ਅੰਮ੍ਰਿਤਸਰ (ਨੀਰਜ)-ਕੇਂਦਰੀ ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ ਅਤੇ ਅਰਧ-ਸੈਨਿਕ ਬਲ, ਪੰਜਾਬ ਪੁਲਸ ਦੀਆਂ ਟੀਮਾਂ ਅਤੇ ਫਲਾਇੰਗ ਸਕੁਐਡ ਪੂਰੇ ਜ਼ਿਲੇ ’ਚ ਗਸ਼ਤ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੋਨਾਂ ਦੀ ਮੂਵਮੈਂਟ ਜਾਰੀ ਹੈ। ਸਰਹੱਦੀ ਪਿੰਡ ਅਟੱਲਗੜ੍ਹ ’ਚ ਪਾਕਿਸਤਾਨੀ ਡਰੋਨਾਂ ਦੀ ਆਮਦ ਨੂੰ ਦੇਖ ਕੇ ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਅਜਿਹਾ ਹੀ ਕੁਝ ਸਰਹੱਦੀ ਪਿੰਡ ਨੇਸ਼ਟਾ ’ਚ ਵੀ ਦੇਖਣ ਨੂੰ ਮਿਲਿਆ। ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਵੱਲੋਂ ਵਿਲੇਜ ਡਿਫੈਂਸ ਕਮੇਟੀਆਂ ਦੇ ਸਹਿਯੋਗ ਨਾਲ ਡਰੋਨਾਂ ਨੂੰ ਜ਼ਬਤ ਕਰ ਲਿਆ ਗਿਆ ਪਰ ਉੱਥੇ ਹੀ ਸਮੱਗਲਰਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ ਅਤੇ ਨਾ ਹੀ ਡਰੋਨ ਰਾਹੀਂ ਸੁੱਟੀ ਖੇਪ ਬਾਰੇ ਅਜੇ ਤੱਕ ਕੋਈ ਜਾਣਕਾਰੀ ਮਿਲੀ ਹੈ। ਦੂਜੇ ਪਾਸੇ ਭਾਰਤ-ਪਾਕਿਸਤਾਨ ਸਰਹੱਦ ਦੀ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਇਸ ਵੇਲੇ ਕਣਕ ਦੀ ਫਸਲ ਖੜ੍ਹੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਸ ਦੀ ਕਟਾਈ ਦਾ ਕੰਮ ਸ਼ੁਰੂ ਹੋਣ ਵਾਲਾ ਹੈ, ਇਸ ਖੜ੍ਹੀ ਫਸਲ ਦੀ ਆੜ ’ਚ ਪਾਕਿਸਤਾਨੀ ਸਮੱਗਲਰਾਂ ਨੇ ਹੈਰੋਇਨ ਦੀ ਭਾਰੀ ਖੇਪ ਸੁੱਟਣੀ ਸ਼ੁਰੂ ਕਰ ਦਿੱਤੀ ਹੈ। ਜਿਹੜੇ ਵੱਡਾ ਡਰੋਨ ਨੂੰ ਜ਼ਬਤ ਕੀਤਾ ਗਿਆ ਹੈ, ਉਹ ਅਤਿ-ਆਧੁਨਿਕ ਹੈ ਅਤੇ ਭਾਰੀ ਭਾਰ ਚੁੱਕਣ ਦੇ ਸਮਰੱਥ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੀਆਂ ਕੁੜੀਆਂ ਨਾਲ ਜੁੜੀ ਅਹਿਮ ਖ਼ਬਰ, ਬਣਾਈ ਗਈ ਵਿਸ਼ੇਸ਼ ਨੀਤੀ
ਗੱਲੂਵਾਲ ’ਚ ਡਿੱਗੀ ਖੇਪ ਦੇ ਸਮੱਗਲਰਾਂ ਦਾ ਵੀ ਕੋਈ ਅਤਾ-ਪਤਾ ਨਹੀਂ
8 ਮਾਰਚ ਦੇ ਦਿਨ ਵੀ ਪਾਕਿਸਤਾਨੀ ਡਰੋਨ ਡੇਢ ਕਿਲੋਮੀਟਰ ਭਾਰਤੀ ਸਰਹੱਦ ਅੰਦਰ ਖੇਪ ਸੁੱਟ ਕੇ ਵਾਪਸ ਪਰਤਿਆ। ਸਰਹੱਦੀ ਪਿੰਡ ਮੁਹਾਵਾ ਤੋਂ ਗੱਲੂਵਾਲ ਵੱਲ ਜਾਂਦੇ ਰਸਤੇ ’ਚ ਗੁਰਦੁਆਰਾ ਸਾਹਿਬ ਤੋਂ ਥੋੜ੍ਹਾ ਅੱਗੇ ਹੈਰੋਇਨ ਨੂੰ ਗੱਲੂਵਾਲ ਵੱਲ ਸੁੱਟਿਆ ਗਿਆ, ਜਿਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ ਅਤੇ ਕਈ ਸਮੱਗਲਰ ਇਸ ਖੇਪ ਨੂੰ ਲੈਣ ਲਈ ਮੌਕੇ ’ਤੇ ਪਹੁੰਚ ਗਏ ਕਿਉਂਕਿ ਜਿਸ ਇਲਾਕੇ ’ਚ ਇਹ ਖੇਪ ਡਿੱਗੀ ਸੀ, ਉਸ ਇਲਾਕੇ ’ਚ ਸਮੱਗਲਰਾਂ ਵੱਲੋਂ ਕਣਕ ਦੀ ਫਸਲ ਦਾ ਨੁਕਸਾਨ ਕੀਤਾ ਗਿਆ ਪਰ ਉਨਾਂ ਨੂੰ ਖੇਪ ਨਹੀਂ ਮਿਲ ਸਕੀ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਸਮੱਗਲਰਾਂ ਵੱਲੋਂ ਹੈਰੋਇਨ ਦੇ ਇਕ ਤੋਂ ਵੱਧ ਪੈਕੇਟ ਸੁੱਟੇ ਗਏ ਹਨ ਪਰ ਇਕ ਪੈਕੇਟ ਉਨ੍ਹਾਂ ਦੇ ਹੱਥ ਨਹੀਂ ਲੱਗਾ ਪਰ ਅਜੇ ਤੱਕ ਗੱਲੂਵਾਲ ’ਚ ਖੇਪ ਮੰਗਵਾਉਣ ਵਾਲੇ ਸਮੱਗਲਰਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।
ਹਾਕੀ ਗਰਾਊਂਡ ’ਚ ਹੀ ਹੈਰੋਇਨ ਦੀ ਖੇਪ ਸੁੱਟੀ ਗਈ
ਪਾਕਿਸਤਾਨ ਕਿਸ ਤਰ੍ਹਾਂ ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ’ਚ ਫਸਾਉਣਾ ਚਾਹੁੰਦਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਾਕਿਸਤਾਨੀ ਸਮੱਗਲਰਾਂ ਨੇ ਹੈਰੋਇਨ ਦੀ ਇਕ ਖੇਪ ਅਟਾਰੀ ਦੇ ਹਾਕੀ ਗਰਾਊਂਡ ਅੰਦਰ ਹੀ ਸੁੱਟ ਦਿੱਤੀ ਸੀ, ਹਾਲਾਂਕਿ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਖੇਪ ਲੈਣ ਆਏ 2 ਸਮੱਗਲਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਪਰ ਜਾਂਚ 2 ਸਮੱਗਲਰਾਂ ਤੱਕ ਹੀ ਸੀਮਿਤ ਰਹਿ ਗਈ। ਸਮੱਗਲਰਾਂ ਵੱਲੋਂ ਇਕ ਸਾਜ਼ਿਸ਼ ਤਹਿਤ ਖੇਡ ਸਟੇਡੀਅਮ ’ਚ ਖੇਪ ਸੁਟਵਾਈ ਗਈ ਸੀ।
ਇਹ ਵੀ ਪੜ੍ਹੋ : ਲਾਹੌਰ 'ਚ ਪਿਛਲੇ 80 ਦਿਨਾਂ ਵਿਚ ਵਾਪਰੀਆਂ 74 ਹਜ਼ਾਰ ਵਾਰਦਾਤਾਂ, 10 ਦਿਨਾਂ ਅੰਕੜਾ ਕਰੇਗਾ ਹੈਰਾਨ
5 ਤੋਂ 7 ਕਿਲੋਮੀਟਰ ਦੇ ਅੰਦਰ ਦਾਖ਼ਲ ਹੋ ਰਹੇ ਹਨ ਡਰੋਨ
ਪਾਕਿਸਤਾਨ ਅਤੇ ਭਾਰਤੀ ਸਰਹੱਦ ’ਤੇ ਅਤਿ-ਆਧੁਨਿਕ ਤਕਨੀਕ ਵਾਲੇ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਇਹ ਡਰੋਨ ਭਾਰਤੀ ਸਰਹੱਦ ’ਚ 5 ਤੋਂ 7 ਕਿਲੋਮੀਟਰ ਤੱਕ ਘੁਸਪੈਠ ਕਰ ਰਹੇ ਹਨ, ਜਿਸ ਨੂੰ ਰੋਕਣਾ ਬੀ. ਐੱਸ. ਐੱਫ. ਲਈ ਲਗਭਗ ਅਸੰਭਵ ਜਿਹਾ ਹੈ। ਇਕ ਮਾਮਲੇ ’ਚ ਚੀਚਾ ਭਕਨਾ ਪਿੰਡ ਤੱਕ ਡਰੋਨ ਪਹੁੰਚਣ ਦੀ ਚਰਚਾ ਹੈ, ਹਾਲਾਂਕਿ ਇਹ ਪਿੰਡ ਸਰਹੱਦੀ ਕੰਡਿਆਲੀ ਤਾਰ ਤੋਂ 10 ਕਿਲੋਮੀਟਰ ਦੂਰ ਹੈ।
ਸੁਰੱਖਿਆ ਏਜੰਸੀਆਂ ਦੀ ਸੂਚਨਾ ਪ੍ਰਣਾਲੀ ਮਜ਼ਬੂਤ ਨਹੀਂ
ਮਾਹਿਰਾਂ ਅਨੁਸਾਰ ਸਰਹੱਦੀ ਖੇਤਰਾਂ ’ਚ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਰੋਕਣ ਲਈ ਕੇਂਦਰ ਅਤੇ ਰਾਜ ਸਰਕਾਰ ਦੀਆਂ ਏਜੰਸੀਆਂ ਮੁੱਖ ਤੌਰ ’ਤੇ ਦਿਹਾਤੀ ਪੁਲਸ ਦੀ ਸੂਚਨਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਸਖਤ ਲੋੜ ਹੈ ਤਾਂ ਹੀ ਹੈਰੋਇਨ ਦੀ ਸਮੱਗਲਿੰਗ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਸਮੱਗਲਰਾਂ ਦੀ ਹਮਾਇਤ ਕਰਨ ਵਾਲੇ ਅਤੇ ਸਮੱਗਲਰਾਂ ਨਾਲ ਮਿਲੀਭੁਗਤ ਕਰਨ ਵਾਲੇ ਕਰਮਚਾਰੀਆਂ ਦੀ ਸ਼ਨਾਖਤ ਕਰਨ ਦੀ ਵੀ ਲੋੜ ਹੈ ਕਿਉਂਕਿ ਸਮੱਗਲਰਾਂ ਦੇ ਡਰ ਕਾਰਨ ਲੋਕ ਪੁਲਸ ਨੂੰ ਸੂਚਨਾ ਨਹੀਂ ਦਿੰਦੇ ਅਤੇ ਸੂਚਨਾ ਲੀਕ ਹੋਣ ਦਾ ਡਰ ਲੋਕਾਂ ਦੇ ਮਨਾਂ ’ਚ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ :ਪੈਟਰੋਲ ਪੰਪ ’ਤੇ 100 ਦੀ ਬਜਾਏ 90 ਅਤੇ 110 ਦਾ ਪਵਾਇਆ ਜਾਂਦੈ ਤੇਲ, ਜਾਣੋ ਕੀ ਹੈ ਕਾਰ
ਜੇਲ੍ਹਾਂ ਤੋਂ ਅਜੇ ਵੀ ਚੱਲ ਰਿਹੈ ਨੈੱਟਵਰਕ
ਜੇਲ੍ਹਾਂ ਅੰਦਰ ਕੈਦੀਆਂ ਕੋਲੋਂ ਜਿਸ ਤਰ੍ਹਾਂ ਮੋਬਾਈਲ ਅਤੇ ਹੋਰ ਇਤਰਾਜ਼ਯੋਗ ਵਸਤੂਆਂ ਮਿਲ ਰਹੀਆਂ ਹਨ, ਉਸ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇਲਾਂ ਦੇ ਅੰਦਰੋਂ ਹੀ ਇਹ ਨੈੱਟਵਰਕ ਚੱਲ ਰਿਹਾ ਹੈ ਅਤੇ ਜੇਲਾਂ ’ਚ ਬੈਠੇ ਪੁਰਾਣੇ ਸਮੱਗਲਰ ਅੰਦਰੋਂ ਆਪਣੇ ਗੁਰਗਿਆਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UK ਦਾ ਵੀਜ਼ਾ ਲਗਾਉਣ ਦੇ ਨਾਂ ’ਤੇ 13 ਲੱਖ 86 ਹਜ਼ਾਰ ਠੱਗੇ
NEXT STORY