ਬਰਨਾਲਾ (ਪੁਨੀਤ)— ਬਰਨਾਲਾ ਦੇ ਮਹਿਲ ਕਲਾਂ 'ਚ 26 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੋਸ਼ ਲਗਾਏ ਹਨ ਕਿ ਕਸਬੇ 'ਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ। ਪੁਲਸ ਨਸ਼ੇ ਸਮੱਗਲਿੰਗ ਨੂੰ ਰੋਕਣ 'ਚ ਅਸਫਲ ਰਹੀ ਹੈ। ਨਸ਼ੇ ਦੀ ਓਵਰਡੋਜ਼ ਕਾਰਨ ਮਰਿਆ ਗਗਨਦੀਪ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਅਤੇ 8 ਸਾਲਾਂ 'ਚ 1 ਕਰੋੜ ਤੋਂ ਵੱਧ ਦਾ ਨਸ਼ਾ ਕਰ ਚੁੱਕਾ ਸੀ। ਉਕਤ ਨੌਜਵਾਨ ਇਕ ਪੰਜਾਬੀ ਗਾਇਕ ਵੀ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸ ਦਾ ਆਇਆ ਗਾਣਾ ਚਿੱਟਾ ਕਾਫ਼ੀ ਮਸ਼ਹੂਰ ਹੋਇਆ ਸੀ।
ਪਿਤਾ ਨੇ ਖੁਦ ਕੱਢੀ ਪੁੱਤ ਦੀ ਬਾਂਹ 'ਚੋਂ ਸਰਿੰਜ
ਪਿਤਾ ਸੁਖਵੇਦ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਦੇ ਬੇਟੇ ਗਗਨਦੀਪ ਨੇ ਨਸ਼ਾ ਕਰਨ ਲਈ ਸਰਿੰਜ ਆਪਣੀ ਬਾਂਹ 'ਚ ਲਗਾਈ ਅਤੇ ਮੌਕੇ 'ਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਖੁਦ ਆਪਣੇ ਪੁੱਤ ਦੀ ਬਾਂਹ 'ਚੋਂ ਸਰਿੰਜ ਕੱਢੀ ਸੀ।
ਪਿਛਲੇ 8 ਸਾਲਾਂ ਤੋਂ ਕਰ ਰਿਹਾ ਸੀ ਚਿੱਟੇ ਦਾ ਨਸ਼ਾ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਿਛਲੇ 8 ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰ ਰਿਹਾ ਸੀ ਅਤੇ ਇਸੇ ਨਸ਼ੇ ਦੇ ਕਾਰਨ ਹੀ ਉਨ੍ਹਾਂ ਦੇ ਬੇਟੇ ਦੀ ਵਿਆਹੁਤਾ ਜ਼ਿੰਦਗੀ ਬਰਬਾਦ ਹੋ ਗਈ ਸੀ ਅਤੇ ਤਲਾਕ ਵੀ ਹੋ ਚੁੱਕਾ ਸੀ। ਉਨ੍ਹਾਂ ਨੇ ਦੱਸਿਆ ਕਿ ਇਲਾਕੇ 'ਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ ਅਤੇ ਨਸ਼ੇ ਦੀ ਹੋਮ ਡਿਲਿਵਰੀ ਤੱਕ ਕੀਤੀ ਜਾਂਦੀ ਹੈ ਪਰ ਪੁਲਸ ਅੱਖਾਂ ਬੰਦ ਕਰਕੇ ਤਮਾਸ਼ਾ ਦੇਖ ਰਹੀ ਹੈ। ਉਨ੍ਹਾਂ ਦਾ ਪੁੱਤ ਹਰ ਰੋਜ਼ 5 ਹਜ਼ਾਰ ਦਾ ਨਸ਼ਾ ਬਰਬਾਦ ਕਰ ਦਿੰਦਾ ਸੀ। ਆਪਣੇ ਪੁੱਤ ਦਾ ਨਸ਼ਾ ਛੁਡਾਉਣ ਲਈ ਹਸਪਤਾਲਾਂ 'ਚ ਵੀ ਦਾਖ਼ਲ ਕਰਵਾਇਆ ਸੀ ਪਰ ਬੇਟੇ ਨੇ ਨਸ਼ਾ ਨਹੀਂ ਛੱਡਿਆ। ਪਿਛਲੇ 8 ਸਾਲਾਂ ਤੋਂ ਇਕ ਕਰੋੜ ਰੁਪਏ ਨਸ਼ੇ 'ਚ ਬਰਬਾਦ ਕਰ ਚੁੱਕਾ ਹੈ। ਉਨ੍ਹਾਂ ਦੇ ਬੇਟੇ ਨੇ 15 ਲੱਖ ਰੁਪਏ ਗੀਤ ਬਣਾਉਣ ਵਾਲੀ ਕੰਪਨੀ ਨੂੰ ਵੀ ਦਿੱਤੇ ਸਨ।
ਮ੍ਰਿਤਕ ਨੌਜਵਾਨ ਗਾਇਕੀ ਦਾ ਸ਼ੌਕ ਰੱਖਦਾ ਸੀ, ਉਸ ਵੱਲੋਂ ਪ੍ਰਸਿੱਧ ਗਾਇਕਾ ਗੁਰਲੇਜ਼ ਅਖ਼ਤਰ ਦੇ ਨਾਲ ਗਾਇਆ ਗੀਤ 'ਜੀਜਾ ਜੀ' ਅਤੇ 'ਚਿੱਟੇ ਵਾਲੀ ਲਾਈਨ', 'ਚੱਕਵੀ ਮੰਡੀਰ' ਗੀਤ ਯੂ-ਟਿਊਬ 'ਤੇ ਕਾਫ਼ੀ ਹਿੱਟ ਹੋਏ ਹਨ। ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਹੁਣ ਤੱਕ ਇਕ ਕਰੋੜ ਰੁਪਏ ਤੋਂ ਉੱਪਰ ਦਾ ਚਿੱਟਾ ਪੀਣ ਤੋਂ ਇਲਾਵਾ ਵਿਦੇਸ਼ ਜਾਣ ਅਤੇ ਗਾਇਕੀ ਦੇ ਚੱਕਰ 'ਚ ਲੱਖਾਂ ਰੁਪਿਆ ਖ਼ਰਾਬ ਕਰ ਚੁੱਕਾ ਸੀ।
ਤਾਲਾਬੰਦੀ ਦੌਰਾਨ 10 ਲੱਖ ਰੁਪਏ ਨਸ਼ੇ 'ਚ ਕੀਤੇ ਬਰਬਾਦ
ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਸਰਕਾਰੀ ਮੁਲਾਜ਼ਮ ਹਨ ਅਤੇ ਦੋਹਾਂ ਦੀ ਤਨਖ਼ਾਹ ਕਰੀਬ 1,25,000 ਦੇ ਕਰੀਬ ਸੀ ਅਤੇ ਉਨ੍ਹਾਂ ਦਾ ਬੇਟਾ ਸਾਰੇ ਪੈਸੇ ਨਸ਼ੇ 'ਚ ਬਰਬਾਦ ਕਰ ਦਿੰਦਾ ਸੀ। ਤਾਲਾਬੰਦੀ ਦੌਰਾਨ ਹੀ ਉਨ੍ਹਾਂ ਦੇ ਪੁੱਤਰ ਨੇ ਕਰੀਬ 10 ਲੱਖ ਰੁਪਏ ਨਸ਼ੇ 'ਚ ਬਰਬਾਦ ਕੀਤੇ ਸਨ। ਉਨ੍ਹਾਂ ਦੱਸਿਆ ਕਿ ਬਰਨਾਲਾ ਦੇ ਐੱਸ. ਐੱਸ. ਪੀ. ਸੰਦੀਪ ਗੋਇਲ ਦੀ ਤਾਇਨਾਤੀ ਤੋਂ ਬਾਅਦ ਉਨ੍ਹਾਂ ਨੇ ਇਕ ਨਸ਼ਾ ਤਸਕਰ ਖੁਦ ਫੜਵਾਇਆ ਸੀ ਪਰ ਪੁਲਸ ਨੇ ਉਸ ਨੂੰ ਛੱਡ ਦਿੱਤਾ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਉਂਦੇ ਕਿਹਾ ਕਿ ਕੋਰੋਨਾ ਦੇ ਕਾਰਨ ਸ਼ਾਇਦ ਹੀ ਕੋਈ ਮੌਤ ਹੋਈ ਹੋਵੇ ਪਰ ਨਸ਼ੇ ਦੇ ਕਾਰਨ ਹਰ ਰੋਜ਼ ਨੌਜਵਾਨ ਮਰ ਰਹੇ ਹਨ, ਇਸ ਲਈ ਪੰਜਾਬ ਸਰਕਾਰ ਨੂੰ ਨਸ਼ੇ ਦੇ ਸੌਦਾਗਰਾਂ 'ਤੇ ਨਕੇਲ ਕੱਸਣੀ ਪਵੇਗੀ।
ਕੀ ਕਹਿਣਾ ਹੈ ਕਿ ਜਾਂਚ ਅਧਿਕਾਰੀ ਦਾ
ਉਥੇ ਹੀ ਇਸ ਮਾਮਲੇ 'ਚ ਜਾਂਚ ਅਧਿਕਾਰੀ ਥਾਣੇਦਾਰ ਮੋਹਿੰਦਰ ਸਿੰਘ ਨੇ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਨੂੰ ਜ਼ਹਿਰੀਲੀ ਚੀਜ਼ ਨਾਲ ਹੋਈ ਖੁਦਕੁਸ਼ੀ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਨਹੀਂ ਹੋਈ ਹੈ। ਉਥੇ ਹੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਖੁਦ ਉਨ੍ਹਾਂ ਦੇ ਬੇਟੇ ਦੀ ਬਾਂਹ ਤੋਂ ਨਸ਼ੇ ਦੀ ਸਰਿੰਜ ਕੱਢੀ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਅਤੇ ਪੁਲਸ ਧਾਰਾ 174 ਦੇ ਅਧੀਨ ਕਾਰਵਾਈ ਕਰ ਰਹੀ ਹੈ।
ਤਾਲਾਬੰਦੀ ਦੌਰਾਨ ਕੀਤਾ ਕਮਾਲ, 18 ਏਕੜ ਪਹਾੜੀ ਕਿੱਕਰਾਂ ਵਾਲੀ ਬੰਜਰ ਜ਼ਮੀਨ ਨੂੰ ਬਣਾਇਆ ਵਾਹੀਯੋਗ
NEXT STORY