ਲੁਧਿਆਣਾ (ਅਨਿਲ)- ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਅੱਜ ਜਿੱਥੇ ਦੁਨੀਆ ਦੇ 156 ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਹੈ। ਇਸ ਵਾਇਰਸ ਕਾਰਨ ਹੁਣ ਤੱਕ 6000 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ 1,50,000 ਲੋਕਾਂ ਨੂੰ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਮੌਤਾਂ ਦੀ ਗਿਣਤੀ ਲਗਤਾਰਾ ਵੱਧਦੀ ਹੀ ਜਾ ਰਹੀ ਹੈ। ਭਾਰਤ ਅੰਦਰ ਕੋਰੋਨਾ ਵਾਇਰਸ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਤਿਆਰੀਆਂ ਦੇ ਦਾਅਵੇ ਕੀਤੇ ਜਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੰਯੁਕਤ ਸਕੱਤਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਪੈਦਾ ਹੋ ਗਿਆ ਹੈ, ਜਦੋਂ ਕਿ ਹਾਲਾਤ ਇੰਨੇ ਗੰਭੀਰ ਨਹੀਂ ਹਨ, ਜਿੰਨੇ ਬਣਾਏ ਜਾ ਰਹੇ ਹਨ। ਕੋਰੋਨਾ ਵਾਇਰਸ ਦੇ ਨਾਂ 'ਤੇ ਲੋਕਾਂ ਦੀ ਲੁੱਟ ਹੋਣੀ ਸ਼ੁਰੂ ਹੋ ਗਈ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀ ਸਥਿਤੀ ਨੂੰ ਰੋਕਣ ਲਈ ਵੀ ਕਦਮ ਚੁੱਕੇ। ਗਰਚਾ ਨੇ ਕਿਹਾ ਕਿ ਡਾਕਟਰਾਂ ਵੱਲੋਂ ਲੋਕਾਂ ਨੂੰ ਮਹਿੰਗੇ ਟੈਸਟਾਂ ਦੇ ਚੱਕਰ ਵਿਚ ਉਲਝਾਇਆ ਜਾ ਰਿਹਾ ਹੈ। ਮੈਡੀਕਲ ਸਟੋਰਾਂ ’ਤੇ ਮੂੰਹ ਢੱਕਣ ਵਾਲੇ ਮਾਸਕ ਜੋ ਕਿ 5-10 ਰੁਪਏ ਵਿਚ ਆਮ ਮਿਲਦੇ ਸਨ ਉਹ ਹੁਣ 100 ਤੋਂ 200 ਰੁਪਏ ਤੱਕ ਵੇਚੇ ਜਾ ਰਹੇ ਹਨ। ਹੱਥ ਸਾਫ ਕਰਨ ਵਾਲੇ ਹੈਂਡ ਸੇਨੇਟਾਈਜਰ ਜਿੱਥੇ ਮਹਿੰਗੇ ਭਾਅ ਵਿਚ ਵੇਚੇ ਜਾ ਰਹੇ ਹਨ, ਉਥੇ ਹੀ ਬਾਜ਼ਾਰਾਂ 'ਚ ਨਕਲੀ ਸੈਨੇਟਾਈਜ਼ਰਾਂ ਦੀ ਵੀ ਭਰਮਾਰ ਹੈ। ਪੰਜਾਬ ਅੰਦਰ ਹਾਲੇ ਤੱਕ ਹਾਲਾਤ ਠੀਕ ਹਨ।
ਪਸ਼ੂਆਂ ਤੋਂ ਬਿਨਾਂ ਤਿਆਰ ਹੋ ਰਿਹਾ ਮਿਲਾਵਟੀ ਦੁੱਧ ਲੋਕਾਂ ਲਈ ਮਿੱਠਾ ਜ਼ਹਿਰ
NEXT STORY