ਚਾਉਕੇ(ਰਜਿੰਦਰ)-ਪ੍ਰਸ਼ਾਸਨ ਦੀ ਸਹਾਇਤਾ ਨਾਲ ਇਨਕਲਾਬ ਜਿੰਦਾਬਾਦ ਮੁਹਿੰਮ ਤਹਿਤ ਅੱਜ ਨਗਰ ਪੰਚਾਇਤ ਦੇ ਸਾਰੇ ਮੌਜੂਦਾ ਮੈਂਬਰ, ਪਿੰਡ ਦੀਅਾਂ ਸਾਰੀਅਾਂ ਰਾਜਨੀਤਿਕ ਪਾਰਟੀਅਾਂ ਦੇ ਆਹੁਦੇਦਾਰ, ਪਿੰਡ ਦੇ ਕਲੱਬਾਂ ਤੇ ਜਨਤਕ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਮਿਲਕੇ ਨਸ਼ੇ ਖਿਲਾਫ ਚਾਉਕੇ ਵਿਖੇ ਚਿਤਾਵਨੀ ਰੈਲੀ ਕੱਢੀ ਗਈ। ਇਸ ਮੌਕੇ ਗੱਲਬਾਤ ਦੌਰਾਨ ਚਾਉਕੇ ਵਿਖੇ ਇਨਕਲਾਬ ਜਿੰਦਾਬਾਦ ਮੁਹਿੰਮ ਦੇ ਸਰਪ੍ਰਸਤ ਬਾਬਾ ਦਵਿੰਦਰ ਸਿੰਘ ਖਾਲਸਾ ਕੁਤੀਵਾਲ ਕਲਾਂ, ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ਼, ਪ੍ਰੈਸ ਸਕੱਤਰ ਹਰਪਾਲ ਸਿੰਘ ਚਾਉਕੇ, ਪ੍ਰਧਾਨ ਬਲਵੀਰ ਸਿੰਘ ਨੰਬਰਦਾਰ, ਜੈਲਦਾਰ ਬਲਵਿੰਦਰ ਸਿੰਘ ਬਾਲਾ ਆਦਿ ਨੇ ਕਿਹਾ ਕਿ ਨਸ਼ਾ ਕਰਨ ਅਤੇ ਵੇਚਣ ਵਾਲੇ ਕਿਸੇ ਵੀ ਵਿਆਕਤੀ ਨੂੰ ਛੱਡੀਆ ਨਹੀਂ ਜਾਵੇਗਾ। ਪਿੰਡ ’ਚੋਂ ਨਸ਼ਾ ਸਮੱਗਲਰ ਨੂੰ ਫਡ਼ਾਉਣ ਵਾਲੇ ਵਿਅਕਤੀ ਨੂੰ (5 ਹਜ਼ਾਰ ਅਕਾਲੀ ਦਲ ਅਤੇ 5 ਹਜ਼ਾਰ ਕਾਂਗਰਸ ਪਾਟਰੀ ਦੇ ਆਗੂਆ ਵੱਲੋਂ)10 ਹਜ਼ਾਰ ਰੁਪਏ ਦਿੱਤੇ ਜਾਣਗੇ ਅਤੇ ਉਸ ਦੀ ਸੂਚਨਾ ਗੁਪਤ ਰੱਖੀ ਜਾਵੇਗੀ। ਇਸ ਮੌਕੇ ਜਰਨਲ ਸੈਕਟਰੀ ਸਿੰਕਦਰ ਸਿੰਘ, ਸੋਸਲ ਮੀਡੀਆ ਸਕੱਤਰ ਗੁਰਲਾਲ ਸਿੰਘ, ਮਿੰਟੂ ਸਿੰਘ, ਲਵਦੀਪ ਸਿੰਘ, ਕਾਲਾ ਸਿੰਘ, ਅੰਮ੍ਰਿਤਪਾਲ ਸਿੰਘ, ਜਸਕਰਣ ਸਿੰਘ, ਸੁਖਪਾਲ ਸਿੰਘ, ਗੱਗੀ ਪੰਡਤ, ਰਾਮ ਸਿੰਘ ਐਮ.ਸੀ, ਤੇ ਪਿੰਡ ਵਾਸੀ ਹਾਜ਼ਰ ਸਨ।
ਸ਼ਹਿਰ ਵਾਸੀਆਂ ਨੇ ਬਿਜਲੀ ਮੰਤਰੀ ਨੂੰ ਕਿਹਾ, ਜਿਨ੍ਹਾਂ ਤੋਂ ਵੋਟਾਂ ਲਈਆਂ ਉਨ੍ਹਾਂ ਨਾਲ ਬੇਰੁਖ਼ੀ ਕਿਉਂ?
NEXT STORY