ਬਰਨਾਲਾ (ਵਿਵੇਕ, ਰਵੀ, ਦੂਆ, ਪੁਨੀਤ)- ਪੰਜਾਬ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਜੰਗ ਵਿਚ ਵੱਡੀ ਸਫ਼ਲਤਾ ਮਿਲੀ ਹੈ। STF ਪੰਜਾਬ ਤੇ ਬਰਨਾਲਾ ਪੁਲਸ ਨੇ ਸਾਂਝਾ ਆਪ੍ਰੇਸ਼ਨ ਚਲਾ ਕੇ ਫੈਕਟਰੀ ਵਿਚ ਚਲਾਏ ਜਾ ਰਹੇ ਨਸ਼ੇ ਦੇ ਕੈਪਸੂਲ ਬਣਾਉਣ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਸਾਂਝੇ ਆਪ੍ਰੇਸ਼ਨ ਤਹਿਤ ਦਵਾਈਆਂ ਦੀ ਫੈਕਟਰੀ ਵਿਚ ਰੇਡ ਮਾਰ ਕੇ ਲੱਖਾਂ ਦੀ ਗਿਣਤੀ ਵਿਚ ਪਾਬੰਦੀਸ਼ੁਦਾ ਕੈਪਸੂਲ ਬਰਾਮਦ ਹੋਏ। ਇਸ ਦੇ ਨਾਲ ਹੀ ਕੈਪਸੂਲ ਬਣਾਉਣ ਲਈ ਵਰਤਿਆ ਜਾਣ ਵਾਲਾ ਕੱਚਾ ਮਾਲ, ਨਕਲੀ ਮੋਹਰਾਂ ਤੇ ਇਕ ਕਾਰ ਵੀ ਬਰਾਮਦ ਹੋਈ ਹੈ। ਇਨ੍ਹਾਂ ਕੈਪਸੂਲਾਂ ਦੀ ਵਰਤੋਂ ਨਸ਼ੇ ਦੇ ਤੌਰ 'ਤੇ ਹੋ ਰਹੀ ਹੈ। ਬਰਨਾਲਾ ਦੇ ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਕੈਪਸੂਲਾਂ 'ਤੇ ਪਾਬੰਦੀ ਲਗਾਈ ਗਈ ਹੈ। ਪੁਲਸ ਨੇ ਫੈਕਟਰੀ ਮਾਲਿਕ ਤੇ ਉਸ ਦੀ ਪਤਨੀ ਸਣੇ 8 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਾਲਿਕ ਸਮੇਤ 4 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਹੋਰ ਫ਼ਰਮਾਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਹੋਰ ਖ਼ੁਲਾਸੇ ਹੋਣ ਦੀ ਵੀ ਸੰਭਾਵਨਾ ਹੈ।
ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ! ਤੜਕਸਾਰ ਮਿਲੀ ਖ਼ੂਨ ਨਾਲ ਭਿੱਜੀ ਲਾਸ਼
ਡੀ. ਐੱਸ. ਪੀ. ਸਿਟੀ ਬਰਨਾਲਾ ਸਤਵੀਰ ਸਿੰਘ ਦੀ ਯੋਗ ਅਗਵਾਈ ’ਚ ਮੁੱਖ ਅਫਸਰ ਥਾਣਾ ਸਿਟੀ ਬਰਨਾਲਾ ਇੰਸਪੈਕਟਰ ਬਲਜੀਤ ਸਿੰਘ ਤੇ ਟੀਮ ਅਤੇ ਸਰਬਜੀਤ ਸਿੰਘ ਡੀ. ਐੱਸ. ਪੀ. ਐੱਸ. ਟੀ. ਐੱਫ. ਸਟਾਫ ਪਟਿਆਲਾ ਦੀ ਟੀਮ ਵੱਲੋਂ ਸਾਂਝੇ ਤੌਰ ’ਤੇ ਦਵਾਈਆਂ ਬਣਾਉਣ ਵਾਲੀ ਫੈਕਟਰੀ ਅਜਾਨ ਫਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਨਾਈਵਾਲਾ ਰੋਡ ਬਰਨਾਲਾ ਦੇ ਡਾਇਰੈਕਟਰ ਸ਼ਿਸ਼ੂ ਪਾਲ ਪੁੱਤਰ ਪਵਨ ਕੁਮਾਰ, ਨਿਸ਼ਾ ਰਾਣੀ ਪਤਨੀ ਸ਼ਿਸ਼ੂ ਪਾਲ ਵਾਸੀਆਨ ਆਰੀਆ ਸਮਾਜ ਬਲਾਕ ਧੂਰੀ ਜ਼ਿਲਾ ਸੰਗਰੂਰ ਹਾਲ ਰਾਇਲ ਅਸਟੇਟ ਜ਼ੀਰਕਪੁਰ ਫਰਮ ਦੇ ਮਾਲਕ ਮਾਲਕ ਦਿਨੇਸ਼ ਬਾਸਲ ਪੁੱਤਰ ਅਸ਼ੋਕ ਕੁਮਾਰ ਵਾਸੀ ਧੂਰੀ ਹਾਲ ਆਬਾਦ ਫਲੈਟ ਨੰਬਰ 904, ਚੌਥੀ ਮੰਜ਼ਿਲ ਜੀਰਕਪੁਰ ਅਤੇ ਫਰਮ ਦੇ ਹੋਰ ਮੁਲਾਜ਼ਮਾਂ ਖਿਲਾਫ ਪਾਬੰਦੀਸ਼ੁਦਾ ਦਵਾਈਆਂ ਬਣਾ ਕੇ ਵੇਚਣ ਕਰਕੇ ਮੁਖਬਰੀ ਦੇ ਆਧਾਰ ’ਤੇ ਮੁਕੱਦਮਾ ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕੀਤਾ ਗਿਆ ਸੀ।
ਇਸ ਸਮੇਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਪ੍ਰਨੀਤ ਕੌਰ ਡਰੱਗ ਕੰਟਰੋਲ ਅਫਸਰ ਬਰਨਾਲਾ ਦੀ ਟੀਮ ਨੂੰ ਸ਼ਾਮਲ ਤਫਤੀਸ਼ ਕਰਕੇ ਉਕਤ ਫੈਕਟਰੀ ’ਚ ਰੇਡ ਕੀਤੀ ਗਈ, ਜਿੱਥੇ ਡਰੱਗ ਕੰਟਰੋਲ ਅਫਸਰ ਕਮੇਟੀ ਵੱਲੋਂ ਉਕਤ ਫੈਕਟਰੀ ’ਚੋਂ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੀ ਅੰਦਾਜ਼ਨ ਕੀਮਤ ਕਰੀਬ 1.16 ਕਰੋੜ ਰੁਪਏ ਬਣਦੀ ਹੈ। ਮੌਕੇ ਤੋਂ ਜਾਅਲੀ ਰਬੜ ਸਟੈਂਪਸ ਜਿਨ੍ਹਾਂ ਰਾਹੀਂ ਦਵਾਈਆਂ ਦੇ ਜਾਅਲੀ ਬੈਚ ਲਾਏ ਜਾਦੇ ਸਨ, ਨੂੰ ਵੀ ਕਬਜ਼ੇ ’ਚ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ - ਸਵੇਰੇ-ਸਵੇਰੇ ਵਾਪਰਿਆ ਰੇਲ ਹਾਦਸਾ! ਅੰਮ੍ਰਿਤਸਰ-ਦਿੱਲੀ ਰੇਲਵੇ ਲਾਈਨ ਹੋਈ ਬਲਾਕ (ਵੀਡੀਓ)
ਉਕਤ ਗੈਰ ਕਾਨੂੰਨੀ ਦਵਾਈਆਂ ਅਤੇ ਹੋਰ ਰਾਅ ਮਟੀਰੀਅਲ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਮੁਕੱਦਮੇ ’ਚ ਲੋੜੀਂਦੇ ਮੁਲਜ਼ਮਾਂ ਡਾਇਰੈਕਟਰ ਸ਼ਿਸ਼ੂ ਪਾਲ, ਫਰਮ ਦੇ ਮਾਲਕ ਦਿਨੇਸ਼ ਬਾਸਲ, ਡਰਾਈਵਰ ਸੁਖਰਾਜ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬਨੂੜ ਅਤੇ ਫਰਮ ਪੈਕਿੰਗ ਮੈਨੇਜਰ ਲਵਕੁਸ਼ ਯਾਦਵ ਪੁੱਤਰ ਵਿਸ਼ਨੂੰ ਨਾਥ ਯਾਦਵ (ਯੂ. ਪੀ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦਾਸਪੁਰ ’ਚ ਝੋਨੇ ਦਾ ਲਗਾਉਣ ਦਾ ਕੰਮ 85 ਫੀਸਦੀ ਮੁਕੰਮਲ, ਡੇਢ ਲੱਖ ਹੈੱਕਟੇਅਰ ਰਕਬੇ ’ਚ ਹੋਵੇਗੀ ਲਵਾਈ
NEXT STORY