ਗੁਰੂਹਰਸਹਾਏ(ਆਵਲਾ)– ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਅੱਜ ਸਿਹਤ ਵਿਭਾਗ ਫਿਰੋਜ਼ਪੁਰ ਦੀ ਟੀਮ ਨੇ ਗੁਰੂਹਰਸਹਾਏ ’ਚ ਫਲਾਂ-ਸਬਜ਼ੀਆਂ ਦੇ ਸੈਂਪਲ ਭਰੇ। ਜਾਣਕਾਰੀ ਦਿੰਦੇ ਹੋਏ ਫੂਡ ਸਪਲਾਈ ਅਫਸਰ ਢਿੱਲੋਂ ਨੇ ਦੱਸਿਆ ਕਿ ਫਲਾਂ ਅਤੇ ਸਬਜ਼ੀਆਂ ਦੇ ਨਾਲ-ਨਾਲ ਕਈ ਦੁੱਧ ਦੀਆਂ ਡੇਅਰੀਆਂ ਤੋਂ ਵੀ ਸੈਂਪਲ ਭਰੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਚਲਾਇਆ ਗਿਆ ਹੈ, ਜਿਸ ਕਾਰਨ ਟੀਮ ਨੇ ਵੱਖ-ਵੱਖ ਫਲਾਂ, ਸਬਜ਼ੀਆਂ ਤੇ ਡੇਅਰੀਆਂ ਤੋਂ ਚੈਕਿੰਗ ਲਈ ਸੈਂਪਲ ਭਰੇ ਹਨ। ਜੇਕਰ ਕੋਈ ਸੈਂਪਲ ਫੇਲ ਪਾਇਆ ਜਾਂਦਾ ਹੈ ਤਾਂ ਉਸ ਦੁਕਾਨਦਾਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਬਲਬੀਰ ਚੰਦ, ਗੁਰਵਿੰਦਰ ਸਿੰਘ, ਗੁਰਨਾਮ ਸਿੰਘ ਆਦਿ ਮੌਜੂਦ ਸਨ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਵੱਲੋਂ ਖਾਣ-ਪੀਣ ਵਾਲੇ ਪਦਾਰਥਾਂ ਦੀ ਚੈਕਿੰਗ ਦਾ ਕੰਮ ਲਗਾਤਾਰ ਜਾਰੀ ਹੈ। ਫੂਡ ਸੇਫਟੀ ਅਧਿਕਾਰੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਿਸ਼ਨ ਅਧੀਨ ਵਿਭਾਗ ਵੱਲੋਂ ਹਰ ਦਿਨ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ, ਜਿਸ ਅਨੁਸਾਰ ਸੋਮਵਾਰ ਦੁੱਧ, ਦੋਧੀਆਂ, ਡੇਅਰੀਆਂ ਦੀ, ਮੰਗਲਵਾਰ ਹੋਟਲਾਂ ਦੀ, ਬੁੱਧਵਾਰ ਕਰਿਆਨੇ ਵਾਲਿਆਂ ਦੀ, ਵੀਰਵਾਰ ਬੈਕਰੀਆਂ ਦੀ ਤੇ ਸ਼ੁੱਕਰਵਾਰ ਨੂੰ ਫੂਡ ਇੰਡਸਟਰੀਆਂ ਦੀ ਜਾਂਚ ਹੋਇਆ ਕਰੇਗੀ। ਉਨ੍ਹਾਂ ਕਿਹਾ ਕਿ ਜੋ ਵੀ ਕਾਰਵਾਈ ਟੀਮਾਂ ਵੱਲੋਂ ਕੀਤੀ ਜਾਂਦੀ ਹੈ, ਉਸ ਦੀ ਪੂਰੀ ਰਿਪੋਰਟ ਜ਼ਿਲਾ ਪ੍ਰਸ਼ਾਸਨ ਨੂੰ ਭੇਜੀ ਜਾਂਦੀ ਹੈ।
ਪਤਨੀ ਨੂੰ ਗੈਰ ਮਰਦ ਨਾਲ ਦੇਖ ਪਤੀ ਦਾ ਚੜ੍ਹਿਆ ਪਾਰਾ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY