ਰੂਪਨਗਰ, (ਵਿਜੇ)-ਰੂਪਨਗਰ ਸਿਟੀ ਪੁਲਸ ਨੇ ਮਹਿਲਾ ਹਵਾਲਾਤੀ ਤੋਂ ਚੈਕਿੰਗ ਦੌਰਾਨ 4 ਨਸ਼ੀਲੀਆਂ ਗੋਲੀਆਂ ਅਤੇ 15.35 ਗ੍ਰਾਮ ਅਫੀਮ ਬਰਾਮਦ ਹੋਣ ’ਤੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਸਹਾਇਕ ਸੁਪਰਡੈਂਟ ਜਗਜੀਤ ਸਿੰਘ ਨੇ ਦੱਸਿਆ ਕਿ ਸੀਰਤ ਕੌਰ ਪਤਨੀ ਏਕਮ ਨਿਵਾਸੀ 3ਬੀ 1 ਥਾਣਾ ਮਟੌਰ (ਮੋਹਾਲੀ) ਜੋ ਇਸ ਸਮੇਂ ਰੂਪਨਗਰ ਜ਼ਿਲਾ ਜੇਲ ’ਚ ਵਿਚਾਰ ਅਧੀਨ ਹੈ, ਮੋਹਾਲੀ ’ਚ ਅਡੀਸ਼ਨਲ ਸੈਸ਼ਨ ਜੱਜ-5 ਮੋਹਾਲੀ ਦੀ ਅਦਾਲਤ ’ਚ ਪੇਸ਼ੀ ਭੁਗਤ ਕੇ ਵਾਪਸ ਆਈ ਸੀ। ਜਦੋਂ ਜੇਲ ’ਚ ਸ਼ੱਕ ਪੈਣ ’ਤੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਗੁਪਤ ਢੰਗ ਨਾਲ ਛੁਪਾ ਕੇ ਰੱਖੀਆਂ ਚਾਰ ਨਸ਼ੀਲੀਆਂ ਗੋਲੀਆਂ ਅਤੇ 15.35 ਗ੍ਰਾਮ ਅਫੀਮ ਕੋਲੋਂ ਬਰਾਮਦ ਹੋਈ। ਜਿਸ ’ਤੇ ਸਿਟੀ ਪੁਲਸ ਰੂਪਨਗਰ ਨੇ ਮਹਿਲਾ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
15 ਦਿਨਾਂ ਤੋਂ ਠੱਪ ਹਨ ਮੁੱਖ ਡਾਕਘਰ ਦੀਆਂ ਸੇਵਾਵਾਂ
NEXT STORY