ਮੰਡੀ ਲੱਖੇਵਾਲੀ,(ਸੁਖਪਾਲ)- ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਅਧੀਨ ਜੋ 18 ਫੁੱਟ ਚੌੜੀ ਸੜਕ ਪਿੰਡ ਮਹਾਬੱਧਰ ਤੋਂ ਸੰਮੇਵਾਲੀ ਤੱਕ ਬਣਾਈ ਗਈ ਹੈ, ਉਹ ਕਈ ਥਾਵਾਂ ਤੋਂ ਉਸ 'ਤੇ ਪਾਣੀ ਖੜ੍ਹਨ ਨਾਲ ਟੁੱਟ ਗਈ ਹੈ, ਜਿਸ ਕਰਕੇ ਉਸ ਵਿਚ ਖੱਡੇ ਪੈ ਚੁੱਕੇ ਹਨ ਤੇ ਇਨ੍ਹਾਂ ਖੱਡਿਆਂ 'ਚ ਪਾਣੀ ਭਰ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਪਿੰਡਾਂ ਦੀਆਂ ਫਿਰਨੀਆਂ 'ਤੇ ਕਈ ਥਾਵਾਂ ਉੱਪਰ ਘਰਾਂ ਦਾ ਪਾਣੀ ਸੜਕ 'ਤੇ ਆ ਖੜ੍ਹਦਾ ਹੈ, ਜਿਸ ਕਾਰਨ ਨਵੀਂ ਬਣੀ ਇਹ ਸੜਕ ਟੁੱਟ ਰਹੀ ਹੈ। ਵਾਹਨਾਂ ਦਾ ਲੰਘਣਾ ਔਖਾ ਹੈ ਤੇ ਉਨ੍ਹਾਂ ਦੀ ਟੁੱਟ ਭੱਜ ਵੀ ਹੋ ਰਹੀ ਹੈ। ਰਾਹਗੀਰ ਬੇਹੱਦ ਪ੍ਰ੍ਰ੍ਰੇਸ਼ਾਨ ਹਨ ਤੇ ਸੜਕ ਵਿਚ ਪਏ ਖੱਡਿਆਂ ਕਾਰਨ ਹਾਦਸੇ ਵਾਪਰ ਰਹੇ ਹਨ।
ਸਫਾਈ ਮੁਹਿੰਮ ਨੂੰ ਲੈ ਕੇ ਪਹਾੜਾਂ 'ਚੋਂ ਕੱਢਿਆ 28 ਬੋਰੀਆਂ ਪਾਲੀਥੀਨ
NEXT STORY