ਮੋਗਾ : ਮੋਗਾ ਜ਼ਿਲੇ ਨਾਲ ਸੰਬੰਧਤ ਤਿੰਨ ਪਿੰਡ ਅਜਿਹੇ ਹਨ ਜਿਨ੍ਹਾਂ ਵਿਚ ਪਿਛਲੇ ਦੋ ਸਾਲਾਂ ਤੋਂ ਨਾ ਤਾਂ ਕੋਈ ਬਾਰਾਤ ਆਈ ਹੈ ਅਤੇ ਨਾਂ ਹੀ ਇਨ੍ਹਾਂ ਪਿੰਡਾਂ 'ਚੋਂ ਬਾਰਾਤ ਗਈ ਹੈ। ਦਰਅਸਲ ਨਸ਼ਾ ਤਸਕਰੀ ਲਈ ਬਦਨਾਮ ਪਿੰਡ ਦੌਲੇਵਾਲਾ, ਮਾਹਲਾ ਅਤੇ ਨੂਰਪੁਰ ਹਕੀਮਾਂ ਦੇ ਲੋਕਾਂ ਦਾ ਹੋਰ ਪਿੰਡਾਂ ਵਲੋਂ ਸਮਾਜਿਕ ਬਾਈਕਾਟ ਕੀਤਾ ਹੋਇਆ ਹੈ। ਇਨ੍ਹਾਂ ਪਿੰਡਾਂ 'ਚ ਲੋਕ ਆਪਣੇ ਪੁੱਤ ਅਤੇ ਧੀ ਦਾ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੰਦੇ ਹਨ। ਹੁਣ ਮਜਬੂਰੀ ਵੱਸ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਪਿੰਡ 'ਚ ਆਪਣੇ ਬੱਚਿਆਂ ਦਾ ਵਿਆਹ ਕਰਨਾ ਪੈ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪਿੰਡਾਂ ਦੇ ਜ਼ਿਆਤਾਰ ਲੋਕ ਨਸ਼ਾ ਤਸਕਰੀ ਦੇ ਨਾਲ-ਨਾਲ ਨਸ਼ੇ ਦੇ ਆਦੀ ਵੀ ਹਨ, ਇਹੋ ਕਾਰਨ ਹੈ ਕਿ ਕੋਈ ਪਰਿਵਾਰ ਆਪਣੇ ਬੱਚਿਆਂ ਦਾ ਰਿਸ਼ਤਾ ਇਨ੍ਹਾਂ ਪਿੰਡਾਂ ਵਿਚ ਨਹੀਂ ਕਰਨਾ ਚਾਹੁੰਦਾ। ਇਹੀ ਨਹੀਂ ਇਨ੍ਹਾਂ ਪਿੰਡਾਂ 'ਚ ਰਹਿਣ ਵਾਲੇ ਕੁਝ ਲੋਕ ਕਿਸੇ ਕੀਮਤ 'ਤੇ ਨਸ਼ਾ ਤਸਕਰੀ ਦਾ ਧੰਦਾ ਛੱਡਣ ਲਈ ਤਿਆਰ ਨਹੀਂ ਹਨ। ਜੇਕਰ ਪਿੰਡ ਦੌਲੇਵਾਲਾ ਦੀ ਗੱਲ ਕਰੀਏ ਤਾਂ ਇਸ ਪਿੰਡ ਆਬਾਦੀ 2380 ਹੈ ਅਤੇ ਇਸ ਪਿੰਡ ਦੇ 75 ਫੀਸਦੀ ਲੋਕ ਨਸ਼ਾ ਤਸਕਰੀ ਵਿਚ ਲੱਗੇ ਹੋਏ ਹਨ। ਪਿੰਡ ਦੇ ਕੁੱਲ 400 ਵਿਅਕਤੀਆਂ 'ਤੇ ਕੇਸ ਦਰਜ ਹੈ ਇਨ੍ਹਾਂ 'ਚ 120 ਔਰਤਾਂ ਹਨ ਜਿਨ੍ਹਾਂ 'ਚੋਂ 60 ਔਰਤਾਂ ਜੇਲ ਵਿਚ ਹਨ।
ਇਸੇ ਤਰ੍ਹਾਂ ਪਿੰਡ ਮਹਿਲਾ ਦੀ 3128 ਆਬਾਦੀ 'ਚੋਂ 60 ਫੀਸਦੀ ਲੋਕ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜੇ ਹੋਏ ਹਨ ਜਿਨ੍ਹਾਂ 'ਚੋਂ 300 ਖਿਲਾਫ ਕੇਸ ਦਰਜ ਹਨ। ਪਿੰਡ ਨੂਰਪੁਰ ਹਕੀਮਾਂ ਦੀ 1864 ਆਬਾਦੀ 'ਚੋਂ 38 ਫੀਸਦੀ ਪਰਿਵਾਰ ਨਸ਼ੇ ਦੇ ਧੰਦੇ 'ਚ ਹਨ ਅਤੇ 250 ਲੋਕਾਂ ਖਿਲਾਫ ਕੇਸ ਦਰਜ ਹੈ।
ਆਲੀਸ਼ਾਨ ਮਕਾਨਾਂ ਦਾ ਮਾਲਕ ਪਰ ਰਹਿ ਰਹੇ ਜੇਲ 'ਚ
ਇਨ੍ਹਾਂ ਤਿੰਨਾਂ ਪਿੰਡਾਂ ਦੇ ਲੋਕਾਂ ਨੇ ਨਸ਼ੇ ਤਸਕਰੀ ਦੇ ਧੰਦੇ ਦੇ ਦਮ 'ਤੇ ਆਲੀਸ਼ਾਨ ਮਕਾਨ ਬਣਾਏ ਹਨ ਪਰ ਜ਼ਿਆਦਾਤਰ ਲੋਕਾਂ ਨੂੰ ਇਨ੍ਹਾਂ ਆਲੀਸ਼ਾਨ ਮਕਾਨਾਂ ਵਿਚ ਰਹਿਣਾ ਨਸੀਬ ਨਹੀਂ ਹੋ ਰਿਹਾ ਅਤੇ ਪਿੰਡ ਦੇ ਜ਼ਿਆਦਾਤਰ ਲੋਕ ਜੇਲ ਵਿਚ ਸਜ਼ਾ ਕੱਟ ਰਹੇ ਹਨ। ਦੌਲਾਵਾਲਾ ਦੇ ਪਿੰਡ ਦੇ ਲੋਕਾਂ ਮੁਤਾਬਕ ਉਨ੍ਹਾਂ ਨੂੰ ਆਪਣੇ ਬੱਚਿਆਂ ਦਾ ਵਿਆਹ ਮਜਬੂਰੀ ਵੱਸ ਪਿੰਡ 'ਚ ਹੀ ਕਰਨਾ ਪਿਆ। ਹਾਲਾਂਕਿ ਕੁਝ ਲੋਕਾਂ ਨੇ ਨਸ਼ਾ ਤਸਕਰੀ ਨੂੰ ਛੱਡ ਕੇ ਖੇਤੀਬਾੜੀ ਨੂੰ ਅਪਨਾਇਆ ਹੈ ਪਰ ਅਜਿਹੇ ਲੋਕਾਂ ਦੀ ਗਿਣਤੀ ਨਾ-ਮਾਤਰ ਹੈ। ਪਿੰਡ ਦੇ ਲੋਕਾਂ ਮੁਤਾਬਕ ਨਸ਼ਾ ਤਸਕਰੀ ਹੀ ਹੁਣ ਉਨ੍ਹਾਂ ਦਾ ਇਕ ਮਾਤਰ ਕਿੱਤਾ ਹੈ ਜੇਕਰ ਉਹ ਨਸ਼ਾ ਤਸਕਰੀ ਛੱਡ ਦਿੰਦੇ ਹਨ ਤਾਂ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ।
ਦੂਜੇ ਪਾਸੇ ਇਨ੍ਹਾਂ ਪਿੰਡਾਂ ਦੇ ਨਸ਼ਾ ਤਸਕਰ ਪਰਿਵਾਰਾਂ ਖਿਲਾਫ ਪੁਲਸ ਨੇ ਨਵਾਂ ਫਾਰਮੂਲਾ ਅਪਨਾਇਆ ਹੈ। ਡੀ. ਐੱਸ. ਪੀ. ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਪਿੰਡਾਂ ਵਿਚ ਪੁਲਸ ਵਲੋਂ ਰੋਜ਼ਾਨਾ ਰੇਡ ਕਰਨ ਦੀ ਯੋਜਨਾ ਬਣਾਈ ਗਈ ਹੈ। ਘਰ 'ਚ ਜਾ ਕੇ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਅਤੇ ਕਾਰੋਬਾਰ ਦਾ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ।
ਅਮੀਰ ਲੈ ਰਹੇ ਨੇ ਸਸਤੇ ਖਾਣੇ ਦਾ ਲਾਭ, ਪਰ ਗਰੀਬ ਨਿਰਾਸ਼ ਹੋ ਕੇ ਜਾ ਰਹੇ ਨੇ ਵਾਪਸ
NEXT STORY