ਪਟਿਆਲਾ, (ਬਲਜਿੰਦਰ)- ਰੇਲਵੇ ਪੁਲਸ ਪਟਿਆਲਾ ਨੇ ਏ. ਡੀ. ਜੀ. ਪੀ. ਰੋਹਿਤ ਚੌਧਰੀ ਅਤੇ ਏ. ਆਈ. ਜੀ. ਦਲਜੀਤ ਰਾਣਾ ਦੀ ਅਗਵਾਈ ਹੇਠ ਕੁੱਝ ਦਿਨ ਪਹਿਲਾਂ ਰਾਜਸਥਾਨ ਤੋਂ ਪੰਜਾਬ ਵਿਚ ਨਸ਼ੇ ਵਾਲੀਅਾਂ ਗੋਲੀਆਂ ਦੀ ਖੇਪ ਨੂੰ ਭੇਜਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਬਿਸ਼ਨ ਸਿੰਘ ਰਾਜ ਪੁਰੋਹਿਤ ਨਿਵਾਸੀ ਦੇਸ਼ਵ ਨਗਰ ਫਿਲੌਦੀ ਵਜੋਂ ਹੋਈ ਹੈ।
ਇਸ ਸਬੰਧੀ ਥਾਣਾ ਜੀ. ਆਰ. ਪੀ. ਪਟਿਆਲਾ ਦੇ ਐੈੱਸ. ਐੈੱਚ. ਓ. ਨਰੋਤਮ ਸਿੰਘ ਨੇ ਦੱਸਿਆ ਕਿ ਬਿਸ਼ਨ ਸਿੰਘ ਰਾਜ ਪੁਰੋਹਿਤ ਤੋਂ 22 ਹਜ਼ਾਰ 700 ਨਸ਼ੇ ਵਾਲੀਅਾਂ ਗੋਲੀਆਂ ਤੇ ਢਾਈ ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਐੱਸ. ਆਈ. ਰਵਿੰਦਰ ਕ੍ਰਿਸ਼ਨ, ਏ. ਐੱਸ. ਆਈ. ਗੁਰਦਰਸ਼ਨ ਸਿੰਘ ਤੇ ਏ. ਐੈੱਸ. ਆਈ. ਹਰਜਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਜਦੋਂ 2 ਜੁਲਾਈ ਨੂੰ ਫਡ਼ੀ ਗਈ ਖੇਪ ਦੀ ਜਾਂਚ ਸ਼ੁਰੂ ਕੀਤੀ ਤਾਂ ਪਹਿਲਾਂ ਗ੍ਰਿਫ਼ਤਾਰ ਕੀਤੇ ਸਤੀਸ਼ ਕੁਮਾਰ ਦੀ ਨਿਸ਼ਾਨਦੇਹੀ ’ਤੇ ਬਿਸ਼ਨ ਸਿੰਘ ਰਾਜ ਪੁਰੋਹਿਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਹੁਣ ਇਸ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰਾਂਗੇ ਕਿ ਸਤੀਸ਼ ਕੁਮਾਰ ਤੇ ਹੋਰ ਤੋਂ ਇਲਾਵਾ ਇਹ ਵਿਅਕਤੀ ਕਿਹਡ਼ੇ-ਕਿਹਡ਼ੇ ਲੋਕਾਂ ਨੂੰ ਨਸ਼ਾ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਖਤੇਸ਼ਵਰ ਮੈਡੀਕਲ ਨਾਗੌਰ ਰੋਡ ਫਲੌਦੀ ਜ਼ਿਲਾ ਜੋਧਪੁਰ ਰਾਜਸਥਾਨ ਵਿਚ ਆਪਣਾ ਮੈਡੀਕਲ ਹਾਲ ਚਲਾਉਂਦਾ ਹੈ।
®ਵਰਨਣਯੋਗ ਹੈ ਕਿ ਰੇਲਵੇ ਪੁਲਸ ਨੇ ਬੀਤੀ 2 ਜੁਲਾਈ ਨੂੰ ਰੇਲਵੇ ਸਟੇਸ਼ਨ ਪਟਿਆਲਾ ਤੋਂ ਕਾਰ ਵਿਚ ਨਸ਼ੇ ਵਾਲੀਅਾਂ ਗੋਲੀਆਂ ਰਖਦੇ ਕੁੱਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿਚ ਪੁਲਸ ਨੇ ਕੁੱਲ 4 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਕੁੱਲ 63 ਹਜ਼ਾਰ 650 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਕੀਤੀਆਂ ਸਨ। ਇਸ ਮਾਮਲੇ ਵਿਚ ਪੁਲਸ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅਜੇ ਵੀ ਇਕ ਵਿਅਕਤੀ ਸਿਮਰਨਜੀਤ ਸਿੰਘ ਉਰਫ ਸ਼ੰਭੂ ਨਿਵਾਸੀ ਟੱਲੇਵਾਲ ਜ਼ਿਲਾ ਬਰਨਾਲਾ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਸ ਨੂੰ ਗ੍ਰਿਫ਼ਤਾਰ ਕਰਨ ਲਈ ਅਜੇ ਛਾਪਾਮਾਰੀ ਚੱਲ ਰਹੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ
NEXT STORY