ਲੁਧਿਆਣਾ (ਅਨਿਲ) : ਇੰਟਰਨੈਸ਼ਨਲ ਡਰੱਗ ਰੈਕੇਟ ਮਾਮਲੇ ’ਚ ਐੱਸ. ਟੀ. ਐੱਫ. ਦੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਸਾਬਕਾ ਏ. ਸੀ. ਪੀ. ਬਿਮਲ ਕਾਂਤ, ਕਬੱਡੀ ਖਿਡਾਰੀ ਤੇ ਕਾਲੋਨਾਈਜ਼ਰ ਰਣਜੀਤ ਸਿੰਘ ਉਰਫ਼ ਜੀਤਾ ਮੌੜ ਅਤੇ ਏ. ਐੱਸ. ਆਈ. ਮੁਨੀਸ਼ ਕੁਮਾਰ ਨੇ 10 ਦਿਨ ਦੇ ਪੁਲਸ ਰਿਮਾਂਡ ਦੌਰਾਨ ਕਈ ਅਹਿਮ ਖ਼ੁਲਾਸੇ ਕੀਤੇ ਹਨ। ਇਸ ਕਾਰਨ ਐੱਸ. ਟੀ. ਐੱਫ. ਨੇ ਉਨ੍ਹਾਂ ਤਿੰਨਾਂ ਨਸ਼ਾ ਤਸਕਰਾਂ ਦੇ ਨਾਲ ਕੰਮ ਕਰਨ ਵਾਲੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਤੋਂ ਪੁਲਸ ਆਉਣ ਵਾਲੇ ਦਿਨਾਂ ’ਚ ਪੁੱਛਗਿੱਛ ਕਰ ਸਕਦੀ ਹੈ।
ਦੱਸਣਯੋਗ ਹੈ ਹੈ ਕਿ ਸਾਬਕਾ ਏੇ. ਸੀ. ਪੀ. ਬਿਮਲ ਕਾਂਤ, ਜੀਤਾ ਮੌੜ ਦੇ ਪ੍ਰਾਪਰਟੀ ਕਾਰੋਬਾਰ ਵਿਚ ਕਈ ਨਸ਼ਾ ਤਸਕਰਾਂ ਵੱਲੋਂ ਆਪਣੀ ਕਾਲੀ ਕਮਾਈ ਦੇ ਪੈਸੇ ਲਗਾਏ ਹੋਣ ਦੇ ਕਈ ਸਬੂਤ ਪੁਲਸ ਦੇ ਹੱਥ ਲੱਗ ਚੁੱਕੇ ਹਨ। ਪਹਿਲਾਂ ਪੁਲਸ ਨੇ ਤਿੰਨਾਂ ਮੁਲਜ਼ਮਾਂ ਦਾ 6 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਪਰ ਪੁਲਸ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਕਈ ਮਾਮਲਿਆਂ ’ਚ ਪੁੱਛਗਿੱਛ ਕਰਨੀ ਬਾਕੀ ਸੀ, ਜਿਸ ਕਾਰਨ ਪੁਲਸ ਨੇ 4 ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਅਤੇ ਰਿਮਾਂਡ ’ਚ ਪੁਲਸ ਨੇ ਵਿਦੇਸ਼ਾਂ ਵਿਚ ਬੈਠੇ ਕਈ ਨਸ਼ਾ ਤਸਕਰਾਂ ਦਾ ਰਿਕਾਰਡ ਹਾਸਲ ਕੀਤਾ ਹੈ। ਤਿੰਨਾਂ ਮੁਲਜ਼ਮਾਂ ਦਾ ਪੁਲਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਐੱਸ. ਟੀ. ਐੱਫ. ਨੇ ਬੀਤੇ ਦਿਨ ਮੁਲਜ਼ਮਾਂ ਨੂੰ ਅਦਾਲਤ ’ਚ ਫਿਰ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਤੋਂ ਰਿਮਾਂਡ ਵਧਾਉਣ ਦੀ ਅਪੀਲ ਕੀਤੀ ਗਈ ਪਰ ਅਦਾਲਤ ਵੱਲੋਂ ਪੁਲਸ ਰਿਮਾਂਡ ਨੂੰ ਖਾਰਿਜ ਕੀਤਾ ਗਿਆ ਅਤੇ ਤਿੰਨਾ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਸਿੱਖਸ ਫਾਰ ਜਸਟਿਸ ਨਾਲ ਜੁੜੇ ਐਪਸ ਤੇ ਵੈੱਬਸਾਈਟਾਂ ਕੀਤੀਆਂ ਬਲਾਕ
NEXT STORY