ਚੰਡੀਗੜ੍ਹ (ਸੁਸ਼ੀਲ) : ਨਸ਼ਾ ਸਮੱਗਲਰਾਂ ਤੋਂ ਚੰਡੀਗੜ੍ਹ ਪੁਲਸ ਨੇ ਸਭ ਤੋਂ ਜਿਆਦਾ ਗਾਂਜਾ ਅਤੇ ਭੁੱਕੀ ਬਰਾਮਦ ਕੀਤੀ ਹੈ। ਸਮੱਗਲਰ ਗਾਂਜੇ ਅਤੇ ਭੁੱਕੀ ਦੀਆਂ ਪੁੜੀਆਂ ਬਣਾ ਕੇ ਕਾਲੋਨੀਆਂ 'ਚ ਸੌਖ ਨਾਲ ਵੇਚਦੇ ਹਨ। ਇਸ ਦੇ ਤਹਿਤ ਗਾਂਜਾ ਅਤੇ ਭੁੱਕੀ ਦੀ ਜ਼ਿਆਦਾ ਮੰਗ ਹੈ। ਪੁਲਸ ਸਾਲ 2019 'ਚ ਹੁਣ ਤੱਕ 336.8 ਕਿਲੋ ਗਾਂਜਾ ਅਤੇ 42 ਕਿਲੋ ਪੰਜ ਗਰਾਮ ਭੁੱਕੀ ਬਰਾਮਦ ਕਰ ਚੁੱਕੀ ਹੈ। ਇਸ ਤੋਂ ਇਲਾਵਾ ਮੈਡੀਕਲ ਨਸ਼ੇ 'ਚ ਕੈਪਸੂਲ ਦੀ ਮੰਗ ਜਿਆਦਾ ਹੈ। ਪੁਲਸ ਸਮੱਗਲਰਾਂ ਤੋਂ 5602 ਕੈਪਸੂਲ, 3620 ਟੈਬਲੇਟ ਅਤੇ 600 ਸੀਰਪ ਦੀਆਂ ਬੋਤਲਾਂ ਬਰਾਮਦ ਕਰ ਚੁੱਕੀ ਹੈ। ਉਥੇ ਹੀ ਪੁਲਸ ਨੇ ਦੋ ਕਿਲੋ ਦੋ ਗਰਾਮ ਹੈਰੋਇਨ, 804 ਗਰਾਮ ਅਫੀਮ, 20 ਕਿਲੋ ਚਾਰ ਗਰਾਮ ਚਰਸ ਵੀ ਬਰਾਮਦ ਕੀਤੀ ਹੈ। ਕ੍ਰਾਈਮ ਬ੍ਰਾਂਚ ਅਤੇ ਥਾਣਾ ਪੁਲਸ ਮਿਲ ਕੇ ਸਾਲ 2019 'ਚ 210 ਸਮੱਗਲਰਾਂ ਨੂੰ ਫੜ੍ਹ ਕੇ ਬੁੜੈਲ ਜੇਲ ਭੇਜ ਚੁੱਕੀ ਹੈ। ਨਸ਼ਾ ਸਮੱਗਲਿੰਗ 'ਚ ਔਰਤਾਂ ਵੀ ਪਿੱਛੇ ਨਹੀਂ ਹਨ। ਪੁਲਸ ਨੇ ਨਸ਼ਾ ਵੇਚਣ ਵਾਲੀਆਂ 15 ਔਰਤਾਂ ਅਤੇ 15 ਵਿਦੇਸ਼ੀ ਨਾਗਰਿਕਾਂ ਨੂੰ ਫੜ੍ਹਿਆ ਹੈ। ਵਿਦੇਸ਼ੀ ਨਾਗਰਿਕ ਜਿਆਦਾ ਨਾਈਜੀਰੀਅਨ ਫੜ੍ਹੇ ਹਨ। ਨਾਈਜੀਰੀਅਨ ਹੈਰੋਇਨ ਦਿੱਲੀ ਤੋਂ ਲਿਆ ਕੇ ਚੰਡੀਗੜ੍ਹ 'ਚ ਵੇਚਦੇ ਹਨ।
ਸੈਕਟਰ-38 ਵੈਸਟ ਸਥਿਤ ਕਾਲੋਨੀ 'ਚ ਨਸ਼ਾ ਸਮੱਗਲਿੰਗ 'ਤੇ ਲੱਗੀ ਲਗਾਮ
ਸੈਕਟਰ-38 ਵੈਸਟ ਸਥਿਤ ਕਾਲੋਨੀ 'ਚ ਔਰਤਾਂ ਅਤੇ ਪੁਰਸ਼ ਜੰਮ ਕੇ ਨਸ਼ਾ ਵੇਚਦੇ ਸਨ। ਨਸ਼ੇ ਤੋਂ ਤੰਗ ਆ ਕੇ ਲੋਕਾਂ ਨੇ ਮੋਮਬੱਤੀ ਮਾਰਚ ਤੱਕ ਕੱਢੇ। ਆਖਰ 'ਚ ਪੁਲਸ ਵਿਭਾਗ ਨੇ ਨਸ਼ੇ 'ਤੇ ਰੋਕ ਲਾਉਣ ਲਈ ਸੈਕਟਰ-39 ਥਾਣੇ ਦਾ ਚਾਰਜ ਇੰਸਪੈਕਟਰ ਅਮਨਜੋਤ ਨੂੰ ਦਿੱਤਾ ਸੀ। ਇੰਸਪੈਕਟਰ ਅਮਨਜੋਤ ਨੇ ਕਾਲੋਨੀ 'ਚ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਜੇਲ ਪਹੁੰਚਾ ਦਿੱਤਾ। ਹੁਣ ਕਾਲੋਨੀ 'ਚ ਨਸ਼ਾ ਵੇਚਣ ਵਾਲੇ ਪੁਲਸ ਦਾ ਖੌਫ ਖਾ ਰਹੇ ਹਨ।
ਸਮੱਗਲਿੰਗ ਦੇ ਕੁਲ 208 ਕੇਸ ਦਰਜ
ਨਸ਼ਾ ਸਮੱਗਲਰਾਂ ਨੂੰ ਫੜ ਕੇ ਕ੍ਰਾਈਮ ਬ੍ਰਾਂਚ, ਆਪਰੇਸ਼ਨ ਸੈੱਲ ਅਤੇ ਥਾਣਾ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੁਲ 208 ਕੇਸ ਦਰਜ ਕੀਤੇ ਹਨ। ਇਨ੍ਹਾਂ 'ਚ ਸਾਰੰਗਪੁਰ ਥਾਣਾ ਪੁਲਸ ਨੇ 10, ਸੈਕਟਰ-11 ਥਾਣਾ ਪੁਲਸ ਨੇ 17, ਸੈਕਟਰ- 3 ਥਾਣਾ ਪੁਲਸ ਨੇ ਇਕ, ਸੈਕਟਰ-39 ਥਾਣਾ ਪੁਲਸ ਨੇ 32, ਮਲੋਆ ਥਾਣਾ ਪੁਲਸ ਨੇ 20, ਸੈਕਟਰ-34 ਥਾਣਾ ਪੁਲਸ ਨੇ 9, ਸੈਕਟਰ-31 ਥਾਣਾ ਪੁਲਸ ਨੇ 9, ਸੈਕਟਰ-49 ਥਾਣਾ ਪੁਲਸ ਨੇ 6, ਮੌਲੀਜਾਗਰਾਂ ਥਾਣਾ ਪੁਲਸ ਨੇ 6, ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ 5, ਮਨੀਮਾਜਰਾ ਥਾਣਾ ਪੁਲਸ ਨੇ ਤਿੰਨ, ਆਈ. ਟੀ. ਪਾਰਕ ਥਾਣਾ ਪੁਲਸ ਨੇ ਤਿੰਨ, ਕ੍ਰਾਈਮ ਬ੍ਰਾਂਚ ਨੇ 48 ਅਤੇ ਆਪਰੇਸ਼ਨ ਸੈੱਲ ਨੇ 14 ਐੱਨ. ਡੀ. ਪੀ. ਐੱਸ. ਐਕਟ ਦੇ ਕੇਸ ਦਰਜ ਕੀਤੇ ਹਨ।
ਮਾਂ ਨੂੰ ਬਚਾਉਣ ਲਈ ਪੁੱਤ ਨੇ ਦਿੱਤੀ ਕੁਰਬਾਨੀ
NEXT STORY