ਜਲੰਧਰ (ਵੈੱਬ ਡੈਸਕ) : ਸਾਲ 2013 'ਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਆਏ ਕੌਮਾਂਤਰੀ ਸਿੰਥੈਟਿਕ ਡਰੱਗ ਸਮੱਗਲਿੰਗ ਕੇਸ 'ਚ ਬੁੱਧਵਾਰ ਨੂੰ ਸੀ. ਬੀ. ਆਈ. ਅਦਾਲਤ ਵਲੋਂ ਫੈਸਲਾ ਸੁਣਾ ਦਿੱਤਾ ਗਿਆ ਹੈ। ਅਦਾਲਤ ਨੇ ਇਸ ਕੇਸ ਦੇ ਕੁੱਲ 56 'ਚੋਂ ਮੁੱਖ ਦੋਸ਼ੀ ਪੰਜਾਬ ਪੁਲਸ ਦੇ ਬਰਖਾਸਤ ਡੀ. ਐੱਸ. ਪੀ. ਜਗਦੀਸ਼ ਭੋਲਾ ਸਮੇਤ 25 ਮੁਲਜ਼ਮਾਂ ਨੂੰ ਸਜ਼ਾ ਸੁਣਾ ਦਿੱਤੀ ਹੈ ਜਦੋਂ 25 ਮੁਲਜ਼ਮ ਬਰੀ ਹੋ ਗਏ ਹਨ। 'ਭੋਲਾ' ਡਰੱਗ ਮਾਮਲੇ 'ਚ ਤੁਸੀਂ ਵੀ ਪੜ੍ਹੋ ਪੂਰੀ ਘਟਨਾ ਬਾਰੇ-
16 ਅਪ੍ਰੈੱਲ 2012 : ਫਤਿਹਗੜ੍ਹ ਸਾਹਿਬ ਦੇ ਐੱਸ. ਐੱਸ. ਪੀ. ਰਹੇ ਹਰਦਿਆਲ ਸਿੰਘ ਮਾਨ ਨੇ ਡਰੱਗ ਤਸਕਰੀ ਦਾ ਮਾਮਲਾ ਦਰਜ ਕੀਤਾ।
3 ਮਾਰਚ 2013 : ਐੱਨ. ਆਰ. ਆਈ. ਅਨੂਪ ਕਾਹਲੋਂ ਨੂੰ ਫਤਿਹਗੜ੍ਹ ਸਾਹਿਬ ਪੁਲਸ ਨੇ ਡਰੱਗ ਕੇਸ 'ਚ ਗ੍ਰਿਫਤਾਰ ਕੀਤਾ। ਉਸ ਦੇ ਘਰ ਤੋਂ 26 ਕਿਲੋ ਸਿੰਥੇਟਿਕ ਡਰੱਗ ਬਰਾਮਦ ਹੋਏ।
ਮਾਰਚ 2013 : ਬਾਕਸਰ ਰਾਮ ਸਿੰਘ ਕਾਬੂ। ਉਸ ਨੇ ਹੀ ਭੋਲਾ ਦਾ ਨਾਂ ਲਿਆ ਸੀ।
13 ਨਵੰਬਰ 2013 : ਬਰਖਾਸਤ ਡੀ. ਐੱਸ. ਪੀ. ਨੂੰ ਗ੍ਰਿਫਤਾਰ ਕੀਤਾ ਗਿਆ।
15 ਨਵੰਬਰ 2013 : ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿੱਟੂ ਔਲਖ ਅਤੇ ਬਿਜਨੈੱਸਮੈਨ ਜਗਜੀਤ ਸਿੰਘ ਚਹਿਲ ਗ੍ਰਿਫਤਾਰ।
13 ਦਸੰਬਰ 2013 : ਦਿੱਲੀ ਦੇ ਸਮੱਗਲਰ ਵਰਿੰਦਰ ਰਾਜਾ ਦੀ ਗ੍ਰਿਫਤਾਰੀ।
18 ਫਰਵਰੀ 2014 : ਇਨਕਮ ਟੈਕਸ ਵਿਭਾਗ ਨੇ ਗੋਰਾਇਆ ਦੇ ਅਕਾਲੀ ਨੇਤਾ ਅਤੇ ਬਿਜਨੈੱਸ ਮੈਨ ਚੁੰਨੀ ਲਾਲ ਗਾਬਾ ਦੇ ਘਰ ਤੋਂ ਡਾਇਰੀ ਜ਼ਬਤ ਕੀਤੀ।
22 ਮਈ 2014 : ਜੇਲ ਮੰਤਰੀ ਸਰਵਣ ਸਿੰਘ ਫਿਲੌਰ ਨੇ ਆਪਣਾ ਅਹੁਦਾ ਛੱਡਿਆ।
19 ਜੂਨ 2014 : ਪਟਿਆਲਾ ਪੁਲਸ ਨੇ ਗੋਰਾਇਆ ਦੇ ਚੁੰਨੀ ਲਾਲ ਦੇ ਬੇਟੇ ਮੋਨੂੰ ਗਾਬਾ ਨੂੰ ਕਾਬੂ ਕੀਤਾ।
21 ਜੂਨ 2014 : ਪਟਿਆਲਾ ਪੁਲਸ ਨੇ ਚੁੰਨੀ ਲਾਲ ਗਾਬਾ ਨੂੰ ਗ੍ਰਿਫਤਾਰ ਕੀਤਾ।
24 ਜੂਨ 2014 : ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਦੇ ਬੇਟੇ ਦਮਨਵੀਰ ਸਿੰਘ ਈ. ਡੀ. ਦੇ ਸਾਹਮਣੇ ਪੇਸ਼ ਹੋਏ।
4 ਜੁਲਾਈ 2014 : ਚੁੰਨੀ ਲਾਲ ਗਾਬਾ ਦਾ ਬੇਟਾ ਗੁਰਮੇਸ਼ ਗਾਬਾ ਈ. ਡੀ. ਦੇ ਸਾਹਮਣੇ ਪੇਸ਼ ਹੋਏ।
13 ਅਕਤੂਬਰ 2014 : ਸਾਬਕਾ ਮੰਤਰੀ ਅਤੇ ਸੀ. ਪੀ. ਐੱਸ. ਅਵੀਨਾਸ਼ ਚੰਦਰ ਈ. ਡੀ. ਦੇ ਸਾਹਮਣੇ ਪੇਸ਼ ਹੋਏ।
17 ਅਕਤੂਬਰ 2014 : ਜਲੰਧਰ ਤੋਂ ਕਾਂਗਰਸ ਸਾਂਸਦ ਚੌਧਰੀ ਸੰਤੋਖ ਸਿੰਘ ਈ. ਡੀ. ਦੇ ਸਾਹਮਣੇ ਪੇਸ਼ ਹੋਏ।
20 ਅਕਤੂਬਰ 2014 : ਸਾਬਕਾ ਐੱਨ. ਆਰ. ਆਈ. ਸਭਾ ਦੇ ਚੇਅਰਮੈਨ ਕਮਲਜੀਤ ਸਿੰਘ ਹੇਅਰ ਈ. ਡੀ. ਦੇ ਸਾਹਮਣੇ ਪੇਸ਼।
26 ਦਸੰਬਰ 2014 : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਈ. ਡੀ. ਦੇ ਸਾਹਮਣੇ ਪੇਸ਼ ਹੋਏ।
8 ਜਨਵਰੀ 2015 : ਵਰਿੰਦਰ ਰਾਜਾ ਅਤੇ ਸੁਖਜੀਤ ਸਿੰਘ ਸੁੱਖਾ ਨੂੰ ਈ. ਡੀ. ਨੇ ਚਾਰ ਦਿਨ ਪੁੱਛਗਿੱਛ ਲਈ ਦੋ ਦਿਨ ਦੀ ਹਿਰਾਸਤ 'ਚ ਲਿਆ।
12 ਜਨਵਰੀ 2015 : ਬਿੱਟੂ ਔਲਖ ਨੂੰ ਈ. ਡੀ. ਨੇ ਪੁੱਛਗਿੱਛ ਲਈ ਦੋ ਦਿਨ ਦੀ ਹਿਰਾਸਤ 'ਚ ਲਿਆ।
16 ਜਨਵਰੀ 2015 : ਜਾਂਚ ਅਧਿਕਾਰੀ ਨਿਰੰਜਨ ਸਿੰਘ ਨੂੰ ਕੋਲਕਾਤਾ ਟਰਾਂਸਫਰ ਕਰ ਦਿੱਤਾ ਗਿਆ।
21 ਜਨਵਰੀ 2015 : ਹਾਈਕੋਰਟ ਨੇ ਟਰਾਂਸਫਰ 'ਤੇ ਰੋਕ ਲਗਾਈ।
13 ਫਰਵਰੀ 2019 : ਜਗਦੀਸ਼ ਭੋਲਾ ਸਮੇਤ 19 ਨੂੰ ਸਜ਼ਾ।
ਲੁਧਿਆਣਾ ਗੈਂਗਰੇਪ ਮਾਮਲੇ 'ਤੇ ਭਗਵੰਤ ਮਾਨ ਦਾ ਪ੍ਰਤੀਕਰਮ (ਵੀਡੀਓ)
NEXT STORY