ਨਵਾਂ ਸ਼ਹਿਰ—ਵਿਆਹ ਦੇ ਦੂਜੇ ਦਿਨ ਹੀ ਪਤਨੀ ਨੂੰ ਦੁਬਈ ਲੈ ਜਾ ਕੇ ਪਤੀ ਨੇ ਉਸ ਨੂੰ ਜਿਸਮਫਿਰੋਸ਼ੀ ਦੇ ਧੰਦੇ 'ਚ ਧਕੇਲਣ ਦੀ ਕੋਸ਼ਿਸ਼ ਕੀਤੀ। ਨਵ-ਵਿਆਹੁਤਾ ਪਤੀ ਦੇ ਚੁਗਲ ਤੋਂ ਨਿਕਲ ਕੇ ਕਿਸੇ ਤਰ੍ਹਾਂ ਦੁਬਈ ਪੁਲਸ ਦੇ ਕੋਲ ਪਹੁੰਚੀ ਅਤੇ ਫਿਰ ਵਾਪਸ ਨਵਾਂ ਸ਼ਹਿਰ ਆਪਣੇ ਘਰ ਪਹੁੰਚੀ। ਪੀੜਤਾ ਨੇ ਪੁਲਸ ਨੂੰ ਸ਼ਿਕਾਇਤ ਕਰਕੇ ਪਤੀ 'ਤੇ ਕੇਸ ਦਰਜ ਕਰਵਾਇਆ ਹੈ।
ਜਾਣਕਾਰੀ ਮੁਤਾਬਕ ਨਵਾਂ ਸ਼ਹਿਰ ਦੇ ਪਿੰਡ ਮੱਲਾਂ ਦੀ ਰਾਜਵੀਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਵਿਆਹ ਦੁਬਈ 'ਚ ਰਹਿਣ ਵਾਲੇ ਦਿਲਬਾਗ ਸਿੰਘ ਨਾਲ 21 ਦਸੰਬਰ ਨੂੰ 2018 'ਚ ਹੋਇਆ ਸੀ। ਉਸ ਦਾ ਵਿਆਹ ਕਰਵਾਉਣ 'ਚ ਨਟਵਰ ਸਿੰਘ ਅਤੇ ਉਸ ਦੀ ਪਤਨੀ ਪਵਨਦੀਪ ਕੌਰ ਦੀ ਭੂਮਿਕਾ ਸੀ। ਉਨ੍ਹਾਂ ਨੇ ਉਸ ਦੇ ਪਰਿਵਾਰ ਨੂੰ ਦੱਸਿਆ ਸੀ ਕਿ ਦਿਲਬਾਗ ਦਾ ਦੁਬਈ 'ਚ ਟਰਾਂਸਪੋਰਟ ਦਾ ਵੱਡਾ ਕੰਮ ਹੈ। ਉਸ ਦੇ ਕੋਲ ਕਾਫੀ ਪੈਸਾ ਹੈ। ਉਸ ਦੇ ਬਾਅਦ ਉਸ ਦੀ ਦਿਲਬਾਗ ਨਾਲ ਚੈਟਿੰਗ ਅਤੇ ਗੱਲ ਹੋਣ ਲੱਗੀ। ਦਿਲਬਾਗ ਨੇ ਵੀਡੀਓ ਕਾਲ ਕਰਕੇ ਉਸ ਨੂੰ ਆਪਣਾ ਘਰ ਵੀ ਦਿਖਾਇਆ ਸੀ। ਪਰਿਵਾਰ ਵਿਆਹ ਲਈ ਮੰਨ ਗਿਆ। ਵਿਆਹ ਦੇ ਦੂਜੇ ਦਿਨ ਹੀ ਦਿਲਬਾਗ ਉਸ ਨੂੰ ਲੈ ਕੇ ਦੁਬਈ ਚਲਾ ਗਿਆ। 4-5 ਦਿਨ ਤੱਕ ਸਭ ਠੀਕ ਰਿਹਾ, ਪਰ ਬਾਅਦ 'ਚ ਉਹ ਜਿਸਮਫਿਰੋਸ਼ੀ ਕਰਨ ਲਈ ਪਤਨੀ 'ਤੇ ਦਬਾਅ ਬਣਾਉਣ ਲੱਗਾ।
ਪੀੜਤਾ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਦਾ ਦੁਬਈ 'ਚ ਟਰਾਂਪੋਰਟ ਦੇ ਇਲਾਵਾ ਜਿਸਮਫਿਰੋਸ਼ੀ ਦਾ ਧੰਦਾ ਹੈ। ਉਹ ਆਪਣੇ ਗ੍ਰਾਹਕਾਂ ਨੂੰ ਭਾਰਤੀ ਕੁੜੀਆਂ ਸਪਲਾਈ ਕਰਦਾ ਹੈ। ਇਸ ਲਈ ਉਸ ਦਾ ਪਤੀ ਉਸ ਨੂੰ ਦੁਬਈ ਲੈ ਕੇ ਆਇਆ ਸੀ। ਇਸ ਕੰਮ 'ਚ ਪਵਨਦੀਪ ਕੌਰ ਅਤੇ ਨਟਵਰ ਸਿੰਘ ਉਸ ਦੇ ਪਾਰਟਨਰ ਹਨ। ਪੀੜਤਾ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਮਨ੍ਹਾਂ ਕੀਤਾ ਤਾਂ ਉਸ ਦੀ ਮਾਰਕੁੱਟ ਕਰਨ ਲੱਗਾ ਅਤੇ ਉਸ ਨੂੰ ਬੰਧਕ ਬਣਾ ਲਿਆ ਗਿਆ। ਇਕ ਦਿਨ ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਚੁਗਲ 'ਚੋਂ ਨਿਕਲ ਕੇ ਪੁਲਸ ਕੋਲ ਗਈ ਅਤੇ ਉਥੋਂ ਤੋਂ ਦੇਸ਼ ਵਾਪਸ ਆਈ।
ਕਾਂਗਰਸ ਦੇ ਝੂਠੇ ਵਾਅਦਿਆਂ ਤੋਂ ਨਾਰਾਜ਼ ਕਰਮਚਾਰੀ ਚੌਧਰੀ ਨੂੰ 'ਲਾਲੀਪਾਪ' ਦੇਣ ਪਹੁੰਚੇ
NEXT STORY