ਚੰਡੀਗੜ੍ਹ (ਹਾਂਡਾ) : ਪੰਜਾਬ ਦੇ ਹਜ਼ਾਰਾਂ ਕਰੋੜ ਦੇ ਡਰੱਗ ਰੈਕੇਟ ਮਾਮਲੇ ਨੂੰ ਲੈ ਕੇ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਈ। ਸੁਣਵਾਈ ਦੌਰਾਨ ਸਾਰੇ ਪੱਖਾਂ ਨੇ ਇਸ ਗੱਲ ’ਤੇ ਸਹਿਮਤੀ ਜਤਾਈ ਹੈ ਕਿ ਇਸ ਮਾਮਲੇ ਨਾਲ ਜੁੜੇ ਹਰ ਮੁੱਦੇ ’ਤੇ ਹੁਣ ਇਕੱਠੇ ਸੁਣਵਾਈ ਹੋਵੇ ਪਰ ਕਿਸ ਮੁੱਦਿਆਂ ਤੋਂ ਸੁਣਵਾਈ ਸ਼ੁਰੂ ਕੀਤੀ ਜਾਵੇ, ਪਹਿਲਾਂ ਇਹ ਤੈਅ ਕੀਤਾ ਜਾਵੇ। ਹਾਈਕੋਰਟ ਦੇ ਜਸਟਿਸ ਏ. ਜੇ. ਮਸੀਹ ਅਤੇ ਜਸਟਿਸ ਅਸ਼ੋਕ ਵਰਮਾ ’ਤੇ ਆਧਾਰਿਤ ਬੈਂਚ ਨੇ ਮਾਮਲੇ ਦੀ ਸੁਣਵਾਈ ਵੀਰਵਾਰ ਤੱਕ ਮੁਲਤਵੀ ਕਰਦੇ ਹੋਏ ਇਸ ਮਾਮਲੇ ਵਿਚ ਸਿਨਾਪਸਿਸ ਜਮ੍ਹਾਂ ਕਰਵਾਉਣ ਦੇ ਹੁਕਮ ਦੇ ਦਿੱਤੇ ਹਨ, ਤਾਂ ਕਿ ਸੁਣਵਾਈ ਦੀ ਦਿਸ਼ਾ ਤੈਅ ਕੀਤੀ ਜਾ ਸਕੇ।
ਇਹ ਵੀ ਪੜ੍ਹੋ : 99 ਸਾਲਾ ਬੇਬੇ ਮਰਨ ਤੋਂ ਪਹਿਲਾਂ ਲਿਖ ਗਈ ਖ਼ਾਸ ਅੰਤਿਮ ਇੱਛਾਵਾਂ, ਮੌਤ ਮਗਰੋਂ ਪੂਰੀਆਂ ਕਰਨ 'ਚ ਲੱਗਾ ਪਰਿਵਾਰ
ਪੰਜਾਬ ਦਾ ਬਹੁ-ਚਰਚਿਤ ਡਰੱਗ ਰੈਕੇਟ ਮਾਮਲਾ ਲੰਬੇ ਸਮੇਂ ਤੋਂ ਹਾਈਕੋਰਟ ਵਿਚ ਚੱਲ ਰਿਹਾ ਹੈ, ਜਿਸ ’ਤੇ ਖੂਬ ਸਿਆਸਤ ਵੀ ਹੁੰਦੀ ਹੈ ਅਤੇ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਰ ਵਾਰ ਇਸ ਮਾਮਲੇ ਨੂੰ ਲੈ ਕੇ ਟਵੀਟ ਕਰਦੇ ਹਨ ਅਤੇ ਐੱਸ. ਟੀ. ਐੱਫ. ਦੀ ਰਿਪੋਰਟ ਖੋਲ੍ਹੇ ਜਾਣ ਨੂੰ ਲੈ ਕੇ ਦੱਸਦੇ ਹਨ ਪਰ ਅਦਾਲਤ ਦੀ ਆਪਣੀ ਦੀ ਇੱਕ ਪ੍ਰਕਿਰਿਆ ਹੈ ਅਤੇ ਉਸ ਪ੍ਰਕਿਰਿਆ ਤਹਿਤ ਹੀ ਨਿਆਪ੍ਰਣਾਲੀ ਕੰਮ ਕਰਦੀ ਹੈ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਪੰਜਾਬ 'ਚ ਕੋਲੇ ਦੀ ਕਮੀ ਦੇ ਬਾਵਜੂਦ ਘਟੇ ਬਿਜਲੀ ਕੱਟ, ਆਉਂਦੇ ਦਿਨਾਂ 'ਚ ਹਾਲਾਤ ਸੁਧਰਨ ਦੇ ਆਸਾਰ
ਬੁੱਧਵਾਰ ਨੂੰ ਇਸ ਚਰਚਿਤ ਮਾਮਲੇ ਵਿਚ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੂੰ ਕਿਹਾ ਗਿਆ ਕਿ ਜੇਕਰ ਅਦਾਲਤ ਚਾਹੁੰਦੀ ਹੈ ਤਾਂ 2019 ਦੀ ਈ. ਡੀ. ਦੀ ਡਰੱਗਸ ਨਾਲ ਸਬੰਧਿਤ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਜਾ ਸਕਦੀ ਹੈ, ਉੱਥੇ ਹੀ ਪੰਜਾਬ ਦੇ ਐਡਵੋਕੇਟ ਜਨਰਲ ਅਤੇ ਵਕੀਲ ਨਵਕਿਰਨ ਸਿੰਘ ਨੇ ਐੱਸ. ਟੀ. ਐੱਫ. ਦੀ ਸੀਲ ਬੰਦ ਰਿਪੋਰਟ ਨੂੰ ਖੋਲ੍ਹਣ ਦੀ ਅਦਾਲਤ ਵਿਚ ਮੰਗ ਕੀਤੀ। ਹਾਲਾਂਕਿ ਰਿਪੋਰਟ ਕਦੋਂ ਖੁੱਲ੍ਹੇਗੀ, ਇਹ ਹਾਈਕੋਰਟ ਦੀ ਬੈਂਚ ਹੀ ਤੈਅ ਕਰੇਗੀ।
ਇਹ ਵੀ ਪੜ੍ਹੋ : ਪਾਵਰਕਾਮ ਨੇ 13 ਦਿਨਾਂ 'ਚ ਖ਼ਰੀਦੀ 311 ਕਰੋੜ ਦੀ ਬਿਜਲੀ, ਤਲਵੰਡੀ ਸਾਬੋ ਤੇ ਲਹਿਰਾ ਮੁਹੱਬਤ ਦਾ ਇਕ-ਇਕ ਯੂਨਿਟ ਬੰਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਾਵਰਕਾਮ ਨੇ 13 ਦਿਨਾਂ 'ਚ ਖ਼ਰੀਦੀ 311 ਕਰੋੜ ਦੀ ਬਿਜਲੀ, ਤਲਵੰਡੀ ਸਾਬੋ ਤੇ ਲਹਿਰਾ ਮੁਹੱਬਤ ਦਾ ਇਕ-ਇਕ ਯੂਨਿਟ ਬੰਦ
NEXT STORY