ਸ਼ੇਰਪੁਰ, (ਅਨੀਸ਼)- ਵੀਰਵਾਰ ਸਵੇਰੇ ਕਸਬੇ 'ਚ ਪਈ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ। ਧੁੰਦ ਕਾਰਨ ਜਿਥੇ ਠੰਡ ਵਿਚ ਵਾਧਾ ਹੋਇਆ ਹੈ, ਉਥੇ ਹੀ ਵਾਹਨ ਚਲਾਉਣ ਵਾਲਿਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਠੰਡ ਕਾਰਨ ਲੋਕ ਗਰਮ ਕੱਪੜਿਆਂ 'ਚ ਜਕੜੇ ਨਜ਼ਰ ਆਏ ਤੇ ਦੁਕਾਨਦਾਰ ਅੱਗ ਸੇਕਦੇ ਦੇਖੇ ਗਏ। ਜ਼ਿਕਰਯੋਗ ਹੈ ਕਿ ਠੰਡ ਦੇ ਇਕਦਮ ਜ਼ੋਰ ਫੜਨ ਨਾਲ ਮੂੰਗਫਲੀ ਤੇ ਗੱਚਕ ਦੀ ਵਿਕਰੀ 'ਚ ਵੀ ਵਾਧਾ ਹੋਇਆ ਹੈ।
ਬਿਜਲੀ ਮੁਲਾਜ਼ਮਾਂ ਨੇ ਕੀਤਾ ਭਿੱਖੀਵਿੰਡ ਡਵੀਜ਼ਨ ਦਾ ਕੰਮਕਾਜ ਬੰਦ
NEXT STORY