ਰੂਪਨਗਰ, (ਵਿਜੇ)- ਪੰਜਾਬ ਸਟੇਟ ਕਰਮਚਾਰੀ ਦਲ ਜ਼ਿਲਾ ਰੂਪਨਗਰ ਦੀ ਮੀਟਿੰਗ ਵਾਟਰ ਵਰਕਸ ਸਕੀਮ ਮਿੰਨੀ ਸਕੱਤਰੇਤ 'ਚ ਪ੍ਰਧਾਨ ਗਿਆਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਮੂਹ ਬੁਲਾਰਿਆਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ, ਜਿਸ ਨੂੰ ਲੈ ਕੇ ਕਰਮਚਾਰੀਆਂ 'ਚ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਜਨਵਰੀ 2017 ਤੋਂ ਮਹਿੰਗਾਈ ਭੱਤੇ ਦੀ ਕਿਸ਼ਤ ਦਿੱਤੀ ਜਾਵੇ, ਪਿਛਲਾ ਡੀ. ਏ. ਦਾ ਬਕਾਇਆ ਨਕਦ ਰੂਪ 'ਚ ਦਿੱਤਾ ਜਾਵੇ, ਖਜ਼ਾਨੇ 'ਤੇ ਲਾਈ ਪਾਬੰਦੀ ਖਤਮ ਕਰ ਕੇ ਮੁਲਾਜ਼ਮਾਂ ਦੇ ਬਕਾਏ ਦਿੱਤੇ ਜਾਣ, ਪਿਛਲੀ ਸਰਕਾਰ ਵੱਲੋਂ ਜੋ ਵਿਧਾਨ ਸਭਾ 'ਚ 27 ਹਜ਼ਾਰ ਕਾਮਿਆਂ ਨੂੰ ਰੈਗੂਲਰ ਕਰਨ ਦਾ ਬਿੱਲ ਪਾਸ ਕੀਤਾ ਗਿਆ ਸੀ, ਉਸ ਨੂੰ ਅਮਲੀਜਾਮਾ ਪਹਿਨਾਇਆ ਜਾਵੇ, ਘੱਟੋ-ਘੱਟ ਉਜਰਤਾ 'ਚ ਮਹਿੰਗਾਈ ਦੇ ਅੰਕੜਿਆਂ ਨੂੰ ਦੇਖਦਿਆਂ ਲੋੜੀਂਦਾ ਵਾਧਾ ਕੀਤਾ ਜਾਵੇ, ਸਾਰੇ ਵਿਭਾਗਾਂ 'ਚ ਫੀਲਡ ਕਰਮਚਾਰੀਆਂ ਦੇ ਸਰਵਿਸ ਰੂਲ ਬਣਾ ਕੇ ਇਨ੍ਹਾਂ ਨੂੰ ਵਿਭਾਗ ਵਿਚ ਪਹਿਲ ਦੇ ਆਧਾਰ 'ਤੇ ਲਾਗੂ ਕਰਵਾਇਆ ਜਾਵੇ। ਇਨ੍ਹਾਂ ਮੰਗਾਂ ਦੇ ਸਬੰਧ 'ਚ ਜਥੇਬੰਦੀ ਵੱਲੋਂ ਇਕ ਮੰਗ-ਪੱਤਰ ਡਿਪਟੀ ਕਮਿਸ਼ਨਰ ਰੂਪਨਗਰ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ
ਦਿੱਤਾ ਗਿਆ। ਇਸ ਮੌਕੇ ਜਨਰਲ ਸਕੱਤਰ ਬਲਦੇਵ ਸਿੰਘ, ਦਾਨ ਸਿੰਘ, ਰਾਮ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ, ਸੁਰੇਸ਼ ਕੁਮਾਰ, ਗਿਆਨ ਸਿੰਘ, ਸ਼ਮਸ਼ੇਰ ਸਿੰਘ, ਪਰਵੀਨ ਕੁਮਾਰ, ਮਨਮੋਹਣ ਸਿੰਘ ਆਦਿ ਸ਼ਾਮਲ ਸਨ।
ਜਸਟਿਸ ਅੰਸਾਰੀ ਨੇ ਸੰਭਾਲਿਆ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ
NEXT STORY