ਬਟਾਲਾ, (ਬੇਰੀ, ਸੈਂਡੀ)- ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਥਾਣਾ ਸਿਵਲ ਲਾਈਨ ਦੇ ਏ. ਐੱਸ. ਆਈ. ਸੁਖਜਿੰਦਰ ਸਿੰਘ ਨੇ ਗਸ਼ਤ ਦੌਰਾਨ ਪੁਲਸ ਪਾਰਟੀ ਸਮੇਤ ਗੁਰੂ ਨਾਨਕ ਸਕੂਲ ਬਟਾਲਾ ਦੇ ਨੇਡ਼ੇ ਤੋਂ ਬੀਤੀ ਦੇਰ ਰਾਤ ਕਾਕਾ ਪੁੱਤਰ ਭੁੱਟੋ ਵਾਸੀ ਬੋਹਡ਼ਾਂਵਾਲ ਨੂੰ 80 ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ, ਜਦਕਿ ਥਾਣਾ ਕਿਲਾ ਲਾਲ ਸਿੰਘ ਦੇ ਏ. ਐੱਸ. ਆਈ. ਮੇਜਰ ਸਿੰਘ ਨੇ ਪੁਲ ਡਰੇਨ ਪਿੰਡ ਬਾਲੇਵਾਲ ਤੋਂ ਗਸ਼ਤ ਦੌਰਾਨ ਭੁਪਿੰਦਰ ਸਿੰਘ ਵਾਸੀ ਕੈਲੇ ਨੂੰ 190 ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਅਨੁਸਾਰ ਉਕਤ ਦੋਵਾਂ ਵਿਰੁੱਧ ਸਬੰਧਤ ਥਾਣਿਆਂ ’ਚ ਕੇਸ ਦਰਜ ਕਰ ਦਿੱਤੇ ਗਏ ਹਨ।
ਦੁਕਾਨ ’ਚੋਂ ਮੋਬਾਇਲ ਚੋਰੀ ਕਰਨ ਵਾਲਾ ਨੌਜਵਾਨ ਗ੍ਰਿਫਤਾਰ
NEXT STORY