ਜਾਡਲਾ (ਜਸਵਿੰਦਰ ਔਜਲਾ)-ਨਵਾਂਸ਼ਹਿਹਰ -ਚੰਡੀਗੜ੍ਹ ਸੜਕ ਪਿੰਡ ਨਾਈ ਮਜਾਰਾ ਨੇੜੇ ਅੱਜ ਸਵੇਰੇ ਇਕ ਅਣਪਛਾਤੇ ਡਰੋਨ ਨੇ ਲੋਕਾਂ ’ਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਦਿੱਤਾ। ਲੋਕਾਂ ਨੇ ਦੱਸਿਆ ਕਿ ਇਹ ਡਰੋਨ ਪਿੰਡ ਸਨਾਵਾ ਪਾਸੇ ਤੋਂ ਸੜਕ ਕਿਨਾਰੇ ਆਇਆ ਅਤੇ ਨਾਈ ਮਜਾਰਾ ਪਿੰਡ ਲਾਗੇ ਖੇਤਾਂ ’ਚ ਜਾ ਕੇ ਗਾਇਬ ਹੋ ਗਿਆ। ਜਿਸ ਨੂੰ ਵੇਖਣ ਲਈ ਲੋਕ ਆਪਣੇ ਕੋਠਿਆਂ 'ਤੇ ਚੜ੍ਹ ਗਏ ਪਰ ਫਿਰ ਵੀ ਉਨ੍ਹਾਂ ਨੂੰ ਉਸ ਡਰੋਨ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਭਾਂਵੇ ਕਿ ਜਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਡਰੋਨ ਨੂੰ ਉਡਾਉਣ ਲਈ ਪਾਬੰਦੀ ਲਗਾਈ ਗਈ ਹੈ ਪਰ ਫਿਰ ਵੀ ਲੋਕਾਂ ਵਿੱਚ ਇਹ ਸ਼ੰਕਾ ਹੈ ਕਿ ਫਿਰ ਇਹ ਡਰੋਨ ਆਇਆ ਤੇ ਆਇਆ ਕਿੱਥੋ ਹੈ? ਪਿੰਡ ਵਾਸੀਆਂ ਵੱਲੋਂ ਇਸ ਦੀ ਸੂਚਨਾ ਜਾਡਲਾ ਪੁਲਸ ਚੌਂਕੀ ਇੰਚਾਰਜ ਨੂੰ ਦਿੱਤੀ ਗਈ। ਚੌਂਕੀ ਮੁਲਾਜ਼ਮਾਂ ਵੱਲੋਂ ਵੀ ਇਸ ਡਰੋਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਇਹ ਕਿੱਧਰੇ ਵਿਖਾਈ ਨਹੀਂ ਦਿੱਤਾ। ਪੁਲਸ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਸਬਾ ਜਾਡਲਾ ਦੇ ਫੋਟੋਗ੍ਰਾਫਰਾਂ ਤੋਂ ਪਤਾ ਕੀਤਾ ਹੈ ਅਤੇ ਉਨ੍ਹਾਂ ਦੱਸਿਆ ਕਿ ਇਹ ਡਰੋਨ ਸਾਡਾ ਨਹੀਂ ਸੀ। ਇਸ ਡਰੋਨ ਨੂੰ ਲੈ ਕੇ ਲੋਕਾਂ ਚ ਇਹ ਵੀ ਚਰਚਾ ਛੜੀ ਰਹੀ ਕਿ ਇਸ ਡਰੋਨ ਰਾਹੀ ਕਿਤੇ ਕੋਈ ਗਲਤ ਅਨਸਰ ਇਲਾਕਾ ਤਾਂ ਨਹੀਂ ਵੇਖ ਰਿਹਾ ਸੀ।
ਇਹ ਵੀ ਪੜ੍ਹੋ: ਜੇਲ੍ਹ 'ਚੋਂ ਰਿਹਾਅ ਹੋਣ ਮਗਰੋਂ ਜੱਦੀ ਪਿੰਡ ਰਾਮਗੜ੍ਹ ਪਹੁੰਚੇ ਸੁਖਪਾਲ ਖਹਿਰਾ, ਫੁੱਲਾਂ ਦੀ ਵਰਖਾ ਨਾਲ ਹੋਇਆ ਸੁਆਗਤ
ਇਥੇ ਇਹ ਵੀ ਸਵਾਲੀਆਂ ਚਿੰਨ ਹੈ ਕਿ ਜੇ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਡਰੋਨ ਉਡਾਉਣ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਗਈ ਹੈ ਤਾਂ ਫਿਰ ਇਹ ਡਰੋਨ ਦਿਨ ਵੇਲੇ ਖੇਤਾਂ ਵਿੱਚ ਕਿਉਂ ਘੁੰਮਦਾ ਵਿਖਾਈ ਦਿੱਤਾ। ਲੋਕਾਂ ਨੇ ਜ਼ਿਲ੍ਹਾ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਡਰੋਨ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਕਿ ਇਲਾਕੇ ਵਿਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਇਹ ਵੀ ਪੜ੍ਹੋ: ਚੱਬੇਵਾਲ 'ਚ ਸ਼ਰਮਨਾਕ ਘਟਨਾ, ਕੁੜੀ ਨੂੰ ਨਸ਼ੇ ਵਾਲੀ ਚੀਜ਼ ਪਿਲਾ ਕੇ ਬਣਾਈ ਅਸ਼ਲੀਲ ਵੀਡੀਓ, ਫਿਰ ਕੀਤੀ ਵਾਇਰਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
30 ਜਨਵਰੀ ਨੂੰ ਨਾਮਜ਼ਦਗੀਆਂ ਨਹੀਂ ਕੀਤੀਆਂ ਜਾ ਸਕਣਗੀਆਂ ਦਾਖਲ : ਚੋਣ ਅਫ਼ਸਰ
NEXT STORY