ਪਟਿਆਲਾ, (ਪ੍ਰਤਿਭਾ)- ਸੈਕਟਰੀ ਐਜੂਕੇਸ਼ਨ ਦੀ ਅਗਵਾਈ ਹੇਠ ਲੰਘੇ ਸ਼ਨੀਵਾਰ ਨੂੰ 119 ਸਕੂਲਾਂ ਦੀ ਚੈਕਿੰਗ ਦੌਰਾਨ ਸਰਕਾਰੀ ਹਾਈ ਸਕੂਲ ਮਵੀ ਕਲਾਂ ਦੇ ਸਾਰੇ ਅਧਿਆਪਕਾਂ ਨੂੰ ਬਿਨਾਂ ਕੋਈ ਵਿਭਾਗੀ ਜਾਂਚ ਦੇ ਟਰਾਂਸਫਰ ਕਰਨ ਦੇ ਫੈਸਲਾ ਦਾ ਸਾਂਝਾ ਅਧਿਆਪਕ ਮੋਰਚਾ ਦੀ ਪਟਿਆਲਾ ਇਕਾਈ ਨੇ ਨਾਅਰੇਬਾਜ਼ੀ ਕਰ ਕੇ ਵਿਰੋਧ ਕੀਤਾ ਹੈ। ਇਸ ਨੂੰ ਲੈ ਕੇ ਜ਼ਿਲਾ ਕਨਵੀਨਰ ਰਣਜੀਤ ਸਿੰਘ ਮਾਨ, ਸੂਬਾ ਕੋ-ਕਨਵੀਨਰ ਹਰਦੀਪ ਸਿੰਘ ਟੋਡਰਪੁਰ ਅਤੇ ਭਰਤ ਕੁਮਾਰ ਦੀ ਅਗਵਾਈ ਹੇਠ ਅਧਿਆਪਕਾਂ ਨੇ ਜ਼ਿਲਾ ਸਿੱਖਿਆ ਅਫਸਰ ਦੇ ਦਫ਼ਤਰ ਜਾ ਕੇ ਮੰਗ-ਪੱਤਰ ਦਿੱਤਾ। ਇਹ ਮੰਗ-ਪੱਤਰ ਸੈਕਟਰੀ ਐਜੂਕੇਸ਼ਨ ਦੇ ਨਾਂ ’ਤੇ ਜ਼ਿਲਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਕੰਵਲ ਕੁਮਾਰੀ, ਡਿਪਟੀ ਜ਼ਿਲਾ ਸਿੱਖਿਆ ਅਫਸਰ ਸੰਜੀਵ ਬਾਂਸਲ ਅਤੇ ਮਨਜੀਤ ਸਿੰਘ ਨੂੰ ਸੌਂਪਿਆ ਹੈ। ®ਆਗੂਆਂ ਨੇ ਕਿਹਾ ਕਿ ਸਿੱਖਿਆ ਸੁਧਾਰ ਦੇ ਨਾਂ ’ਤੇ ਅਧਿਆਪਕ ਵਰਗ ਇਕਪਾਸਡ਼ ਅਤੇ ਬਿਨਾਂ ਨਿਰਪੱਖ ਜਾਂਚ ਕੀਤੇ ਅਜਿਹੀ ਕਾਰਵਾਈ ਕਰਨ ਨਾਲ ਅਧਿਆਪਕਾਂ ਦਾ ਮਨੋਬਲ ਡੇਗਣ ਵਾਲੀ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਜਿਥੇ ਰਾਜਨੀਤਕ ਦਖਲਅੰਦਾਜ਼ੀ ਵਾਲੀਆਂ ਪੜਤਾਲਾਂ ਨੂੰ ਤਾਂ ਲੰਬਾ ਸਮਾਂ ਲਟਕਾ ਕੇ ਰੱਖਿਆ ਹੈ ਜਦੋਂ ਕਿ ਆਮ ਅਧਿਆਪਕਾਂ ਦੀ ਛੋਟੀ ਜਿਹੀ ਗਲਤੀ ਨੂੰ ਵਧਾ-ਚਡ਼੍ਹਾਅ ਕੇ ਪੇਸ਼ ਕਰਨ ਅਤੇ ਬਿਨਾਂ ਵਿਭਾਗੀ ਜਾਂਚ ਕੀਤੇ ਵੱਡੀ ਕਾਰਵਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ।
ਆਗੂਆਂ ਨੇ ਫੈਸਲਾ ਕੀਤਾ ਕਿ ਜੇਕਰ ਸਿੱਖਿਆ ਵਿਭਾਗ ਵੱਲੋਂ ਬਿਨਾਂ ਅਧਿਆਪਕਾਂ ਦਾ ਪੱਖ ਸੁਣੇ ਇਕਪਾਸਡ਼ ਕਾਰਵਾਈ ਕੀਤੀ ਤਾਂ ਅਧਿਆਪਕ ਜਥੇਬੰਦੀਆਂ ਇਸ ਦਾ ਡਟ ਕੇ ਵਿਰੋਧ ਕਰਨਗੀਆਂ। ਇਸ ਮੌਕੇ ਅਤਿੰਦਰਪਾਲ ਘੱਗਾ, ਪਰਮਜੀਤ ਸਿੰਘ, ਹਨੀ ਗਰਗ, ਭੁਪਿੰਦਰ ਸਿੰਘ, ਕਮਲ ਨੈਣ, ਗਗਨ ਰਾਣੂ, ਹਰਵਿੰਦਰ ਸਿੰਘ, ਦਵਿੰਦਰ ਸਿੰਘ, ਬਖਸ਼ੀਸ਼, ਗੁਰਮੇਲ ਸਿੰਘ, ਰਾਜਿੰਦਰ ਸਮਾਣਾ ਤੇ ਮਨਦੀਪ ਕੌਰ ਤੋਂ ਇਲਾਵਾ ਹੋਰ ਅਧਿਆਪਕ ਹਾਜ਼ਰ ਸਨ।
ਸੀਨੀਅਰ ਮੀਤ ਪ੍ਰਧਾਨ ਵਿਰੁੱਧ ਮਾਮਲਾ ਦਰਜ ਹੋਣ ਦੇ ਰੋਸ ਵਜੋਂ ਬਾਰ ਐਸੋਸੀਏਸ਼ਨ ਨੇ ਠੱਪ ਕੀਤਾ ਕੰਮ-ਕਾਜ
NEXT STORY