ਪਠਾਨਕੋਟ/ਧਾਰਕਲਾਂ(ਸ਼ਾਰਦਾ, ਪਵਨ)-ਧਾਰ ਬਲਾਕ ਦੇ ਅਧੀਨ ਆਉਂਦੇ ਬੀ. ਪੀ. ਈ. ਓ. ਦਫ਼ਤਰ ਧਾਰ ਤੋਂ ਅੱਗੇ ਮੰਗਨੇਤ ਪਿੰਡ ਨੂੰ ਜੋੜਨ ਵਾਲਾ ਮਾਰਗ ਅੱਜ ਪਏ ਤੇਜ਼ ਮੀਂਹ ਨਾਲ ਰੁੜ ਗਿਆ ਹੈ। ਵਰਣਨਯੋਗ ਹੈ ਕਿ ਪਿਛਲੇ 3 ਦਿਨਾਂ ਤੋਂ ਨੀਮ ਪਹਾੜੀ ਖੇਤਰ 'ਚ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਮਾਰਗ ਦੀ ਬਾਹਰੀ ਸਾਈਡ 'ਤੇ ਜੋ ਮੰਡੀ ਬੋਰਡ ਨੇ ਡੰਗਾ ਬਣਾਇਆ ਸੀ, ਉਹ ਮੀਂਹ ਨਾਲ ਟੁੱਟ ਗਿਆ ਹੈ। ਇਸ ਦੇ ਕਾਰਨ ਉਪਰੋਕਤ ਮਾਰਗ ਦਾ 30 ਫੁੱਟ ਦੇ ਕਰੀਬ ਹਿੱਸਾ ਪਾਣੀ ਰੁੜ ਹੋ ਗਿਆ ਹੈ। ਉਥੇ ਹੀ 20 ਤੋਂ 25 ਫੁੱਟ ਡੂੰਘਾ ਖੱਡਾ ਬਣਿਆ ਹੋਇਆ ਹੈ। ਇਸ ਨਾਲ ਮੰਗਨੇਤ, ਕਟਲੋਹ, ਮੋਡਨ ਤੇ ਬਾਸਾ ਪਿੰਡਾਂ ਦੇ ਲੋਕਾਂ ਦਾ ਜਨ-ਜੀਵਨ ਬੁਰੀ ਤਰ੍ਹਾਂ ਨਾਲ ਅਸਤ-ਵਿਅਸਤ ਅਤੇ ਆਵਾਜਾਈ ਪ੍ਰਭਾਵਿਤ ਹੋਈ ਹੈ।
ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਅੰਮ੍ਰਿਤਸਰ ਦੀ ਜੇਲ੍ਹ 'ਚ ਕੈਦ ਨੇ ਇਹ ਭੈਣਾਂ, ਉੱਥੇ ਪੈਦਾ ਹੋਈ ਧੀ ਨੇ ਅੱਜ ਤੱਕ ਨਹੀਂ ਦੇਖੀ ਬਾਹਰਲੀ ਦੁਨੀਆ
NEXT STORY