ਸਰਦੂਲਗੜ੍ਹ (ਚੋਪੜਾ) : ਆਰਥਿਕ ਤੰਗੀ ਕਰਕੇ ਮਜ਼ਦੂਰ ਬਚਿੱਤਰ ਸਿੰਘ (55) ਪੁੱਤਰ ਗੁਰਦੇਵ ਸਿੰਘ ਵਾਸੀ ਝੇਰਿਆਂ ਵਾਲੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਲੜਕੇ ਸੇਵਕ ਸਿੰਘ ਅਤੇ ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮਿਹਨਤ-ਮਜ਼ਦੂਰੀ ਕਰਕੇ ਘਰ ਦੀ ਕਬੀਲਦਾਰੀ ਚਲਾ ਰਿਹਾ ਹੈ ਅਤੇ ਪਿਛਲੇ ਸਮੇਂ ’ਚ ਉਨਾਂ ਦਾ ਵੱਡਾ ਭਰਾ ਜ਼ਿਆਦਾ ਬੀਮਾਰ ਹੋ ਗਿਆ ਸੀ, ਜਿਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਦੌਰਾਨ ਉਸ ਦੇ ਇਲਾਜ ’ਤੇ ਕਾਫ਼ੀ ਪੈਸਾ ਖਰਚ ਹੋ ਗਿਆ ਸੀ, ਜਿਸ ’ਚੋਂ ਕੁਝ ਪੈਸੇ ਪਿੰਡ ਵਾਸੀਆਂ ਨੇ ਆਪਣੇ ਤੌਰ ’ਤੇ ਇਕੱਠੇ ਕਰਕੇ ਸਾਡੀ ਮਾਲੀ ਸਹਾਇਤਾ ਕੀਤੀ ਸੀ ਪਰ ਇਲਾਜ ’ਤੇ ਜ਼ਿਆਦਾ ਖਰਚ ਹੋਣ ਕਰਕੇ ਸਾਨੂੰ ਕਈ ਲੋਨ ਤੇ ਕਰਜ਼ਾ ਲੈਣਾ ਪੈ ਗਿਆ ਸੀ, ਜਿਸ ਕਰਕੇ ਸਾਡੇ ਸਿਰ ਡੇਢ-ਦੋ ਲੱਖ ਰੁਪਏ ਦੀ ਦੇਣਦਾਰੀ ਹੋ ਗਈ ਸੀ।
ਮੇਰੇ ਪਿਤਾ ਘਰ ਦੀ ਆਰਥਿਕ ਤੰਗੀ ਅਤੇ ਲੈਣ ਦੇਣ ਕਰਕੇ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦੇ ਸਨ ਅਤੇ ਇਸੇ ਪ੍ਰੇਸ਼ਾਨੀ ਕਰਕੇ ਉਨ੍ਹਾਂ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਜ਼ਦੂਰ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਦੀ ਤੁਰੰਤ ਮਾਲੀ ਸਹਾਇਤਾ ਕੀਤੀ ਜਾਵੇ। ਇਸ ਸਬੰਧੀ ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਰਾਜ ਕੁਮਾਰ ਨੇ ਦੱਸਿਆ ਕਿ ਪੁਲਸ ਥਾਣਾ ਜੌੜਕੀਆਂ ਨੇ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
ਪਲਾਸਟਿਕ ਨਿਰਮਾਤਾਵਾਂ ਨੇ ਪੰਜਾਬ ਸਰਕਾਰ ਨੂੰ 5 ਜੁਲਾਈ ਤੋਂ ਪ੍ਰਦਰਸ਼ਨ ਦੀ ਦਿੱਤੀ ਚਿਤਾਵਨੀ
NEXT STORY