ਗੁਰਦਾਸਪੁਰ (ਸਰਬਜੀਤ): ਪੰਜ ਦਰਿਆਵਾਂ ’ਤੇ ਧਰਤੀ ’ਤੇ ਛੇਵਾਂ ਦਰਿਆ ਇਸ ਵੇਲੇ ਨਸ਼ੇ ਦਾ ਚੱਲ ਰਿਹਾ ਹੈ, ਜਿਸ ਕਾਰਨ ਆਏ ਦਿਨ ਮਾਪਿਆਂ ਦੇ ਇਕਲੌਤੇ ਪੁੱਤ ਅਤੇ ਨੌਜਵਾਨ ਨਸ਼ੇ ਦੀ ਲਪੇਟ ’ਚ ਆ ਕੇ ਮਰ ਰਹੇ ਹਨ। ਜਦਕਿ ਪੰਜਾਬ ਸਰਕਾਰ ਇਹ ਦਾਅਵੇ ਕਰਦੀ ਨਹੀਂ ਥੱਕਦੀ , ਕਿ ਉਨ੍ਹਾਂ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਚਲਾ ਕੇ ਅੱਜ ਤੱਕ ਕਈ ਨਸ਼ਾਂ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ, ਪਰ ਜੇਕਰ ਪੰਜਾਬ ’ਚ 3 ਸਾਲਾਂ ’ਚ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲੇ ਆਂਕੜਿਆਂ ਦਾ ਪਤਾ ਕੀਤਾ ਗਿਆ ਤਾਂ ਇਸ ਸਮੇਂ 195 ਤੋਂ ਵੱਧ ਲੋਕ ਨਸ਼ੇ ਦੀ ਗ੍ਰਿਫ਼ਤ ’ਚ ਆ ਕੇ ਮੌਤ ਦੇ ਮੂੰਹ ’ਚ ਚੱਲ ਗਏ ਹਨ। ਜਾਣਕਾਰੀ ਅਨੁਸਾਰ ਚਿੱਟਾ ਹਰ ਹਫਤੇ ਪੰਜਾਬ ’ਚ ਨੌਜਵਾਨਾਂ ਨੂੰ ਖ਼ਤਮ ਕਰਦਾ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੇ ਅੰਕੜੇ ਮੁਤਾਬਕ ਪੰਜਾਬ ’ਚ ਜਨਵਰੀ 2017 ਤੋਂ 2019 ਤੱਕ 3 ਸਾਲਾਂ ਦੀ ਨਸ਼ੇ ਦੀ ਓਵਰਡੋਜ਼ ਨਾਲ 195 ਮੌਤਾਂ ਹੋਈਆਂ ਹਨ। ਜਦੋਂ ਕਿ ਕੇਂਦਰੀ ਸਮਾਜਿਕ ਨਿਆਂ ਪਾਲਿਕਾ ਅਤੇ ਮੰਤਰਾਲੇ ਤੋਂ ਮਿਲੇ ਵੇਰਵੇ ਅਨੁਸਾਰ ਕੈਪਟਨ ਸਰਕਾਰ ਦੇ ਪਹਿਲੇ ਸਾਲ 2017 ’ਚ ਨਸ਼ਿਆ ਦੌਰਾਨ 71 ਮੌਤਾਂ ਹੋਈਆਂ ਸਨ। 2018 ’ਚ 78, ਜਦ ਕਿ 2019 ’ਚ 45 ਮੌਤਾਂ ਹੋਈਆਂ ਹਨ। ਇੰਨਾਂ ਸਾਲਾਂ ’ਚ 14 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਨਸ਼ੇ ਦੀ ਡੋਜ਼ ਵੱਧ ਮਾਤਰਾਂ ’ਚ ਲੈਣ ਕਾਰਨ ਮਰ ਚੁੱਕੇ ਹਨ।
ਪੰਜਾਬ ਦੇ ਸਰਕਾਰੀ ਅੰਕੜੇ ਅਨੁਸਾਰ 3 ਸਾਲਾਂ ’ਚ 18 ਤੋਂ 20 ਸਾਲ ਦੀ ਉਮਰ ’ਚ 122, 30 ਤੋਂ 45 ਸਾਲ ਦੀ ਉਮਰ ’ਚ 59 ਅਤੇ 45 ਤੋਂ 60 ਸਾਲ ਦੀ ਉਮਰ ’ਚ 8 ਲੋਕ ਨਸ਼ਿਆਂ ਕਾਰਨ ਮੌਤ ਦੇ ਮੂੰਹ ’ਚ ਚੱਲੇ ਗਏ ਹਨ। ਉਧਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪ੍ਰਾਂਤ ਦੇ 6 ਸੂਬਿਆ ’ਚ ਸਭ ਤੋਂ ਵੱਧ ਨਸ਼ੇੜੀ ਪੰਜਾਬ ਦਾ ਨਾਮ ਹੈ, ਕਿਉਂਕਿ ਪੰਜਾਬ ਪੁਲਸ ਛੋਟੇ ਨਸ਼ਾ ਤਸਕਰਾਂ ਨੂੰ ਫੜ੍ਹਦੀ ਹੈ, ਜਦੋਂ ਕਿ ਵੱਡੇ ਮੱਗਰਮੱਛਾਂ ਨੂੰ ਨਹੀਂ ਫੜਿਆ ਜਾਂਦਾ। ਇਸ ਸਬੰਧੀ ਮਾਨਯੋਗ ਹਾਈਕੋਰਟ ਨੇ ਵੀ ਪੁਸ਼ਟੀ ਕਰ ਦਿੱਤੀ ਹੈ।
ਕੀ ਕਹਿੰਦੇ ਹਨ ਵਰਨਜੀਤ ਸਿੰਘ
ਪੰਜਾਬ ’ਚ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਚਲਾਉਣ ਲਈ ਵਰਨਜੀਤ ਸਿੰਘ ਸਨਾਮ ਦਾ ਕਹਿਣਾ ਹੈ ਕਿ ਇਸ ਸਮੇਂ ਨਸ਼ਿਆਂ ਖ਼ਿਲਾਫ਼ ਕਾਂਗਰਸ ਦੋ ਫਾੜ ਹੋਣ ਕਰਕੇ ਨਸ਼ਾ ਤਸਕਰਾਂ ਦਾ ਗਠਜੋੜ ਭਾਵੇਂ ਟੁੱਟਿਆ ਹੈ, ਪਰ ਚਿੱਟਾ ਅਜੇ ਵੀ ਧੜੱਲੇ ਨਾਲ ਵਿਕ ਰਿਹਾ ਹੈ। ਜਿਸ ਦੀ ਜਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ।
ਵੱਡੀ ਖ਼ਬਰ : ਨਵਜੋਤ ਸਿੱਧੂ ਦਾ ਸਲਾਹਕਾਰ ਬਣਨ ਤੋਂ 'ਮੁਹੰਮਦ ਮੁਸਤਫ਼ਾ' ਦਾ ਇਨਕਾਰ, ਆਖੀ ਇਹ ਗੱਲ
NEXT STORY