ਲੰਬੀ/ਮਲੋਟ, (ਜੁਨੇਜਾ) - ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਭਾਰੀ ਮਾਤਰਾ ’ਚ ਨਸ਼ੇ ਵਾਲੀਅਾਂ ਗੋਲੀਅਾਂ ਅਤੇ ਸਮੈਕ ਸਣੇ 4 ਵਿਅਕਤੀਅਾਂ ਨੂੰ ਕਾਬੂ ਕੀਤਾ ਹੈ।
ਜਾਣਕਾਰੀ ਦਿੰਦਿਆਂ ਇੰਸਪੈਕਟਰ ਬੂਟਾ ਸਿੰਘ ਗਿੱਲ ਐੱਸ. ਐੱਚ. ਓ. ਲੰਬੀ ਨੇ ਦੱਸਿਆ ਕਿ ਥਾਣੇਦਾਰ ਪ੍ਰਿਤਪਾਲ ਸਿੰਘ ਨੇ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਪਿੰਡ ਕੱਖਾਂਵਾਲੀ ਤੋਂ ਰਮਨਦੀਪ ਸਿੰਘ ਰਮਨਾ ਪੁੱਤਰ ਗੁਰਦੀਪ ਸਿੰਘ, ਗੁਰਦੀਪ ਸਿੰਘ ਸ਼ੰਟੀ ਪੁੱਤਰ ਹੰਸ ਰਾਜ ਵਾਸੀ ਮਿੱਡੂਖੇਡ਼ਾ ਅਤੇ ਸਤਨਾਮ ਸਿੰਘ ਪੁੱਤਰ ਜਗਮੇਲ ਸਿੰਘ ਨੂੰ ਨਸ਼ੇ ਵਾਲੀਅਾਂ 1000 ਗੋਲੀਅਾਂ ਸਣੇ ਕਾਬੂ ਕੀਤਾ ਹੈ।
ਇਕ ਹੋਰ ਮਾਮਲੇ ’ਚ ਏ. ਐੱਸ. ਆਈ. ਮਲਕੀਤ ਸਿੰਘ ਨੇ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਲੌਹਾਰਾ ਪਿੰਡ ਨਜ਼ਦੀਕ ਤਰਸੇਮ ਸਿੰਘ ਪੁੱਤਰ ਗੁਰਮੇਜ਼ ਸਿੰਘ ਵਾਸੀ ਹਾਮਿਦਵਾਲਾ ਉਤਾਡ਼ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਤਲਾਸ਼ੀ ਦੌਰਾਨ ਉਸ ਕੋਲੋਂ 4 ਗ੍ਰਾਮ ਸਮੈਕ ਬਰਾਮਦ ਕੀਤੀ ਹੈ। ਪੁਲਸ ਨੇ ਚਾਰਾਂ ਮੁਲਜ਼ਮਾਂ ਵਿਰੁੱਧ ਲੰਬੀ ਥਾਣੇ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲੇ ਦਰਜ ਕਰ ਲਏ ਹਨ।
ਸਾਂਝਾ ਅਧਿਆਪਕ ਮੋਰਚਾ ਨੇ ਸੌਂਪਿਆ ਮੰਗ-ਪੱਤਰ
NEXT STORY