ਲੁਧਿਆਣਾ (ਗੌਤਮ) - ਝਾਰਖੰਡ ਤੋਂ ਅਫੀਮ ਲੈ ਕੇ ਆ ਰਹੇ ਨਸ਼ਾ ਸਮੱਗਲਰ ਨੂੰ ਉਸ ਦੀ ਔਰਤ ਸਾਥਣ ਸਮੇਤ ਜੀ. ਆਰ. ਪੀ. ਦੀ ਟੀਮ ਨੇ ਰੇਲਵੇ ਸਟੇਸ਼ਨ ’ਤੇ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮਾਂ ਤੋਂ 2 ਕਿਲੋ ਅਫੀਮ ਬਰਾਮਦ ਕੀਤੀ ਹੈ।
ਪੁਲਸ ਨੇ ਮੁਲਜ਼ਮਾਂ ਦੇ ਖਿਲਾਫ ਨਸ਼ਾ ਸਮੱਗਲਿੰਗ ਕਰਨ ਦੇ ਦੋਸ ’ਚ ਕੇਸ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਪਿੰਡ ਰੁੜਕਾ ਦੇ ਰਹਿਣ ਵਾਲੇ ਗੁਰਬਖਸ਼ ਸਿੰਘ 55 ਸਾਲ ਅਤੇ ਝਾਰਖੰਡ ਦੀ ਰਹਿਣ ਵਾਲੀ ਰਾਂਵਤੀ ਦੇਵੀ 25 ਸਾਲ ਵਜੋਂ ਕੀਤੀ ਹੈ।
ਇੰਸ. ਪਲਵਿੰਦਰ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਬੀਰਬਲ ਦੀ ਟੀਮ ਰੇਲਵੇ ਸਟੇਸ਼ਨ ’ਤੇ ਚੈਕਿੰਗ ਕਰ ਰਹੀ ਸੀ ਤਾਂ ਉਕਤ ਮੁਲਜ਼ਮ ਨਵੀਂ ਦਿੱਲੀ ਤੋਂ ਆਉਣ ਵਾਲੀ ਟਰੇਨ ਤੋਂ ਉੱਤਰ ਕੇ ਪਲੇਟਫਾਮ ਤੋਂ ਬਾਹਰ ਜਾ ਰਹੇ ਸਨ। ਚੈਕਿੰਗ ਕਰ ਰਹੀ ਪੁਲਸ ਪਾਰਟੀ ਨੂੰ ਦੇਖ ਕੇ ਮੁਲਜ਼ਮ ਘਬਰਾ ਕੇ ਭੱਜਣ ਲੱਗੇ ਤਾਂ ਸ਼ੱਕ ਹੋਣ ‘ਤੇ ਪੁਲਸ ਨੇ ਦੋਵਾਂ ਨੂੰ ਫੜ ਲਿਆ।
ਜਾਂਚ ਦੌਰਾਨ ਮੁਲਜ਼ਮਾਂ ਤੋਂ 1-1 ਕਿਲੋ ਅਫੀਮ ਬਰਾਮਦ ਕੀਤੀ ਗਈ। ਔਰਤ ਨੇ ਆਪਣੀ ਗੋਦੀ ਵਿਚ ਡੇਢ ਸਾਲ ਦਾ ਬੱਚਾ ਚੁੱਕਿਆ ਹੋਇਆ ਸੀ। ਜਾਂਚ ਦੌਰਾਨ ਮੁਲਜ਼ਮ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਹ ਠੇਕੇ ’ਤੇ ਜ਼ਮੀਨ ਲੈ ਕੇ ਖੇਤੀਬਾੜੀ ਦਾ ਕੰਮ ਕਰਦਾ ਹੈ। ਉਕਤ ਔਰਤ ਉਸ ਕੋਲ ਕਰੀਬ 2 ਸਾਲ ਪਹਿਲਾਂ ਕਟਾਈ ਦਾ ਕੰਮ ਕਰਨ ਲਈ ਪਰਿਵਾਰ ਸਮੇਤ ਆਈ ਸੀ। ਉਸ ਤੋਂ ਬਾਅਦ ਔਰਤ ਦੇ ਨਾਲ ਮਿਲ ਕੇ ਉਸ ਨੇ ਝਾਰਖੰਡ ਤੋਂ ਅਫੀਮ ਦੀ ਸਮੱਗਲਿੰਗ ਸ਼ੁਰੂ ਕਰ ਦਿੱਤੀ।
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਖੁਦ ਵੀ ਨਸ਼ੇੜੀ ਹੈ ਅਤ ਅਫੀਮ ਵੇਚਣ ਦਾ ਧੰਦਾ ਵੀ ਕਰਦਾ ਹੈ। ਮੁਲਜ਼ਮਾਂ ਨੂੰ ਮੰਗਲਵਾਰ ਨੂੰਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਪੁੱਛਗਿੱਛ ਕੀਤੀ ਜਾਵੇਗੀ।
20,000 ਰੁਪਏ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਰੰਗੇ ਹੱਥੀਂ ਕਾਬੂ
NEXT STORY