ਗੁਰਦਾਸਪੁਰ, (ਵਿਨੋਦ)- ਸੀ. ਆਈ. ਏ. ਸਟਾਫ ਗੁਰਦਾਸਪੁਰ ਦੇ ਇੰਚਾਰਜ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਆਕਾਸ਼ ਕੁਮਾਰ ਵਾਸੀ ਪਨਿਆਡ਼ ਲੰਮੇ ਸਮੇਂ ਤੋਂ ਨਸ਼ਾ ਪੂਰਤੀ ਵਿਚ ਕੰਮ ਆਉਣ ਵਾਲੇ ਕੈਪਸੂਲ ਨੌਜਵਾਨਾਂ ਨੂੰ ਵੇਚਦਾ ਹੈ ਅਤੇ ਮੁਲਜ਼ਮ ਅੱਜ ਵੀ ਹਿਮਾਚਲ ਪ੍ਰਦੇਸ਼ ਦੇ ਕਸਬਾ ਛੰਨੀ ਬੇਲੀ ਤੋਂ ਵੱਡੀ ਮਾਤਰਾ ’ਚ ਕੈਪਸੂਲ ਲੈ ਕੇ ਆ ਰਿਹਾ ਹੈ। ਇਸ ਦੌਰਾਨ ਪਿੰਡ ਬਰਨਾਲਾ-ਹੱਲਾ ਚਾਹੀਆ ਸਡ਼ਕ ’ਤੇ ਸਹਾਇਕ ਸਬ-ਇੰਸਪੈਕਟਰ ਪ੍ਰਦੀਪ ਕੁਮਾਰ ਨੇ ਪੁਲਸ ਪਾਰਟੀ ਨਾਲ ਨਾਕਾ ਲਾਇਆ ਹੋਇਆ ਸੀ ਕਿ ਇਕ ਮੋਟਰਸਾਈਕਲ ਸਵਾਰ ਨੂੰ ਆਉਂਦੇ ਵੇਖ ਕੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਵਾਪਸ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਪਾਰਟੀ ਨੇ ਉਸ ’ਤੇ ਕਾਬੂ ਪਾ ਕੇ ਤਲਾਸ਼ੀ ਦੌਰਾਨ 1000 ਨਸ਼ੇ ਵਾਲੇ ਕੈਪਸੂਲ ਬਰਾਮਦ ਕੀਤੇ। ਜਦੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੀ ਪਛਾਣ ਆਕਾਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪਨਿਆਡ਼ ਦੱਸੀ। ਮੁਲਜ਼ਮ ਨੇ ਸਵੀਕਾਰ ਕੀਤਾ ਕਿ ਉਹ ਇਹ ਕੈਪਸੂਲ ਛੰਨੀ ਬੇਲੀ ਤੋਂ ਲੈ ਕੇ ਆਇਆ ਹੈ ਅਤੇ ਲੰਮੇ ਸਮੇਂ ਤੋਂ ਇਲਾਕੇ ਦੇ ਨੌਜਵਾਨਾਂ ਨੂੰ ਵੇਚ ਰਿਹਾ ਹੈ। ਉਸ ਦਾ ਮੋਟਰਸਾਈਕਲ ਜ਼ਬਤ ਕਰ ਲਿਆ ਗਿਆ ਹੈ।
ਸਿਹਤ ਵਿਭਾਗ ਦੀ ਟੀਮ ਨੇ ਭਰੇ ਫਲਾਂ-ਸਬਜ਼ੀਅਾਂ ਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਸੈਂਪਲ
NEXT STORY