ਕਪੂਰਥਲਾ (ਭੂਸ਼ਣ)— ਧਰਤੀ ਦਾ ਸਵਰਗ ਮੰਨਿਆ ਜਾਣ ਵਾਲਾ ਜੰਮੂ-ਕਸ਼ਮੀਰ ਦੋਆਬਾ ਖੇਤਰ ਸਮੇਤ ਪੂਰੇ ਸੂਬੇ ਦੇ ਡਰੱਗ ਸਮੱਗਲਰਾਂ ਦਾ ਇਕ ਵੱਡਾ ਗੜ੍ਹ ਬਣ ਚੁੱਕਿਆ ਹੈ। ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਵੱਲੋਂ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਨਾਲ ਸਬੰਧਤ 2 ਸਮੱਗਲਰਾਂ ਤੋਂ ਕਰੀਬ 8 ਲੱਖ ਰੁਪਏ ਦੀ ਨਕਦੀ ਅਤੇ ਭਾਰੀ ਮਾਤਰਾ 'ਚ ਡਰੱਗ ਦੀ ਖੇਪ ਬਰਾਮਦ ਕਰਨਾ ਇਸ ਸੱਚਾਈ ਵੱਲ ਇਸ਼ਾਰਾ ਕਰਦਾ ਹੈ ਕਿ ਅੱਤਵਾਦ ਤੋਂ ਜੂਝ ਰਿਹਾ ਜੰਮੂ ਕਸ਼ਮੀਰ ਪੰਜਾਬ ਦੇ ਸਮੱਗਲਰਾਂ ਦੀ ਇਕ ਵੱਡੀ ਮੰਡੀ ਬਣ ਚੁੱਕਿਆ ਹੈ, ਜੇਕਰ ਕਪੂਰਥਲਾ ਪੁਲਸ ਵੱਲੋਂ ਬੀਤੇ 11 ਸਾਲਾਂ ਦੌਰਾਨ ਡਰੱਗ ਬਰਾਮਦਗੀ ਦੇ ਮਾਮਲਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਦੌਰਾਨ ਘੱਟ ਤੋਂ ਘੱਟ 10 ਵੱਡੇ ਮਾਮਲਿਆਂ 'ਚ ਵੱਖ-ਵੱਖ ਥਾਣਿਆਂ ਦੀ ਪੁਲਸ ਕਰੋੜਾਂ ਰੁਪਏ ਦੀ ਹੈਰੋਇਨ ਅਤੇ ਚੂਰਾ-ਪੋਸਤ ਦੀ ਬਰਾਮਦਗੀ ਦੇ ਨਾਲ ਜੰਮੂ ਕਸ਼ਮੀਰ ਨਾਲ ਸਬੰਧਤ ਅਜਿਹੇ ਸਮੱਗਲਰਾਂ ਨੂੰ ਕਾਬੂ ਕਰ ਚੁੱਕੀ ਹੈ, ਜੋ ਭਾਰੀ ਖੇਪ ਦੇ ਨਾਲ ਸੂਬੇ ਦੇ ਵੱਖ-ਵੱਖ ਜ਼ਿਲਿਆਂ 'ਚ ਸਪਲਾਈ ਦੇਣ ਆਏ ਸਨ।
ਫਲਾਂ ਦੀ ਸਪਲਾਈ ਦੇ ਬਹਾਨੇ ਜੰਮੂ ਕਸ਼ਮੀਰ ਤੋਂ ਹੁੰਦੀ ਹੈ ਡਰੱਗ ਦੀ ਸਮੱਗਲਿੰਗ
ਜੰਮੂ ਕਸ਼ਮੀਰ ਨਾਲ ਸਬੰਧਤ ਜ਼ਿਆਦਾਤਰ ਸਮੱਗਲਰ ਫਲਾਂ ਦੀ ਸਪਲਾਈ ਦੇਣ ਦੇ ਬਹਾਨੇ ਹੈਰੋਇਨ ਅਤੇ ਚੂਰਾ-ਪੋਸਤ ਦੀ ਸਮੱਗਲਿੰਗ ਕਰਕੇ ਜਿਥੇ ਪੰਜਾਬ ਦੇ ਨੌਜਵਾਨ ਵਰਗ ਨੂੰ ਨਸ਼ੇ ਦਾ ਸ਼ਿਕਾਰ ਬਣਾ ਰਹੇ ਹਨ, ਉਥੇ ਹੀ ਡਰੱਗ ਦੀ ਸਮੱਗਲਿੰਗ ਦੇ ਇਸ ਖੇਡ 'ਚ ਉਕਤ ਸਮੱਗਲਰ ਲੱਖਾਂ ਰੁਪਏ ਦੀ ਕਮਾਈ ਕਰ ਰਹੇ ਹਨ। ਗੌਰ ਹੋਵੇ ਕਿ ਚਾਰਾਂ ਪਾਸਿਆਂ ਤੋਂ ਪਾਕਿਸਤਾਨ ਦੇ ਬਾਰਡਰ ਨਾਲ ਘਿਰੇ ਜੰਮੂ ਕਸ਼ਮੀਰ ਨਾਲ ਸਬੰਧਤ ਸਮੱਗਲਰ ਜਿੱਥੇ ਹੈਰੋਇਨ ਅਤੇ ਚੂਰਾ-ਪੋਸਤ ਦੀ ਸਪਲਾਈ ਬਾਰਡਰ ਪਾਰ ਤੋਂ ਲੈ ਕੇ ਉਨ੍ਹਾਂ ਨੂੰ ਮੋਟੇ ਮੁੱਲ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਸਪਲਾਈ ਕਰ ਰਹੇ ਹਨ, ਉਥੇ ਹੀ ਉਕਤ ਸਮੱਗਲਰਾਂ ਦਾ ਨੈੱਟਵਰਕ ਸੂਬੇ ਦੇ ਦੋਆਬਾ ਤੋਂ ਲੈ ਕੇ ਮਾਝਾ ਖੇਤਰ ਤਕ ਇਸ ਕਦਰ ਫੈਲ ਚੁੱਕਿਆ ਹੈ ਕਿ ਇਹ ਮੋਬਾਇਲ ਫੋਨ 'ਤੇ ਮਿਲੇ ਡਰੱਗ ਦੇ ਆਰਡਰ ਨੂੰ ਕੁਝ ਹੀ ਘੰਟਿਆਂ 'ਚ ਪਹੁੰਚਾ ਦਿੰਦੇ ਹਨ, ਜਿਸ ਦੌਰਾਨ ਇਹ ਫਲ ਸਪਲਾਈ ਕਰਨ ਦੀ ਆੜ 'ਚ ਆਪਣੇ ਟਰੱਕਾਂ ਦੇ ਅੰਦਰ ਫਲਾਂ ਦੀਆਂ ਟੋਕਰੀਆਂ ਲਗਾ ਕੇ ਉਸ ਦੇ ਹੇਠਾਂ ਬਣਾਏ ਗਏ ਵਿਸ਼ੇਸ਼ ਤਹਿਖਾਨਿਆਂ 'ਚ ਡਰੱਗ ਦੀ ਖੇਪ ਲੁੱਕਾ ਦਿੰਦੇ ਹਨ। ਜਿਸ ਕਾਰਨ ਕਈ ਵਾਰ ਟਰੱਕਾਂ 'ਤੇ ਫਲ ਲੱਦੇ ਹੋਣ ਕਾਰਨ ਜੰਮੂ ਕਸ਼ਮੀਰ ਨਾਲ ਸਬੰਧਤ ਉਕਤ ਡਰੱਗ ਸਮੱਗਲਰ ਪੁਲਸ ਦੀ ਨਾਕਾਬੰਦੀ ਤੋਂ ਬੱਚ ਨਿਕਲਦੇ ਹਨ। ਜੇਕਰ ਬੀਤੇ ਇਕ ਦਹਾਕੇ ਦੌਰਾਨ ਪੁਲਸ ਵੱਲੋਂ ਕੀਤੀ ਗਈ ਡਰੱਗ ਬਰਾਮਦਗੀ ਦੇ ਵੱਲ ਨਜ਼ਰ ਮਾਰੀ ਜਾਵੇ ਤਾਂ ਅਜਿਹੇ ਕਈ ਮਾਮਲਿਆਂ 'ਚ ਸੂਬੇ ਦੇ ਵੱਖ-ਵੱਖ ਥਾਣਾ ਖੇਤਰਾਂ ਦੀ ਪੁਲਸ ਟਰੱਕਾਂ ਦੇ ਹੇਠਾਂ ਬਣਾਏ ਗਏ ਗੁਪਤ ਤਹਿਖਾਨਿਆਂ ਤੋਂ ਭਾਰੀ ਮਾਤਰਾ 'ਚ ਡਰੱਗ ਦੀ ਖੇਪ ਬਰਾਮਦ ਕਰ ਚੁੱਕੀ ਹੈ।
ਕਪੂਰਥਲਾ ਜ਼ਿਲੇ 'ਚ ਕਦੋਂ-ਕਦੋਂ ਫੜੇ ਗਏ ਹਨ ਜੰਮੂ ਕਸ਼ਮੀਰ ਨਾਲ ਸਬੰਧਤ ਸਮੱਗਲਰ
2007 'ਚ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਫਗਵਾੜਾ ਜਲੰਧਰ ਰਾਸ਼ਟਰੀ ਰਾਜ ਮਾਰਗ 'ਤੇ ਨਾਕਾਬੰਦੀ ਦੌਰਾਨ ਜੰਮੂ ਕਸ਼ਮੀਰ ਨਾਲ ਸਬੰਧਤ 4 ਸਮੱਗਲਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਟਰੱਕ ਤੋਂ 20 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ। 2008 'ਚ ਥਾਣਾ ਬੇਗੋਵਾਲ ਦੀ ਪੁਲਸ ਨੇ ਜੰਮੂ ਕਸ਼ਮੀਰ ਤੋਂ ਆਏ ਫਲਾਂ ਨਾਲ ਭਰੇ ਇਕ ਟਰੱਕ 'ਚੋਂ 30 ਬੋਰੀ ਚੂਰਾ-ਪੋਸਤ ਬਰਾਮਦ ਕੀਤੀ।
2008 ਦੇ ਅੰਤਿਮ ਮਹੀਨਿਆਂ 'ਚ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਜੰਮੂ ਕਸ਼ਮੀਰ ਨਾਲ ਸਬੰਧਤ 3 ਮੁਲਜ਼ਮਾਂ ਨੂੰ ਕਾਬੂ ਕਰਕੇ ਭਾਰੀ ਮਾਤਰਾ 'ਚ ਡਰੱਗ ਦੀ ਖੇਪ ਬਰਾਮਦ ਕੀਤੀ। 2010 'ਚ ਫਗਵਾੜਾ ਪੁਲਸ ਨੇ ਰਾਸ਼ਟਰੀ ਰਾਜ ਮਾਰਗ 'ਤੇ ਜੰਮੂ ਕਸ਼ਮੀਰ ਨਾਲ ਸਬੰਧਤ ਸਮੱਗਲਰਾਂ ਤੋਂ ਲੱਖਾਂ ਰੁਪਏ ਦਾ ਚੂਰਾ-ਪੋਸਤ ਬਰਾਮਦ ਕੀਤਾ। 2015 'ਚ ਥਾਣਾ ਭੁਲੱਥ ਦੀ ਪੁਲਸ ਨੇ ਜੰਮੂ ਕਸ਼ਮੀਰ ਤੋਂ ਆ ਰਹੇ
ਇਕ ਟਰੱਕ 'ਚੋਂ 15 ਬੋਰੀ ਚੂਰਾ-ਪੋਸਤ ਬਰਾਮਦ ਕੀਤਾ ਸੀ। ਡਰੱਗ ਮਾਫੀਆ ਦੇ ਖਿਲਾਫ ਪੁਲਸ ਦੀ ਮੁਹਿੰਮ ਜਾਰੀ : ਐੱਸ. ਐੱਸ. ਪੀ.
ਇਸ ਸਬੰਧ 'ਚ ਜਦੋਂ ਐੱਸ. ਐੱਸ. ਪੀ. ਸਤਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਿਲੇ ਭਰ 'ਚ ਡਰੱਗ ਮਾਫੀਆ ਖਿਲਾਫ ਪੁਲਸ ਦੀ ਮੁਹਿੰਮ ਜਾਰੀ ਹੈ, ਜਿਸ ਤਹਿਤ ਜ਼ਿਲੇ ਦੇ ਸਾਰੇ 15 ਥਾਣਾ ਖੇਤਰਾਂ ਦੀ ਪੁਲਸ ਨੂੰ ਦੂਜੇ ਸੂਬਿਆਂ ਤੋਂ ਆਉਣ ਵਾਲੇ ਟਰੱਕਾਂ ਅਤੇ ਵਾਹਨਾਂ ਦੀ ਤਲਾਸ਼ੀ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਚਿੜੀਆਘਰ ਦੇ ਮੁਲਾਜ਼ਮ 'ਤੇ ਔਰਤਾਂ ਸਾਹਮਣੇ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼
NEXT STORY