ਚੰਡੀਗੜ੍ਹ, (ਸੁਸ਼ੀਲ)- ਨਸ਼ੇ ਵਾਲੇ ਟੀਕੇ ਸਪਲਾਈ ਕਰਨ ਦੇ ਮਾਮਲੇ ਵਿਚ ਫੜੇ ਗਏ ਮੋਹਾਲੀ ਦੇ ਫੇਜ਼-6 ਨਿਵਾਸੀ ਫੈਜ਼ਲ ਖਾਨ ਨੂੰ ਜ਼ਿਲਾ ਅਦਾਲਤ ਨੇ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ । ਅਦਾਲਤ ਨੇ ਫੈਜ਼ਲ ਖਾਨ 'ਤੇ ਇਕ ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ ।
ਮਾਮਲਾ 15 ਅਪ੍ਰੈਲ 2017 ਦਾ ਹੈ । ਮਨੀਮਾਜਰਾ ਥਾਣੇ ਵਿਚ ਤਾਇਨਾਤ ਐੱਸ. ਆਈ. ਇੰਦਰ ਸਿੰਘ ਮਨਦੀਪ ਕੁਮਾਰ ਤੇ ਅਜਮੇਰ ਸਿੰਘ (ਦੋਵੇਂ ਕਾਂਸਟੇਬਲ) ਨਾਲ ਸ਼ਿਵਾਲਿਕ ਗਾਰਡਨ ਦੀ ਪਾਰਕਿੰਗ ਨੇੜੇ ਲੱਗਣ ਵਾਲੀ ਸਬਜ਼ੀ ਮੰਡੀ ਵਿਚ ਪੈਟਰੋਲਿੰਗ ਕਰ ਰਹੇ ਸਨ ।
ਸ਼ਾਮ 8.40 ਵਜੇ ਇਕ ਨੌਜਵਾਨ ਪਿੱਪਲੀਵਾਲਾ ਟਾਊਨ, ਮਨੀਮਾਜਰਾ ਤੋਂ ਆਉਂਦਾ ਦਿਖਾਈ ਦਿੱਤਾ । ਪੁਲਸ ਨੂੰ ਵੇਖ ਕੇ ਉਹ ਘਬਰਾ ਗਿਆ ਤੇ ਤੇਜ਼ੀ ਨਾਲ ਚੱਲਣ ਲੱਗਾ । ਸ਼ੱਕ ਪੈਣ 'ਤੇ ਪੁਲਸ ਟੀਮ ਨੇ ਪਿੱਛਾ ਕਰਕੇ ਉਸ ਨੂੰ ਫੜ ਲਿਆ । ਪੁੱਛਗਿੱਛ ਕੀਤੀ ਤਾਂ ਉਹ ਘਬਰਾ
ਗਿਆ ।
ਪੁਲਸ ਕਰਮਚਾਰੀਆਂ ਨੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲ ਮੌਜੂਦ ਬੈਗ 'ਚੋਂ 20 ਨਸ਼ੇ ਵਾਲੇ ਟੀਕੇ ਮਿਲੇ । ਨੌਜਵਾਨ ਦੀ ਪਛਾਣ ਮੋਹਾਲੀ ਨਿਵਾਸੀ ਫੈਜ਼ਲ ਖਾਨ ਵਜੋਂ ਹੋਈ ਸੀ ।
ਤੁਹਾਡਾ ਕਿਵੇਂ ਸਹਿਯੋਗ ਲਈਏ, ਤੁਸੀਂ ਹੀ ਪੰਜਾਬ 'ਚ ਨਸ਼ਿਆਂ ਲਈ ਜ਼ਿੰਮੇਵਾਰ : ਅਮਰਿੰਦਰ
NEXT STORY