ਫਿਰੋਜ਼ਪੁਰ : ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਫਿਰੋਜ਼ਪੁਰ ਦੇ ਇਕ ਘਰ ਉੱਤੇ ਡਰੋਨ ਡਿੱਗਣ ਦੀ ਜਾਣਕਾਰੀ ਮਿਲੀ ਹੈ। ਇਸ ਦੌਰਾਨ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਘਟਨਾ 'ਚ ਤਿੰਨ ਪਰਿਵਾਰਕ ਮੈਂਬਰਾਂ ਦੇ ਝੁਲਸਣ ਦੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਮਿਲੀ ਜਾਣਕਾਰੀ ਮੁਤਾਬਕ ਇਹ ਡਰੋਨ ਘਰ ਵਿਚ ਖੜੀ ਇਕ ਕਾਰ ਉੱਤੇ ਜਾ ਡਿੱਗਿਆ, ਜਿਸ ਤੋਂ ਬਾਅਦ ਉਥੇ ਅੱਗ ਲੱਗ ਗਈ। ਦੇਖੋ ਵੀਡੀਓ...
ਇਸ ਦੌਰਾਨ ਫਿਰੋਜ਼ਪੁਰ ਐੱਸਐੱਸਪੀ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਘਟਨਾ ਵਿਚ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਫਿਲਹਾਲ ਇਹ ਇਕੋ ਅਜਿਹਾ ਮਾਮਲਾ ਹੈ। ਬਾਕੀ ਸਾਰੇ ਡਰੋਨਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫਿਲਹਾਲ ਤੱਕ ਕਿਸੇ ਹੋਰ ਅਜਿਹੀ ਘਟਨਾ ਸਾਹਮਣੇ ਨਹੀਂ ਆਈ ਹੈ।
ਗੁਰਦਾਸਪੁਰ ਦੇ ਕਰਤਾਰਪੁਰ ਕੋਰੀਡੋਰ ਕੋਲ ਡਰੋਨ ਹਮਲਾ ਨਾਕਾਮ
NEXT STORY