੇ ਤਾਂ ਅਜਿਹੀ ਸਥਿਤੀ ਤੋਂ ਬਚਿਆ ਜਾ ਸਕਦਾ ਹੈ। ਕਈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡ੍ਰਾਈਵਿੰਗ ਟੈਸਟ ਵਰਗੀ ਮੁਹੱਤਵਪੂਰਨ ਪ੍ਰਕਿਰਿਆ ਦੇ ਲਈ ਟ੍ਰੈਕ ਨੂੰ ਪੂਰੀ ਤਰ੍ਹਾਂ ਮਾਣਕਾਂ ਦੇ ਮੁਤਾਬਕ ਰੱਖਿਆ ਜਾਵੇ ਤਾਂ ਕਿ ਕਿਸੇ ਵੀ ਬਿਨੈਕਾਰ ਦੇ ਨਾਲ ਅਨਿਆ ਨਾ ਹੋਵੇ। ਟ੍ਰੈਕ ਇੰਚਾਰਜ ਮੁਹੰਮਦ ਸ਼ਬੀਰ ਨੇ ਵੀ ਇਸ ਸਮੱਸਿਆ ’ਤੇ ਹਾਂ-ਪੱਖੀ ਰੁਖ ਅਪਣਾਉਂਦੇ ਕਿਹਾ ਕਿ ਟ੍ਰੈਕ ਦੀ ਸਥਿਤੀ ਸੁਧਾਰਨ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ ਤੇ ਜਲਦ ਹੀ ਟ੍ਰੈਕ ਤੋਂ ਘਾਹ ਹਟਾ ਕੇ ਉਸ ਨੂੰ ਪੂਰੀ ਤਰ੍ਹਾਂ ਵਿਵਸਥਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਇਸ ਪਾਰਟੀ ਵੱਲੋਂ ਅਕਾਲੀ ਦਲ ਨੂੰ ਹਮਾਇਤ ਦੇਣ ਦਾ ਐਲਾਨ
ਜਲਦ ਹੋਵੇਗੀ ਸਫਾਈ : ਏ.ਆਰ.ਟੀ.ਓ.
ਇਸ ਮਾਮਲੇ ਵਿਚ ਜਦੋਂ ਏ.ਆਰ.ਟੀ.ਓ. ਦੀਪਕ ਠਾਕੁਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮੰਨਿਆ ਕਿ ਟ੍ਰੈਕ ’ਤੇ ਘਾਹ ਉੱਗਣ ਦੀ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਆਈ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਜਲਦ ਹੀ ਟ੍ਰੈਕ ਦੀ ਸਫਾਈ ਕਰਵਾ ਦਿੱਤੀ ਜਾਵੇਗੀ ਤਾਂ ਕਿ ਡ੍ਰਾਈਵਿੰਗ ਟੈਸਟ ਪ੍ਰਕਿਰਿਆ ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਪੂਰੀ ਹੋ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਖ਼ਤਰੇ ਦੀ ਘੰਟੀ, ਬੇਹੱਦ ਗੰਭੀਰ ਬਣੇ ਹਾਲਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ: ਰਿਲੀਜ਼ ਨਹੀਂ ਹੋਵੇਗੀ 'Lawrence Of Punjab', ਭਾਰਤ ਸਰਕਾਰ ਨੇ ਲਗਾਈ ਰੋਕ
NEXT STORY