ਸ੍ਰੀ ਮੁਕਤਸਰ ਸਾਹਿਬ/ਭਵਾਨੀਗੜ੍ਹ (ਪਵਨ ਤਨੇਜਾ, ਖੁਰਾਦਾ, ਕਾਂਸਲ) : ਸ਼੍ਰੀ ਦੁਰਗਾ ਅਸ਼ਟਮੀ ਨੂੰ ਲੈ ਕੇ ਜਿੱਥੇ ਸ਼ਹਿਰਾਂ ਦੇ ਵੱਖ-ਵੱਖ ਮੰਦਰਾਂ 'ਚ ਭਾਰੀ ਰੌਣਕ ਦੇਖਣ ਨੂੰ ਮਿਲੀ, ਉੱਥੇ ਹੀ ਲੋਕਾਂ ਵੱਲੋਂ ਆਪਣੇ ਘਰਾਂ 'ਚ ਕੰਜਕ ਪੂਜਨ ਕਰਕੇ ਨਰਾਤਰਿਆਂ ਦੇ ਰੱਖੇ ਗਏ ਵਰਤ ਖੋਲ੍ਹੇ ਗਏ। ਜਿਸ ਦੇ ਚਲਦਿਆਂ ਸਾਰਾ ਸ਼ਹਿਰ ਮਾਤਾ ਰਾਣੀ ਦੇ ਰੰਗ 'ਚ ਰੰਗਿਆਂ ਨਜ਼ਰ ਆਇਆ। ਇਸ ਵਾਰ ਵੀ ਸ਼ਰਧਾਲੂ ਕੰਜਕ ਪੂਜਨ ਕਰਨ ਲਈ ਕੰਜਕਾਂ ਨੂੰ ਲੱਭਦੇ ਹੋਏ ਨਜ਼ਰ ਆਏ। ਜਿਸ ਘਰ 'ਚ ਕੰਜਕ ਪੂਜਨ ਚੱਲ ਰਿਹਾ ਹੁੰਦਾ ਸੀ ਉਸ ਘਰ ਦੇ ਬਾਹਰ ਤਿੰਨ ਚਾਰ ਘਰਾਂ ਦੇ ਲੋਕ ਕੰਜਕਾਂ ਨੂੰ ਆਪਣੇ ਘਰ ਲੈ ਕੇ ਜਾਣ ਲਈ ਪਹਿਲਾ ਹੀ ਆ ਕੇ ਖੜੇ ਹੋ ਜਾਂਦੇ ਸਨ ਪਰ ਇਸ ਦੇ ਬਾਵਜੂਦ ਵੀ ਦੇਖਣ 'ਚ ਇਹ ਸਾਹਮਣੇ ਆਇਆ ਕਿ ਕੰਜਕਾਂ ਘੱਟ ਸਗੋਂ ਕੰਜਕਾਂ ਦੇ ਨਾਲ ਲੜਕਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਸੀ। ਜੇਕਰ ਕੰਨਿਆ ਭਰੂਣ ਹੱਤਿਆ ਦਾ ਰੁਝਾਨ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕ ਅਜਿਹੇ ਤਿਉਹਾਰਾਂ 'ਤੇ ਕੰਜਕ ਪੂਜਨ ਲਈ ਕੰਨਿਆਵਾਂ ਨੂੰ ਲੱਭਦੇ ਹੀ ਰਹਿ ਜਾਣਗੇ। ਕਿਸੇ ਨੇ ਸੱਚ ਹੀ ਕਿਹਾ ਹੈ ਕਿ 'ਜੇ ਕੰਜਕ ਪੂਜਨ ਕਰਦੇ ਹੋ ਤਾਂ ਫਿਰ ਜਨਮ ਦੇਣ ਤੋਂ ਕਿਉ ਡਰਦੇ ਹੋ'।

ਇਸੇ ਦੌਰਾਨ ਸ਼ਹਿਰ ਦੇ ਮੰਦਰਾਂ 'ਚ ਵੀ ਉਤਸਵ ਵਰਗਾ ਮਾਹੌਲ ਨਜ਼ਰ ਆਇਆ। ਮੰਦਿਰਾਂ 'ਚ ਸ੍ਰੀ ਰਾਮਾਇਣ ਅਤੇ ਸ੍ਰੀ ਦੁਰਗਾ ਸਤੂਤੀ ਦੇ ਪਾਠ ਲਾਗਾਤਾਰ ਚੱਲ ਰਹੇ ਪਾਠਾਂ ਦੇ ਭੋਗ ਵੀ ਪਾਏ ਗਏ। ਇਸ ਤੋਂ ਇਲਾਵਾ ਭਵਾਨੀਗੜ੍ਹ 'ਚ ਵੀ ਸ਼੍ਰੀ ਦੁਰਗਾ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।
ਦਸਵੀਂ ਦਾ ਪੇਪਰ ਮਾੜਾ ਹੋਣ 'ਤੇ ਵਿਦਿਆਰਥਣ ਨੇ ਲਿਆ ਫਾਹਾ
NEXT STORY