ਜਲੰਧਰ (ਕੁੰਦਨ, ਪੰਕਜ) — ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੈ ਸ਼੍ਰੀ ਰਾਮ ਦੁਸਹਿਰਾ ਕਲੱਬ ਨਿਊ ਰਸੀਲਾ ਨਗਰ ਵੱਲੋਂ ਦੁਸਹਿਰਾ ਵੱਡੀ ਧੂਮਧਾਮ ਨਾਲ ਮਨਾਇਆ ਜਾਵੇਗਾ। ਇਹ ਸਮਾਗਮ ਏਕਤਾ ਪਾਰਕ, ਬਸਤੀ ਦਾਨਿਸ਼ਮੰਦਾ, ਜਲੰਧਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਕਮੇਟੀ ਦੇ ਮੈਂਬਰ ਅਮਰਜੋਤ, ਅਜੈ ਵਰਮਾ, ਲਵਿਸ਼ ਵਰਮਾ, ਕ੍ਰਿਸ਼ਨ ਵੇਦ, ਮਨਿਸ਼ ਅੰਗੂਰਾਲ, ਸੂਰਜ, ਆਕਾਸ਼ ਅਤੇ ਹੋਰ ਸਾਰੇ ਮੈਂਬਰਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ 2 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 7 ਵਜੇ ਤੱਕ ਕੀਤਾ ਜਾਵੇਗਾ। ਇਸ ਲਈ ਤਿਆਰੀਆਂ ਪੂਰੇ ਜੋਸ਼ ਤੇ ਸ਼ੋਰ ਨਾਲ ਚੱਲ ਰਹੀਆਂ ਹਨ।
ਅੰਤ ਵਿੱਚ ਕਮੇਟੀ ਮੈਂਬਰਾਂ ਨੇ ਆਪਣੇ ਮੁਹੱਲੇ ਦੇ ਨਿਵਾਸੀਆਂ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਦੇ ਦੁਸਹਿਰੇ ਵਿੱਚ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਸਮਾਗਮ ਦੀ ਰੌਣਕ ਵਧਾਉਣ।
ਪੰਜਾਬ 'ਚ ਹੋ ਗਿਆ ਵੱਡਾ ਐਨਕਾਊਂਟਰ! ਪੁਲਸ 'ਤੇ ਗੈਂਗਸਟਰ ਵਿਚਾਲੇ ਤਾੜ-ਤਾੜ ਚੱਲੀਆਂ ਗੋਲੀਆਂ
NEXT STORY