ਤਲਵੰਡੀ ਸਾਬੋ(ਬਿਊਰੋ)— ਪੰਜਾਬ 'ਚ ਆਏ ਦਿਨ ਚਿੱਟੇ ਕਾਰਨ ਕਿਸੇ ਨਾ ਕਿਸੇ ਘਰ ਸੱਥਰ ਵਿਛ ਰਿਹਾ ਹੈ। ਇਹ ਤਾਜ਼ਾ ਮਾਮਲਾ ਤਲਵੰਡੀ ਸਾਬੋ ਦੇ ਪਿੰਡ ਲਹਿਰੀ 'ਚ ਸਾਹਮਣੇ ਆਇਆ ਹੈ, ਜਿਥੇ ਨੌਜਵਾਨ ਗੁਰਬਿੰਦਰ ਸਿੰਘ ਦੀ ਮੌਤ ਹੋ ਗਈ। ਗੁਰਬਿੰਦਰ ਦੀ ਪਤਨੀ ਉਸ ਦੀ ਨਸ਼ੇ ਦੀ ਆਦਤ ਤੋਂ ਪਰੇਸ਼ਾਨ ਹੋ ਕੇ ਉਸ ਨੂੰ ਛੱਡ ਕੇ ਚਲੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਗੁਰਬਿੰਦਰ ਸਿੰਘ ਨਸ਼ਾ ਛੱਡਣਾ ਚਾਹੁੰਦਾ ਸੀ ਤੇ ਬਠਿੰਡਾ ਦੇ ਨਸ਼ਾ ਛੁਡਾਓ ਕੇਂਦਰ 'ਚ ਆਪਣਾ ਇਲਾਜ ਕਰਵਾ ਰਿਹਾ ਸੀ, ਜਿਥੇ ਜ਼ੇਰੇ-ਇਲਾਜ ਹੀ ਉਸ ਦੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਕਰੀਬ ਡੇਢ ਸਾਲ ਪਹਿਲਾਂ ਗੁਰਬਿੰਦਰ ਦੇ ਭਰਾ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਸੀ ਜਦੋਂ ਕਿ ਇਕ ਭਰਾ ਨਸ਼ਿਆਂ ਕਾਰਨ ਹੀ ਮਾਨਸਿਕ ਰੋਗੀ ਹੋ ਗਿਆ। ਗੁਰਬਿੰਦਰ ਭਰਾ ਦੀ ਮੌਤ ਤੋਂ ਬਾਅਦ ਆਪਣੀ ਮਾਂ ਦਾ ਇਕਲੌਤਾ ਸਹਾਰਾ ਸੀ ਤੇ ਹੁਣ ਉਸ ਦੀ ਮੌਤ ਤੋਂ ਬਾਅਦ ਪਰਿਵਾਰ 'ਚ ਕਮਾਉਣ ਵਾਲਾ ਕੋਈ ਨਹੀਂ ਰਿਹਾ। ਪਿੰਡ ਵਾਸੀਆਂ ਨੇ ਕਿਹਾ ਕਿ ਇਲਾਕੇ 'ਚ ਚਿੱਟਾ ਆਮ ਵਾਂਗ ਹੀ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਤਲਵੰਡੀ ਸਾਬੋ ਇਲਾਕੇ ਅੰਦਰ ਕੁਝ ਸਮੇਂ 'ਚ ਹੀ ਨਸ਼ੇ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਉਸ ਦੇ ਬਾਵਜੂਦ ਇਲਾਕੇ 'ਚ ਚਿੱਟਾ ਸ਼ਰੇਆਮ ਵਿਕ ਰਿਹਾ ਹੈ, ਜੋ ਸਰਕਾਰ ਦੀਆਂ ਨਸ਼ਾ-ਵਿਰੋਧੀ ਮੁਹਿੰਮਾਂ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ।
ਤੇਜ਼ ਰਫਤਾਰ ਟਰੱਕ ਨੇ ਕੁਚਲਿਆ ਸਾਈਕਲ ਸਵਾਰ, ਮੌਤ
NEXT STORY