ਅੰਮ੍ਰਿਤਸਰ, (ਇੰਦਰਜੀਤ)— ਏਅਰਪੋਰਟ 'ਤੇ ਐਤਵਾਰ ਦੀ ਸਵੇਰ ਸੰਘਣੀ ਧੁੰਦ ਕਾਰਣ 2 ਉਡਾਣਾਂ ਦੇ ਜਹਾਜ਼ ਦਿੱਲੀ ਵੱਲ ਕੂਚ ਕਰ ਗਏ। ਜਾਣਕਾਰੀ ਮੁਤਾਬਕ ਐਤਵਾਰ ਸਵੇਰੇ ਧੁੰਦ 'ਚ ਵਿਜ਼ੀਬਿਲਟੀ ਬਹੁਤ ਘੱਟ ਸੀ, ਜਿਸ ਕਾਰਣ ਚਾਲਕ ਦਲ ਨੂੰ ਏਅਰਪੋਰਟ 'ਤੇ ਲੈਂਡਿੰਗ ਦੇ ਸਿਗਨਲ ਨਹੀਂ ਮਿਲੇ ਅਤੇ ਜਹਾਜ਼ਾਂ ਨੂੰ ਦਿੱਲੀ ਏਅਰਪੋਰਟ ਵੱਲ ਡਾਈਵਰਟ ਕਰਨਾ ਪਿਆ। ਇਨ੍ਹਾਂ 'ਚ ਇਕ ਉਡਾਣ ਏਅਰ ਇੰਡੀਆ ਏਅਰਲਾਈਨਸ ਦੀ 649 ਮੁੰਬਈ ਤੋਂ ਅਤੇ ਦੂਜੀ ਸਪਾਈਸ ਜੈੱਟ ਏਅਰਲਾਈਨਸ ਦੀ ਉਡਾਣ ਐੱਸ. ਜੀ. 56 ਦੁਬਈ ਤੋਂ ਆ ਰਹੀ ਸੀ।
ਇਸੇ ਤਰ੍ਹਾਂ ਅੰਮ੍ਰਿਤਸਰ ਏਅਰਪੋਰਟ 'ਤੇ ਕਈ ਉਡਾਣਾਂ ਲੇਟ ਰਹੀਆਂ, ਜਿਨ੍ਹਾਂ 'ਚ ਇਕ ਏਅਰ ਇੰਡੀਆ ਏਅਰਲਾਈਨਸ ਦੀ ਦਿੱਲੀ ਤੋਂ ਆਉਣ ਵਾਲੀ ਉਡਾਣ ਗਿਣਤੀ 461- 3 ਘੰਟੇ ਤੋਂ ਵੱਧ ਲੇਟ ਸੀ। ਵਿਸਤਾਰਾ ਏਅਰਲਾਈਨਸ ਦੀ ਦਿੱਲੀ ਤੋਂ ਆਉਣ ਵਾਲੀ ਉਡਾਣ ਗਿਣਤੀ 976, ਪਟਨਾ ਤੋਂ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ ਗਿਣਤੀ 725, ਕੁਆਲਾਲੰਪੁਰ ਤੋਂ ਆਉਣ ਵਾਲੀ ਮਲਿੰਦੋ ਏਅਰਲਾਈਨਸ ਦੀ ਉਡਾਣ ਗਿਣਤੀ 271, ਦਿੱਲੀ ਤੋਂ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ ਗਿਣਤੀ 116, ਸਿੰਗਾਪੁਰ ਤੋਂ ਆਉਣ ਵਾਲੀ ਸਕੂਟ ਏਅਰਲਾਈਨਸ ਦੀ ਉਡਾਣ ਗਿਣਤੀ 508, ਏਅਰ ਇੰਡੀਆ ਦੀ ਦਿੱਲੀ ਤੋਂ ਆਉਣ ਵਾਲੀ ਉਡਾਣ ਗਿਣਤੀ 649, ਦਿੱਲੀ ਤੋਂ ਆਉਣ ਵਾਲੀ ਸਪਾਈਸ ਜੈੱਟ ਦੀ ਦੁਪਹਿਰ 1 ਵਜੇ ਦੀ ਉਡਾਣ ਸਮੇਤ ਉਪਰੋਕਤ ਸਾਰੀਆਂ ਉਡਾਣਾਂ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਰਹੀਆਂ।
ਕੱਪੜਾ ਵਪਾਰੀ ਨਾਲ ਵਾਪਰੀ ਲੁੱਟ ਦੀ ਵਾਰਦਾਤ, ਲੁਟੇਰਿਆਂ ਨੇ ਪਿਸਤੌਲ ਵਿਖਾ ਖੋਹੀ ਕਾਰ
NEXT STORY