ਬਠਿੰਡਾ (ਕੁਨਾਲ ਬੰਸਲ) ਇਥੋਂ ਦੀ ਖੇਤਾ ਸਿੰਘ ਬਸਤੀ ਵਿਚ ਦੇਰ ਰਾਤ ਇਕ ਇਕ ਸ਼ਰਾਬੀ ਡਰਾਈਵਰ ਵੱਲੋਂ ਆਪਣੇ ਸਹੁਰੇ ਘਰ ਆ ਕੇ ਖੂਬ ਹੰਗਾਮਾ ਕੀਤਾ ਗਿਆ। ਸਹੁਰਿਆਂ ਵਲੋਂ ਜਦੋਂ ਉਸਤ ਦਾ ਵਿਰੋਧ ਕੀਤਾ ਗਿਆ ਤਾਂ ਸ਼ਰਾਬੀ ਡਰਾਈਵਰ ਨੇ ਆਪਣੀ ਬਲੈਰੋ ਪਿਕਅੱਪ ਨੂੰ ਵਾਪਿਸ ਮੋੜਦੇ ਹੋਏ ਇਕ ਨੌਜਵਾਨ ਨੂੰ ਦਰੜ ਦਿੱਤਾ। ਜਿਸ ਦੀ ਹਸਪਤਾਲ ਲਿਜਾਂਦੇ ਹੋਏ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਮੁਤਾਬਕ ਪੁਲਸ ਵੱਲੋਂ ਬਿਆਨ ਦਰਜ ਕਰ ਲਏ ਗਏ ਹਨ। ਮ੍ਰਿਤਕ ਦੇ ਪਿਤਾ ਨੇ ਮੁਲਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਰਜਿੰਦਰ ਸਿੰਘ ਨਾਮਕ ਵਿਅਕਤੀ ਦਾ ਆਪਣੀ ਪਤਨੀ ਨਾਲ ਝੱਗੜਾ ਚੱਲ ਰਿਹਾ ਸੀ, ਜਿਸ ਦੇ ਚੱਲਦੇ ਉਹ ਆਪਣੇ ਬੱਚੇ ਨੂੰ ਲੈਣ ਖੇਤਾ ਸਿੰਘ ਬਸਤੀ ਆਇਆ ਸੀ। ਬੀਤੀ ਰਾਤ ਜਦੋਂ ਉਹ ਸਹੁਰਿਆਂ ਘਰ ਆਇਆ ਤਾਂ ਉਸ ਦਾ ਸਹੁਰਿਆਂ ਨਾਲ ਝਗੜਾ ਹੋ ਗਿਆ ਅਤੇ ਇਸ ਮੌਕੇ ਜਦੋਂ ਉਹ ਗੱਡੀ ਵਾਪਸ ਮੋੜ ਰਿਹਾ ਸੀ ਤਾਂ ਗੱਡੀ ਹੇਠ ਆ ਕੇ ਇਕ ਨੌਜਵਾਨ ਦੀ ਮੌਤ ਹੋ ਗਈ। ਪੁਲਸ ਮੁਤਾਬਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਜਲੰਧਰ : ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ 'ਤੇ ਸਮੁੱਚਾ ਸ਼ਹਿਰ ਰੰਗਿਆ ਗੁਰਬਾਣੀ ਦੇ ਰੰਗ 'ਚ
NEXT STORY