ਸਾਹਨੇਵਾਲ(ਹਨੀ )-ਇਕ ਪਾਸੇ ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਕਿ ਲੋਕਾਂ ਨੂੰ ਚੰਗੀ ਸਿਹਤ ਦੇ ਨਾਲ ਪੀਣ ਵਾਲਾ ਸਾਫ ਤੇ ਸ਼ੁੱਧ ਪਾਣੀ ਦੇਣ ਦੀ ਸਪਲਾਈ ਦਾ ਪ੍ਰਬੰਧ ਛੇਤੀ ਕੀਤਾ ਜਾ ਰਿਹਾ ਹੈ ਪਰ ਇਹ ਸਾਫ ਤੇ ਸ਼ੁੱਧ ਪਾਣੀ ਦੇਣ ਦੇ ਦਾਅਵੇ ਉਦੋਂ ਖੋਖਲੇ ਸਾਬਤ ਹੁੰਦੇ ਨਜ਼ਰ ਆਉਂਦੇ ਹਨ, ਜਦੋਂ ਸਾਹਨੇਵਾਲ ਕਸਬੇ ਦੇ ਖਰਾਬ ਤੇ ਘਟੀਆ ਪੀਣ ਵਾਲੇ ਪਾਣੀ ਦੀ ਸਥਿਤੀ ਆਮ ਜਨਤਾ ਦੇ ਸਾਹਮਣੇ ਜਗ ਜ਼ਾਹਰ ਹੁੰਦੀ ਹੈ। ਕਸਬਾ ਸਾਹਨੇਵਾਲ ਵਾਸੀਆਂ ਨੇ ਦੱਸਿਆ ਕਿ ਲੋਕਾਂ ਨੂੰ ਸਾਫ ਤੇ ਸ਼ੁੱਧ ਪਾਣੀ ਦੇਣ ਦੇ ਇਰਾਦੇ ਨਾਲ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸਾਹਨੇਵਾਲ ਕਸਬੇ ’ਚ ਕਰੋਡ਼ਾਂ ਰੁਪਏ ਖਰਚ ਕਰ ਕੇ ਪੀਣ ਵਾਲੇ ਪਾਣੀ ਵਾਲੀਆਂ ਟੈਂਕੀਆਂ ਦਾ ਨਿਰਮਾਣ ਕਰਵਾ ਕੇ ਅਤੇ ਸਾਹਨੇਵਾਲ ਇਲਾਕੇ ’ਚ ਵਾਟਰ ਸਪਲਾਈ ਦੀਆਂ ਪਾਈਪਾਂ ਪਾ ਕੇ ਲੋਕਾਂ ਨੂੰ ਕੁਨੈਕਸ਼ਨ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਤੇ ਮੁਹੱਲਿਆਂ ’ਚ ਘਰਾਂ ਦੇ ਬਾਹਰ ਪਾਣੀ ਦੀਆਂ ਪਾਈਪਾਂ ਵੀ ਲਾ ਦਿੱਤੀਆਂ ਗਈਆਂ ਸਨ ਪਰ ਨਾਲ ਹੀ ਸਰਕਾਰ ਬਦਲ ਗਈ ਅਤੇ ਸ਼ੁੱਧ ਪਾਣੀ ਸਪਲਾਈ ਦਾ ਕੰਮ ਠੱਪ ਹੋ ਕੇ ਰਹਿ ਗਿਆ। ਜਦੋਂ ਇਸ ਸਬੰਧ ’ਚ ਸਾਹਨੇਵਾਲ ਨਗਰ ਕੌਂਸਲ ਦੇ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁੱਝ ਦਿਨਾਂ ’ਚ ਸਾਹਨੇਵਾਲ ਕਸਬੇ ਦੇ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੇ ਵਾਟਰ ਸਪਲਾਈ ਦੇ ਕੁਨੈਕਸ਼ਨ ਦੇਣੇ ਸ਼ੁਰੂ ਕਰ ਦਿੱਤੇ ਜਾਣਗੇ।
ਨਗਰ ਨਿਗਮ ’ਚ ਸੈਂਕਸ਼ਨਾਂ ਦੀ ਆਡ਼ ’ਚ ਖਰਚ ਕਰਨ ’ਤੇ ਲੱਗੀ ਰੋਕ
NEXT STORY