ਮਖੂ (ਵਾਹੀ) : ਹਲਕਾ ਜੀਰਾ ਦੇ ਪਿੰਡ ਪੀਰ ਮੁਹੰਮਦ ਵਿਚ ਬੀਤੇ ਦਿਨ 32 ਸਾਲ ਦਾ ਨੌਜਵਾਨ ਬਲਰਾਜ ਸਿੰਘ ਦੀ ਚਿੱਟੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਵਿਆਹੁਤਾ ਸੀ ਅਤੇ ਉਸ ਦਾ 1ਸਾਲ ਦਾ ਬੇਟਾ ਅਤੇ 3 ਸਾਲ ਦੀ ਬੇਟੀ ਹੈ। ਮ੍ਰਿਤਕ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਮਾਂ ਨੇ ਪਿਤਾ ਦੀ ਮੌਤ ਪਿੱਛੋਂ ਬੜੇ ਮੁਸ਼ਕਿਲ ਹਾਲਾਤ ਵਿਚ ਉਸ ਦਾ ਪਾਲਣ ਪੋਸ਼ਣ ਕੀਤਾ ਤਾਂ ਜੋ ਬੁਢਾਪੇ ਵਿਚ ਉਸ ਦਾ ਸਹਾਰਾ ਬਣ ਸਕੇ ਪ੍ਰੰਤੂ ਉਹ ਨਸ਼ੇ ਦੀ ਭੇਟ ਚੜ੍ਹ ਗਿਾ। ਮ੍ਰਿਤਕ ਦੀ ਮਾਂ ਨੇ ਵਿਰਲਾਪ ਕਰਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਵਿਚ ਵਿਕਦੇ ਨਸ਼ੇ ਖ਼ਿਲਾਫ਼ ਉਸ ਨੇ ਆਵਾਜ਼ ਚੁੱਕੀ ਸੀ ਪਰ ਨਾ ਉਸਦੀ ਪੁਲਸ ਪ੍ਰਸ਼ਾਸਨ ਨੇ ਸੁਣੀ ਤੇ ਨਾ ਹੀ ਸਰਕਾਰ ਨੇ।
ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ’ਚ ਵਧੀਆਂ ਸਖ਼ਤੀਆਂ, ਨਾਈਟ ਕਰਫਿਊ ਦਾ ਐਲਾਨ, ਸਕੂਲ-ਕਾਲਜ ਬੰਦ
ਪਿੰਡ ਦੇ ਮੋਹਤਬਰਾਂ ਗੁਰਬਚਨ ਸਿੰਘ ਪੀਰ ਮੁਹੰਮਦ, ਕੁਲਵੰਤ ਸਿੰਘ ਅਤੇ ਵੱਡੀ ਗਿਣਤੀ ਵਿਚ ਨੌਜਵਾਨਾਂ ਅਤੇ ਬੀਬੀਆਂ ਨੇ ਦੱਸਿਆ ਕਿ ਪਿੰਡ ਵਿਚ ਦਰਜਨਾਂ ਲੋਕ ਧੜੱਲੇ ਨਾਲ ਚਿੱਟਾ ਵੇਚ ਰਹੇ ਹਨ। ਪੁਲਸ ਦੀ ਕਾਰਵਾਈ ਨਾ ਬਰਾਬਰ ਹੈ ਅਤੇ ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਫ਼ੜੇ ਨਸ਼ਾ ਤਸਕਰ ਅਗਲੇ ਦਿਨ ਹੀ ਛੱਡ ਦਿੱਤੇ ਜਾਂਦੇ ਹਨ ਅਤੇ ਫਿਰ ਪਿੰਡ ਵਿਚ ਦੁਸ਼ਮਣੀ ਪੈਣ ਵਾਲੀ ਗੱਲ ਬਣ ਜਾਂਦੀ ਹੈ। ਪਿੰਡ ਵਾਸੀਆਂ ਨੇ ਸ਼ਰੇਆਮ ਸਿਆਸੀ ਆਗੂਆਂ ’ਤੇ ਵੀ ਨਸ਼ਾ ਤਸਕਰਾਂ ਦੀ ਪੁਸ਼ਤ-ਪਨਾਹੀ ਦੇ ਇਲਜ਼ਾਮ ਲਗਾਏ।
ਇਹ ਵੀ ਪੜ੍ਹੋ : ਮੁੱਲਾਂਪੁਰ ਦਾਖਾ ’ਚ ਪਰਿਵਾਰ ’ਤੇ ਟੁੱਟਾ ਵੱਡਾ ਕਹਿਰ, ਘਰ ’ਚੋਂ ਮਿਲੀਆਂ ਚਾਰ ਜੀਆਂ ਦੀਆਂ ਲਾਸ਼ਾਂ
ਇਸ ਸਬੰਧੀ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਖ਼ਿਲਾਫ਼ ਢਿੱਲ ਮੱਠ ਨਹੀਂ ਵਰਤੀ ਜਾਵੇਗੀ ਅਤੇ ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਕੇ ਤਸਕਰ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਨੌਜਵਾਨ ਦਾ ਪੋਸਟ ਮਾਰਟਮ ਉਪਰੰਤ ਸਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਕਾਂਗਰਸ ’ਚ ਆਏ ਸਿੱਧੂ ਮੂਸੇਵਾਲਾ ਨੇ ਵਿਖਾਏ ਬਾਗੀ ਤੇਵਰ, ਦਿੱਤੀ ਇਹ ਚਿਤਾਵਨੀ!
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸਿਹਤ ਮੰਤਰੀ ਸੋਨੀ ਨੇ 190 ਮੈਡੀਕਲ ਅਫ਼ਸਰਾਂ ਨੂੰ ਸੌਂਪੇ ਨਿਯੁਕਤੀ ਪੱਤਰ
NEXT STORY