ਮਲੋਟ(ਜੱਜ,ਜੁਨੇਜਾ, ਜਟਾਣਾ)-ਬੀਤੀ ਰਾਤ ਰਾਜਸਥਾਨ ਡਿਪੂ ਦੀ ਇਕ ਬੱਸ ਨਹਿਰ 'ਚ ਡਿਗਦੀ ਵਾਲ-ਵਾਲ ਬਚ ਗਈ ਅਤੇ ਬੱਸ ਵਿਚ ਸਵਾਰ 40 ਸਵਾਰੀਆਂ ਨੇ ਰੱਬ ਦਾ ਸ਼ੁਕਰਾਨਾ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਪਰਿਵਾਹਨ ਨਿਗਮ ਦੀ ਬੱਸ ਜੋ ਕਿ ਅਬੋਹਰ ਤੋਂ ਚਲ ਕੇ ਮਲੋਟ ਵੱਲ ਨੂੰ ਆ ਰਹੀ ਸੀ ਤਾਂ ਰਸਤੇ ਵਿਚ ਪੈਂਦੇ ਪਿੰਡ ਕਬਰਵਾਲਾ ਕੋਲ ਲੰਘਦੀ ਮਲੂਕਾ ਨਹਿਰ 'ਤੇ ਬੱਸ ਦਾ ਸੰਤੁਲਨ ਵਿਗੜ ਜਾਣ ਨਾਲ ਬੱਸ ਸੜਕ ਕੰਢੇ ਬਣੀ ਨਹਿਰ ਦੀ ਪੁਲੀ 'ਤੇ ਚੜ੍ਹ ਗਈ ਪਰ ਗਨੀਮਤ ਇਹ ਰਹੀ ਕਿ ਬੱਸ ਨਹਿਰ ਵਿਚ ਨਹੀਂ ਡਿੱਗੀ, ਜਿਸ ਕਰਕੇ ਬੱਸ ਵਿਚ ਸਵਾਰ ਸਵਾਰੀਆਂ ਨੇ ਰੱਬ ਦਾ ਸ਼ੁੱਕਰ ਮਨਾਇਆ ਤੇ ਸਭ ਦੀ ਜਾਨ ਵਾਲ-ਵਾਲ ਬਚ ਗਈ । ਥਾਣਾ ਕਬਰਵਾਲਾ ਦੇ ਐੱਸ. ਐੱਚ. ਓ. ਬਲਕਾਰ ਸਿੰਘ ਨੇ ਦੱਸਿਆ ਕਿ ਰਾਤ 12 ਵਜੇ ਦੇ ਕਰੀਬ ਇਹ ਹਾਦਸ ਵਾਪਰਿਆ ਅਤੇ ਉਸ ਸਮੇਂ ਨਜ਼ਦੀਕ ਹੀ ਲੱਗੇ ਪੁਲਸ ਨਾਕੇ ਦੇ ਮੁਲਾਜ਼ਮਾਂ ਨੇ ਤੁਰੰਤ ਮੌਕੇ 'ਤੇ ਜਾ ਕੇ ਸਵਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਡਰਾਈਵਰ ਨੂੰ ਨੀਂਦ ਆ ਜਾਣ ਕਾਰਨ ਸ਼ਾਇਦ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਪੁਲੀ 'ਤੇ ਜਾ ਚੜ੍ਹੀ ਪਰ ਫਿਰ ਵੀ ਇਕ ਵੱਡਾ ਹਾਦਸਾ ਟਲ ਗਿਆ ।
ਰਜਿਸਟਰੀ ਕਰਵਾਉਣ ਵਾਲੇ ਦੇ ਮੋਬਾਇਲ ਦੀ ਵੱਜੇਗੀ ਘੰਟੀ, ਅੱਜ ਤੋਂ ਦੁਬਾਰਾ ਸ਼ੁਰੂ ਹੋਵੇਗਾ Hello DC
NEXT STORY