ਕੋਟਕਪੂਰਾ, (ਨਰਿੰਦਰ)- ਥਾਣਾ ਸਿਟੀ ਪੁਲਸ ਨੇ ਵੱਖ-ਵੱਖ ਮਾਮਲਿਆਂ ’ਚ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ’ਚ ਨਸ਼ੇ ਵਾਲੀਆਂ ਗੋਲੀਆਂ ਸਣੇ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਤਿੰਨਕੋਣੀ ਚੌਕ ਤੋਂ ਬਾਈਪਾਸ ਜੈਤੋ ਰੋਡ ਵੱਲ ਨੂੰ ਜਾਂਦੇ ਹੋਏ ਅਰਵਿੰਦ ਪਲਾਜ਼ਾ ਫਲੈਟਾਂ ਨੇਡ਼ੇ ਪੁੱਜੇ। ਇਸ ਦੌਰਾਨ ਢਿੱਲੋਂ ਕਾਲੋਨੀ ਵੱਲੋਂ ਆ ਰਿਹਾ ਇਕ ਵਿਅਕਤੀ, ਜਿਸ ਨੇ ਪੁੱਛਣ ’ਤੇ ਆਪਣਾ ਨਾਂ ਸੁਰਿੰਦਰਪਾਲ ਸਿੰਘ ਵਾਸੀ ਕੋਟਕਪੂਰਾ ਦੱਸਿਆ, ਨੂੰ ਸ਼ੱਕ ਦੇ ਅਾਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 350 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਕੀਤੀਆਂ।
ਦੂਜੇ ਮਾਮਲੇ ’ਚ ਸਹਾਇਕ ਥਾਣੇਦਾਰ ਜਸਕਰਨ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਦੇਵੀਵਾਲਾ ਰੋਡ ਨੇਡ਼ੇ ਬਿਜਲੀ ਘਰ ਗੰਦਾ ਨਾਲਾ ਪੁਲ ’ਤੇ ਪੁੱਜੀ ਤਾਂ ਸਾਹਮਣਿਓਂ ਆ ਰਹੇ ਇਕ ਨੌਜਵਾਨ ਦੇ ਹੱਥ ’ਚ ਫਡ਼ੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ’ਚੋਂ 430 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮ ਦੀ ਪਛਾਣ ਅਮਨ ਕੁਮਾਰ ਵਾਸੀ ਧਰਮਚੰਦ ਕੋਟ ਜ਼ਿਲਾ ਤਰਨਤਾਰਨ, ਹਾਲ ਆਬਾਦ ਕੋਟਕਪੂਰਾ ਵਜੋਂ ਹੋਈ ਹੈ।
ਸਿਹਤ ਵਿਭਾਗ ਦੀ ਟੀਮ ਵੱਲੋਂ ਹੋਟਲਾਂ ਤੇ ਢਾਬਿਅਾਂ ’ਚ ਛਾਪੇਮਾਰੀ
NEXT STORY