ਤਰਨਤਾਰਨ, (ਰਾਜੂ)- ਜ਼ਿਲਾ ਤਰਨਤਾਰਨ ਦੀ ਪੁਲਸ ਨੇ ਵੱਖ-ਵੱਖ ਥਾਣਿਅਾਂ ਅਧੀਨ ਆਉਂਦੇ ਖੇਤਰਾਂ ਵਿਚ ਛਾਪੇਮਾਰੀ ਕਰਕੇ ਨਸ਼ੇ ਵਾਲੇ ਪਦਾਰਥਾਂ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਦ ਕਿ ਇਕ ਵਿਅਕਤੀ ਭੱਜਣ ’ਚ ਕਾਮਯਾਬ ਹੋ ਗਿਆ। ਜਾਣਕਾਰੀ ਅਨੁਸਾਰ ਥਾਣਾ ਸਦਰ ਪੱਟੀ ਦੇ ਏ.ਐੱਸ.ਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਅਾਂ ਗਸ਼ਤ ਦੇ ਸਬੰਧ ’ਚ ਟੀ ਪੁਆਇੰਟ ਤਲਵੰਡੀ ਸੋਭਾ ਸਿੰਘ ਤੁਡ਼ ਮੌਜੂਦ ਸੀ ਕਿ ਮਨਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਘਰਿਆਲਾ ਨੂੰ ਸ਼ੱਕ ਦੀ ਬਿਨਾਂ ’ਤੇ ਕਾਬੂ ਕਰਕੇ ਉਸ ਕੋਲੋਂ 200 ਨਸ਼ੇ ਵਾਲੀਅਾਂ ਗੋਲੀਅਾਂ ਬਰਾਮਦ ਕੀਤੀਅਾਂ।®ਥਾਣਾ ਸਦਰ ਪੱਟੀ ਦੇ ਏ.ਐੱਸ.ਆਈ ਗੁਰਬਖਸ਼ ਸਿੰਘ ਨੇ ਕਿਹਾ ਕਿ ਉਹ ਸਮੇਤ ਸਾਥੀ ਕਰਮਚਾਰੀਅਾਂ ਗਸ਼ਤ ਦੇ ਸਬੰਧ ਵਿਚ ਸ਼ਹੀਦ ਥਗਾਣਾ ਮੌਜੂਦ ਸੀ ਕਿ ਗੁਰਜੀਤ ਸਿੰਘ ਪੁੱਤਰ ਬਨਾਰਸੀ ਦਾਸ ਵਾਸੀ ਪੂਨੀਅਾਂ ਨੂੰ ਸ਼ੱਕ ਦੇ ਅਾਧਾਰ ’ਤੇ ਕਾਬੂ ਕਰਕੇ ਉਸ ਕੋਲੋਂ 300 ਨਸ਼ੇ ਵਾਲੀਅਾਂ ਗੋਲੀਅਾਂ ਬਰਾਮਦ ਕੀਤੀਅਾਂ ।
ਇਸੇ ਤਰ੍ਹਾਂ ®ਥਾਣਾ ਸਦਰ ਪੱਟੀ ਦੇ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਗਸ਼ਤ ਦੇ ਸਬੰਧ ਵਿਚ ਪਿੰਡ ਭਾਈ ਲੱਧੂ ਮੌਜੂਦ ਸੀ ਕਿ ਦਿਲਬਾਗ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਘਰਿਆਲਾ ਨੂੰ ਸ਼ੱਕ ਦੇ ਅਾਧਾਰ ’ਤੇ ਕਾਬੂ ਕਰਕੇ ਉਸ ਕੋਲੋਂ 153 ਨਸ਼ੇ ਵਾਲੀਅਾਂ ਗੋਲੀਅਾਂ ਬਰਾਮਦ ਕੀਤੀਅਾਂ ।
ਥਾਣਾ ਸਦਰ ਤਰਨਤਾਰਨ ਦੇ ਏ. ਐੱਸ. ਆਈ. ਨਰੇਸ਼ ਕੁਮਾਰ ਸਮੇਤ ਸਾਥੀ ਕਰਮਚਾਰੀਅਾਂ ਦੌਰਾਨੇ ਨਾਕਾਬੰਦੀ ਪੱਟੀ ਮੌਡ਼ ਰਸੂਲਪੁਰ ਮੌਜੂਦ ਸਨ ਕਿ ਰਾਜਵੀਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਨੇਡ਼ੇ ਚੰਨਣ ਪੈਲਸ ਪਲਾਸੌਰ ਰੋਡ ਨੇਡ਼ੇ ਵੈਲੀ ਕਾਲੋਨੀ ਤਰਨਤਾਰਨ ਅਤੇ ਜਗਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਜਮਸਪੁਰ ਨੂੰ ਇਕ ਸੁਰਮੇ ਰੰਗੀ ਕਰੂਜ਼ ਕਾਰ ਨੰਬਰ ਐੱਚ. ਆਰ. 30 ਕੇ 2160 ਸਮੇਤ ਰਾਜਬੀਰ ਸਿੰਘ ਕੋਲੋਂ 100 ਗ੍ਰਾਮ ਹੈਰੋਇਨ ਅਤੇ 800 ਨਸ਼ੇ ਵਾਲੀਅਾਂ ਗੋਲੀਅਾਂ ਤੇ ਜਗਦੀਪ ਸਿੰਘ ਕੋਲੋਂ 400 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਅਾਂ ਹਨ।
®ਥਾਣਾ ਸਿਟੀ ਤਰਨਤਾਰਨ ਦੇ ਏ.ਐੱਸ.ਆਈ ਸੰਜੀਵਨ ਸਿੰਘ ਅਨੁਸਾਰ ਉਹ ਸਮੇਤ ਸਾਥੀ ਕਰਮਚਾਰੀਅਾਂ ਨਾਕਾਬੰਦੀ ਦੇ ਸਬੰਧ ਵਿਚ ਟੀ ਪੁਆਇੰਟ ਅਲਾਦੀਨਪੁਰ ਮੌਜੂਦ ਸਨ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਚਰਨਜੀਤ ਸਿੰਘ ਉਰਫ ਸੋਨੂੰ ਪੁੱਤਰ ਬਖਤਾਵਰ ਸਿੰਘ ਵਾਸੀ ਅਲਾਦੀਨਪੁਰ ਕੁਝ ਹੋਰ ਵਿਅਕਤੀਆਂ ਨਾਲ ਰਲ ਕੇ ਕੈਮੀਕਲ ਅਲਕੋਹਲ ਵੇਚਣ ਦਾ ਧੰਦਾ ਕਰਦਾ ਹੈ ਤੇ ਅੱਜ ਵੀ ਆਪਣੇ ਟਰੱਕ ਨੰਬਰੀ ਪੀ.ਬੀ 02.ਏ ਐੱਮ 9597 ਵਿਚ ਭਾਰੀ ਮਾਤਰਾ ਵਿਚ ਕੈਮੀਕਲ ਅਲਕੋਹਲ ਦੀ ਖੇਪ ਲਿਆ ਕੇ ਤਰਨਤਾਰਨ ਇਲਾਕੇ ਵਿਚ ਵੱਖ-ਵੱਖ ਥਾਂਵਾਂ ’ਤੇ ਸਪਲਾਈ ਕਰਨ ਲਈ ਆ ਰਹੇ ਹਨ ਜੋ ਟੀ ਪੁਆਇੰਟ ਬਚਡ਼ੇ ਨਾਕਾ ਬੰਦੀ ਕਰਕੇ ਇਕ ਟਰੱਕ ਨੰਬਰੀ ਪੀ.ਬੀ 02 ਏ.ਐੱਮ.9597 (10 ਟਾਇਰੀ) ਨੂੰ ਰੋਕਿਆ ਤਾਂ ਡਰਾਈਵਰ ਸੀਟ ’ਤੇ ਇਕ ਵਿਅਕਤੀ ਬੈਠਾ ਸੀ ਜੋ ਪੁਲਸ ਪਾਰਟੀ ਆਉਂਦੀ ਵੇਖ ਕੇ ਟਰੱਕ ਦੀ ਬਾਰੀ ਖੋਲ੍ਹ ਕੇ ਭੱਜ ਗਿਆ। ਟਰੱਕ ਦੀ ਤਲਾਸ਼ੀ ਲੈਣ ’ਤੇ ਟਰੱਕ ’ਚੋਂ 25 ਡਰੰਮ ਪਲਾਸਟਿਕ 200/200 ਲੀਟਰ ਵਾਲੇ ਕੈਮੀਕਲ ਅਲਕੋਹਲ ਦੇ ਬਰਾਮਦ ਕੀਤੇ ਗਏ।
ਤਫਤੀਸ਼ੀ ਅਫਸਰ ਨੇ ਟਰੱਕ ਡਰਾਈਵਰ ਖਿਲਾਫ ਮੁਕੱਦਮਾ ਦਰਜ ਕਰਕੇ ਟਰੱਕ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੈਰੋਂਵਾਲ, (ਗਿੱਲ)- ਥਾਣਾ ਵੈਰੋਂਵਾਲ ਦੀ ਪੁਲਸ ਨੇ ਐੱਸ. ਐੱਚ. ਓ. ਉਪਕਾਰ ਸਿੰਘ ਦੀ ਅਗਵਾਈ ਹੇਠ ਵੈਰੋਂਵਾਲ ਤੋਂ ਖਡੂਰ ਸਾਹਿਬ ਨੂੰ ਆਉਂਦੀ ਸਡ਼ਕ ’ਤੇ ਬਿਹਾਰੀਪੁਰ ਮੋਡ਼ ਤੋਂ 2 ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਮੁਖਬਰ ਖਾਸ ਦੀ ਇਤਲਾਹ ’ਤੇ ਗਸ਼ਤ ਦੌਰਾਨ ਦੋਵਾਂ ਸ਼ੱਕੀ ਵਿਅਕਤੀਆਂ ਨੂੰ ਰੁਕਣ ਲਈ ਕਿਹਾ ਗਿਆ ਤਾਂ ਉਹ ਪੁਲਸ ਨੂੰ ਵੇਖ ਕੇ ਭੱਜ ਗਏ। ਉਪਰੰਤ ਕਾਫੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਤਾਂ ਉਨ੍ਹਾਂ ਦੀ ਪਛਾਣ ਦਵਿੰਦਰ ਸਿੰਘ ਉਰਫ ਚੰਦੂ ਪੁੱਤਰ ਸਾਹਿਬ ਸਿੰਘ ਵਾਸੀ ਦਾਰਾਪੁਰ, ਜਿਸ ਦੇ ਕਬਜ਼ੇ ’ਚੋਂ 150 ਗ੍ਰਾਮ ਹੈਰੋਇਨ ਅਤੇ ਦੂਜੇ ਮਨਜਿੰਦਰ ਸਿੰਘ ਉਰਫ ਮਿੰਟੂ ਪੁੱਤਰ ਹਰਭਜਨ ਸਿੰਘ ਵਾਸੀ ਦਾਰਾਪੁਰ, ਜਿਸ ਤੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ, ਵਜੋਂ ਕੀਤੀ ਗਈ। ਦੋਵਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਜਾਣਕਾਰੀਆਂ ਮਿਲਣ ਦੀ ਸੰਭਾਵਨਾ ਹੈ।
ਇਨ੍ਹਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਦਾਲਤ ਪੇਸ਼ ਕਰ ਦਿੱਤਾ ਗਿਆ। ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਉਪਕਾਰ ਸਿੰਘ ਨੇ ਕਿਹਾ ਕਿ ਉਹ ਇਸ ਇਲਾਕੇ ’ਚ ਨਸ਼ੇ ਦਾ ਖਾਤਮਾ ਕਰ ਕੇ ਹੀ ਦਮ ਲੈਣਗੇ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।
ਝਬਾਲ, (ਲਾਲੂਘੁੰਮਣ)- ਥਾਣਾ ਝਬਾਲ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਨਸ਼ੇ ਵਾਲੀਆਂ ਗੋਲੀਆਂ ਸਣੇ ਕਾਬੂ ਕਰ ਕੇ ਉਸ ਵਿਰੁੱਧ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਝਬਾਲ ਦੇ ਮੁਖੀ ਇੰਸ. ਮਨੋਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਏ. ਐੱਸ. ਆਈ. ਕੁਲਦੀਪ ਰਾਏ ਦੀ ਅਗਵਾਈ ’ਚ ਅੱਜ ਪੁਲਸ ਪਾਰਟੀ ਵੱਲੋਂ ਪਿੰਡ ਮੀਰਪੁਰ ਵਿਖੇ ਨਾਕਾ ਲਾਇਆ ਹੋਇਆ ਸੀ ਕਿ ਇਸ ਦੌਰਾਨ ਇਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 100 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਮੀਰਪੁਰ ਵਜੋਂ ਹੋਈ ਹੈ, ਜਿਸ ਵਿਰੁੱਧ ਐੱਨ. ਡੀ. ਪੀ. ਐੱਸ. ਐੱਕਟ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਤਰਨਤਾਰਨ, (ਰਾਜੂ, ਰਮਨ)- ਥਾਣਾ ਸਰਹਾਲੀ ਦੀ ਪੁਲਸ ਨੇ ਨਸ਼ੇ ਵਾਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਅਾਂ ਗਸ਼ਤ ਸਬੰਧੀ ਪੁਲ ਸੂਆ ਖਾਰਾ ਪੱਕੀ ਸਡ਼ਕ ਖਾਰਾ ਮੌਜੂਦ ਸੀ ਕਿ ਪਰਮਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪੱਤੀ ਵੱਡਾ ਪਾਸਾ ਸਰਹਾਲੀ ਕਲਾ ਨੂੰ ਸ਼ੱਕ ਦੇ ਅਾਧਾਰ ’ਤੇ ਕਾਬੂ ਕਰ ਕੇ ਉਸ ਕੋਲੋਂ 300 ਨਸ਼ੇ ਵਾਲੀਅਾਂ ਗੋਲੀਅਾਂ ਬਰਾਮਦ ਕੀਤੀਅਾਂ ਗਈਅਾਂ।
ਸਰਕਾਰ ਜੀ! ਸਾਹਨੇਵਾਲ ’ਚ ਪੀਣ ਵਾਲਾ ਸਾਫ ਤੇ ਸ਼ੁੱਧ ਪਾਣੀ ਮੰਗਦੇ ਨੇ ਲੋਕ
NEXT STORY